ਕਰਕਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਕਟ. ਸੰਗ੍ਯਾ—ਕੂੜਾ. ਸੰਬਰਣ। ੨ ਸੰ. ਕਕਟ. ਕੇਕੜਾ, ਜੋ ਜਲ ਵਿੱਚ ਰਹਿੰਦਾ ਹੈ, ਅਤੇ ਜਿਸ ਦੀ ਸ਼ਕਲ ਬਿੱਛੂ ਜੇਹੀ ਹੁੰਦੀ ਹੈ. (craw fish) ੩ ਗੋਲਾਕਾਰ ਲੱਕੜ ਦਾ ਜੋੜਾ. “ਕਰਕਟ ਪਾਈ ਝੰਬੀਐ.” (ਭਾਗੁ) ਖੂਹ ਦੇ ਚੱਕ ਵਾਂਙ ਗੋਲਾਕਾਰ ਲੱਕੜਾਂ ਦਾ ਘੇਰਾ ਬਣਾਕੇ ਦਾਣੇ ਝੰਬੀਦੇ ਹਨ, ਜਿਸ ਤੋਂ ਵਿਖਰਣ ਦਾ ਭੈ ਨਹੀਂ। ੪ ਕਰਕ ਰਾਸ਼ਿ. ਦੇਖੋ, ਕਰਕ ੯.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਕਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਕਟ, (ਸੰਸਕ੍ਰਿਤ : खर=ਸਖ਼ਤ+कट=ਘਾ) \ ਪੁਲਿੰਗ : ਕੂੜਾ ਘਾਹ, ਫੂਸ, ਸੰਬਰਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-04-09-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First