ਕਦਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦਰ (ਨਾਂ,ਇ) ਆਦਰਮਾਨ; ਮਾਨ-ਸਨਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦਰ [ਨਾਂਇ] ਮਾਣ , ਸਤਿਕਾਰ, ਆਦਰ , ਇੱਜ਼ਤ; ਕੀਮਤ, ਅਹਿਮੀਅਤ, ਮਹੱਤਾ; ਮਿਕਦਾਰ, ਅੰਦਾਜ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦਰ. ਸੰ. ਸੰਗ੍ਯਾ—ਆਰਾ। ੨ ਅੰਕੁਸ਼। ੩ ਚਿੱਟਾ ਖੈਰ ਬਿਰਛ. “ਕਦਰ ਬਟ ਤੈਮਾਲ” (ਗੁਪ੍ਰਸੂ) ਦੇਖੋ, ਯੂ. Kedros। ੪ ਅ਼ ਕ਼ਦਰ. ਸਨਮਾਨ. ਪ੍ਰਤਿ੄਎੠. ਆਦਰ । ੫ ਮਾਨ. ਪ੍ਰਮਾਣ. ਤੋਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਦਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਦਰ, (ਅਰਬੀ : कदर=ਅੰਦਾਜ਼ਾ ਕਰਨਾ) \ ਇਸਤਰੀ ਲਿੰਗ : ੧. ਆਦਰ, ਮਾਨ, ਸਨਮਾਨ, ਵਡਿਆਈ; ੨. ਕੀਮਤ, ਮੁੱਲ, ਮਹੱਤਤਾ; ੩. ਮਿਕਦਾਰ, ਪਰਮਾਣ, ਅੰਦਾਜ਼ਾ, ਤੋਲ; ੪. ਹੈਸੀਅਤ, ਪਾਇਆਂ, ਬਸਾਤ, ਵਿਤ; ੫. ਹਿੱਸਾ, ਭਾਗ (ਭਾਈ ਮਈਆ ਸਿੰਘ) (ਲਾਗੂ ਕਿਰਿਆ : ਹੋਣਾ, ਕਰਨਾ, ਕਰਾਉਣਾ, ਜਾਣਨਾ, ਪਹਿਚਾਨਣਾ, ਪਛਾਣਨਾ, ਪਾਉਣਾ)

–ਕਦਰ ਸ਼ਨਾਸ, ਵਿਸ਼ੇਸ਼ਣ :  ਕਦਰ ਜਾਣਨ ਵਾਲਾ, ਕਦਰਦਾਨ, ਗੁਣਗਰਾਹਕ
 
–ਕਦਰ ਕਰਨਾ, ਮੁਹਾਵਰਾ : ਇੱਜ਼ਤ ਕਰਨਾ, ਮਾਨ ਕਰਨਾ, ਮੁੱਲ ਪਾਉਣਾ 
 
–ਕਦਰ ਕੀਮਤ, ਇਸਤਰੀ ਲਿੰਗ : ਮਹੱਤਤਾ, ਇੱਜ਼ਤ, ਮੁੱਲ
 
–ਕਦਰ ਜਾਣਨਾ, ਮੁਹਾਵਰਾ : ਮੁੱਲ ਪਾਉਣਾ, ਮਹੱਤਤਾ ਸਮਝਣਾ
 
–ਕਦਰਦਾਨ, ਵਿਸ਼ੇਸ਼ਣ : ਕਦਰ ਕਰਨ ਵਾਲਾ, ਕਦਰ ਸ਼ਨਾਸ
 
–ਕਦਰਦਾਨੀ, (ਅਰਬੀ : ਕਦਰ+ਫ਼ਾਰਸੀ : ਦਾਨ+ਈ) / ਇਸਤਰੀ ਲਿੰਗ  : ਕਦਰ ਕਰਨ ਦੀ ਕਿਰਿਆ ਜਾਂ ਭਾਵ (ਲਾਗੂ ਕਿਰਿਆ : ਕਰਨਾ) 
 
–ਕਦਰ ਪਾਉਣਾ, ਮੁਹਾਵਰਾ : ਮੁੱਲ ਪਾਉਣਾ, ਇੱਜ਼ਤ ਕਰਨਾ, ਮਾਨ ਕਰਨਾ
 
–ਕਦਰ ਬਕਦਰੀ,  ਕਿਰਿਆ ਵਿਸ਼ੇਸ਼ਣ : ਯੋਗਤਾ ਅਨੁਸਾਰ, ਵਿਤ ਅਨੁਸਾਰ; ‘ਕਦਰ-ਬਕਦਰੀ ਸਭਨੇ ਆਂਦਾ ਸ਼ੁਕਰਾਨਾ ਨਜ਼ਰਾਨਾ’ (ਸੈਫੁਲਮੁਲੂਕ)
 
–ਨਕੱਦਰੀ,  ਇਸਤਰੀ ਲਿੰਗ : ਕਦਰ ਨਾ ਕਰਨ ਦਾ ਭਾਵ, ਮਹੱਤਤਾ ਨਾ ਰਹਿਣ ਦਾ ਭਾਵ 
 
–ਸ਼ਬ-ਕਦਰ, (ਫ਼ਾਰਸੀ : ਸ਼ਬ=ਰਾਤ; / ਅਰਬੀ : ਕਦਰ=ਕੀਮਤ) / ਇਸਤਰੀ ਲਿੰਗ : ਕਦਰ ਕੀਮਤ ਵਾਲੀ ਰਾਤ, ਸ਼ਬੇ-ਮਿਅਰਾਜ, ਜਿਸ ਰਾਤ ਹਜ਼ਰਤ ਮੁਹੰਮਦ ਸਾਹਿਬ ਅਰਸ਼ਾਂ ਤੇ ਚੜ੍ਹੇ ਸਨ। ਇਸ ਨੂੰ ‘ਲੈਲਾ-ਤੁਲ-ਕਦਰ ਵੀ’ ਆਖਦੇ ਹਨ 
 
–ਕਜ਼ਾ-ਵ-ਕਦਰ,  ਇਸਤਰੀ ਲਿੰਗ : ਤਕਦੀਰ, ਕਿਸਮਤ
 
–ਬੇਕਦਰ,  ਵਿਸ਼ੇਸ਼ਣ :੧. ਜੋ ਕਦਰ ਨਾ ਜਾਣੇ; ੨. ਜਿਸ ਦੀ ਕਦਰ ਨਾ ਹੋਵੇ
 
–ਬੇਕਦਰੀ, ਇਸਤਰੀ ਲਿੰਗ : ਬੇਇਜ਼ਤੀ, ਅਪਮਾਨ, ਕਦਰ ਨਾ ਪਾਉਣ ਦੀ ਕਿਰਿਆ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-37-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.