ਕਦਾਚਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Misbehaviour_ਕਦਾਚਾਰ: ਆਰ. ਪੀ. ਕਪੂਰ ਬਨਾਮ ਸ. ਪਰਤਾਪ ਸਿੰਘ ਕੈਰੋਂ (ਏ ਆਈ ਆਰ 1964 ਐਸ ਸੀ 295) ਅਨੁਸਾਰ ‘ਦ ਇਨਕੁਆਇਰੀਜ਼ ਐਕਟ ਦੀ ਧਾਰਾ 2 ਵਿਚ ਜਿਵੇਂ ਉਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਸ ਵਿਚ ਕੋਈ ਦੁਅਰਥਤਾ ਨਹੀਂ ਹੈ। ਨਿਸਚੇ ਹੀ ਸਰਕਾਰੀ ਕਰਮਚਾਰੀ ਦੁਆਰਾ ਕਦਾਚਾਰ ਦਾ ਮਤਲਬ ਹੋਵੇਗਾ ਸਰਕਾਰੀ ਕਰਮਚਾਰੀ ਦੇ ਤੌਰ ਤੇ ਆਪਣੇ ਕਾਰਜਕਾਰ ਨਿਭਾਉਣ ਵਿਚ ਸਹੀ ਮਿਆਰੀ ਆਚਰਣ ਵਿਚ ਖ਼ਤਾ। ਸਰਕਾਰੀ ਕਰਮਚਾਰੀ ਦਾ ਬੇਈਮਾਨੀ ਵਾਲਾ ਹਰ ਕੰਮ ਕਦਾਚਾਰ ਦੀ ਕੋਟੀ ਵਿਚ ਆਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਦਾਚਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਦਾਚਾਰ, (ਸੰਸਕ੍ਰਿਤ : कद<कत=ਕੁ (ਬੁਰਾ)+ਸੰਸਕ੍ਰਿਤ : आचार=ਚਲਨ) \ ਪੁਲਿੰਗ : ੧. ਨੇਕੀ ਦਿਆਨਦਾਰੀ ਸੱਚਾਈ ਸਦਾਚਾਰ ਆਦਿ ਅਸੂਲਾਂ ਨੂੰ ਭੰਗ ਕਰਨ ਦਾ ਭਾਵ, ਬੁਰੀ ਚਾਲ, ਬੁਰਾ ਚਾਲਾ, ਬੁਰਾ ਚਾਲਚਲਨ; ੨. ਬੁਰਾ ਆਚਰਣ, ਭ੍ਰਿਸ਼ਟਾਚਾਰ, ਬਦਚਲਨੀ; ੩. ਕੋਝਾ ਵਤੀਰਾ, ਬਦ-ਰਵੱਈਆ, ੪. ਰਿਸ਼ਵਤਖੋਰੀ
–ਕਦਾਚਾਰੀ, ਵਿਸ਼ੇਸ਼ਣ \ ਪੁਲਿੰਗ : ਬੁਰੇ ਚਾਲਚਲਨ ਵਾਲਾ, ਭ੍ਰਿਸ਼ਟਾਚਾਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-29-10-10-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First