ਕਪੂਰਗੜ੍ਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰਗੜ੍ਹ. ਰਾਜ ਨਾਭਾ , ਨਜਾਮਤ ਅਮਲੋਹ, ਥਾਣਾ ਭਾਦਸੋਂ ਵਿੱਚ ਹਮੀਰ ਸਿੰਘ ਦੇ ਵਡੇ ਭਾਈ ਕਪੂਰ ਸਿੰਘ ਦਾ ਵਸਾਇਆ ਪਿੰਡ. ਇੱਥੇ ਬਾਬਾ ਨਾਥਾ ਸਿੰਘ ਜੀ ਦਾ ਸੰਮਤ ੧੮੪੦ ਵਿੱਚ ਨਿਵਾਸ ਹੋਇਆ, ਜੋ ਵਡੇ ਗੁਰਮੁਖ ਸਨ. ਰਿਆਸਤ ਵੱਲੋਂ ਬਾਬਾ ਜੀ ਦੇ ਡੇਰੇ ਦੇ ਨਾਉਂ ੧੦੫੦ ਰੁਪਯੇ ਦੀ ਜਾਗੀਰ ਹੈ. ਇਸ ਅਸਥਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼੍ਰੀ ਸਾਹਿਬ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਪੂਰਗੜ੍ਹ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰਗੜ੍ਹ: ਅਮਲੋਹ (30°-36’ ਉ, 76°-14’ਪੂ) ਤੋਂ 16 ਕਿਲੋਮੀਟਰ ਦੂਰ ਪਟਿਆਲਾ ਜ਼ਿਲੇ ਵਿਚ ਇਕ ਪਿੰਡ ਜਿੱਥੇ ‘ਗੁਰਦੁਆਰਾ ਡੇਰਾ ਬਾਬਾ ਨੱਥਾ ਸਿੰਘ ’ ਨਾਂ ਦਾ ਇਕ ਧਾਰਮਿਕ ਅਸਥਾਨ ਸਥਿਤ ਹੈ। ਬਾਬਾ ਨੱਥਾ ਸਿੰਘ ਜਾਂ (ਨਾਥਾ ਸਿੰਘ) ਜਿਹਨਾਂ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਂ ਰੱਖਿਆ ਹੈ, ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਇਕ ਨਿਹੰਗ ਜਥੇਦਾਰ ਸਨ ਜਿਨ੍ਹਾਂ ਦਾ ਪਟਿਆਲਾ ਅਤੇ ਨਾਭਾ ਰਿਆਸਤਾਂ ਦੇ ਰਾਜੇ ਬਹੁਤ ਸਤਿਕਾਰ ਕਰਦੇ ਸਨ। ਇਹਨਾਂ ਦਾ ਡੇਰਾ ਟਿੱਲੇ ਦੇ ਸਿਖਰ ਉੱਤੇ ਇਕ ਕਿਲ੍ਹੇ ਦੀ ਸ਼ਕਲ ਦਾ ਬਣਿਆ ਹੋਇਆ ਸੀ ਜੋ ਹੁਣ ਖੰਡਰ ਬਣਿਆ ਹੋਇਆ ਹੈ। ਡੇਰੇ ਤੋਂ 25 ਮੀਟਰ ਦੀ ਵਿੱਥ ’ਤੇ ਸਥਿਤ ਗੁਰਦੁਆਰਾ ਪਿੱਛੋਂ ਬਣਿਆ ਹੈ। ਡੇਰਾ ਅਤੇ ਗੁਰਦੁਆਰਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਜਿਸ ਨੇ ਦੇਖ-ਭਾਲ ਕਰਨ ਲਈ ਇਕ ਪ੍ਰਬੰਧਕ ਨਿਯੁਕਤ ਕੀਤਾ ਹੈ ਜੋ ਗ੍ਰੰਥੀ ਦੀਆਂ ਜ਼ੁੰਮੇਵਾਰੀਆਂ ਵੀ ਨਿਭਾਉਂਦਾ ਹੈ।

      ਗੁਰਦੁਆਰੇ ਵਿਚ ਪੁਰਾਣੀਆਂ ਵਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਜਿਵੇਂ ਹਥਿਆਰ, ਸੰਗੀਤ ਸਾਜ਼ ਅਤੇ ਕੱਪੜੇ। ਇਹਨਾਂ ਵਿਚੋਂ ਇਕ ਤਿੰਨ ਫ਼ੁੱਟ ਲੰਬੀ ਤਲਵਾਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਜਾਂਦੀ ਹੈ। ਗੁਰਮੁਖੀ ਅੱਖਰਾਂ ਵਿਚ ਇਸ ਉੱਪਰ ਗੁਰੂ ਸਾਹਿਬ ਦਾ ਨਾਂ ਲਿਖਿਆ ਹੋਇਆ ਹੈ। ਇਸ ਲਿਖਤ ਵਿਚ ਸਵਰ ਅੱਖਰ ਲੁਪਤ ਹਨ ਅਤੇ ਵਿਅੰਜਨ ਦੇਵਨਾਗਰੀ ਵਿਚ ਹਨ। ਲਿਪੀਅੰਤਰ ਕਰਨ ਨਾਲ ਇਹ ਇਸ ਤਰ੍ਹਾਂ ਪੜ੍ਹਿਆ ਜਾਵੇਗਾ: “ਗੁ ਗੋਬੰਦ ਸਿੰਘ ਸਾਹਿਬ"।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਪੂਰਗੜ੍ਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਪੂਰਗੜ੍ਹ  : ਇਹ ਪੰਜਾਬ ਦੀ ਸਾਬਕਾ ਰਿਆਸਤ ਨਾਭਾ ਦੀ ਅਮਲੋਹ ਜ਼ਿਮੀਂਦਾਰੀ ਵਿਚ ਭਾਦਸੋਂ ਥਾਣੇ ਦਾ ਇਕ ਪਿੰਡ ਹੈ। ਇਸ ਪਿੰਡ ਨੂੰ ਰਿਆਸਤ ਨਾਭਾ ਦੇ ਪਹਿਲੇ ਰਾਜੇ, ਹਮੀਰ ਸਿੰਘ ਦੇ ਵੱਡੇ 1840 ਵਿਚ ਬਾਬਾ ਨਥਾ ਸਿੰਘ ਜੀ ਆ ਕੇ ਠਹਿਰੇ ਸਨ। ਇਹ ਬੜੇ ਗੁਰਮੁਖ ਸਨ ਜਿਸ ਕਰਕੇ ਰਿਆਸਤ ਵੱਲੋਂ ਇਨ੍ਹਾਂ ਦੇ ਡੇਰੇ ਦੇ ਨਾਂ 1050 ਰੁਪਏ ਦੀ ਜਾਗੀਰ ਲਗਾਈ ਗਈ ਸੀ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਸ੍ਰੀ ਸਾਹਿਬ ਸਸ਼ੋਬਤ ਹੈ।

          ਹ. ਪੁ. ––ਮ. ਕੋ.  : 296


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਪੂਰਗੜ੍ਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਪੂਰਗੜ੍ਹ : ਇਹ ਪਟਿਆਲੇ ਜ਼ਿਲ੍ਹੇ ਦੀ ਨਾਭਾ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਅਮਲੋਹ ਤੋਂ 9 ਕਿ.ਮੀ. ਦੂਰ ਸਥਿਤ ਹੈ।ਇਸ ਪਿੰਡ ਨੂੰ ਨਾਭਾ ਰਿਆਸਤ ਦੇ ਪਹਿਲੇ ਰਾਜੇ ਹਮੀਰ ਸਿੰਘ ਦੇ ਵੱਡੇ ਭਰਾ ਕਪੂਰ ਸਿੰਘ ਨੇ ਵਸਾਇਆ ਸੀ। ਸੰਨ 1783 ਵਿਚ ਬਾਬਾ ਨਾਥਾ ਸਿੰਘ ਜੀ ਇਥੇ ਆ ਕੇ ਠਹਿਰੇ ਸਨ। ਇਸ ਪਿੰਡ ਵਿਚ ਇਕ ਇਤਿਹਾਸਕ ਗੁਰਦੁਆਰਾ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ ਸੰਭਾਲ ਕੇ ਰੱਖੀ ਹੋਈ ਹੈ।

   ਪਿੰਡ ਵਿਚ ਬੱਚਿਆਂ ਦੀ ਮੁਢਲੀ ਵਿਦਿਆ ਲਈ ਇਕ ਪ੍ਰਾਇਮਰੀ ਸਕੂਲ ਸਥਾਪਤ ਹੈ। ਇਸ ਦਾ ਕੁਲ ਰਕਬਾ 360 ਹੈਕਟੇਅਰ ਹੈ।

  ਆਬਾਦੀ -  1,156 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-32-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ: 297; ਡਿ ਸੈਂ. ਹੈਂ. ਬੁ. –ਪਟਿਆਲਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.