ਕਰਤਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾਰ [ਨਾਂਪੁ] ਪਰਮਾਤਮਾ , ਰੱਬ , ਈਸ਼ਵਰ , ਅੱਲਾਹ, ਖ਼ੁਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਤਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾਰ ਸੰ. कर्त्तृ —ਕਤ੍ਰਿ੗. ਵਿ—ਕਰਨ ਵਾਲਾ. ਰਚਣ ਵਾਲਾ. “ਕਰਤਾ ਹੋਇ ਜਨਾਵੈ.” (ਗਉ ਮ: ੫) ੨ ਸੰਗ੍ਯਾ—ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. “ਕਰਤਾਰੰ ਮਮ ਕਰਤਾਰੰ.” (ਨਾਪ੍ਰ) ਕਰਤਾਰ ਮੇਰਾ ਕਰਤਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰਤਾਰ: ਇਸ ਪਦ ਤੋਂ ਭਾਵ ਹੈ — ਕਰਨ ਵਾਲੀ ਸੱਤਾ , ਸਿਰਜਨਹਾਰ। ਇਸ ਤਰ੍ਹਾਂ ਇਹ ਸ਼ਬਦ ਬ੍ਰਹਮ ਵਾਚਕ ਹੈ। ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਅੰਕਿਤ ਕੀਤਾ ਹੈ— ਰਸ ਕਸ ਆਪੁ ਸਲਾਹਣਾ ਕਰਮ ਮੇਰੇ ਕਰਤਾਰ (ਗੁ.ਗ੍ਰੰ.15)। ਇਸ ਦੀ ਕਈ ਵਾਰ ਗੁਰੂ ਨਾਲ ਅਭੇਦਤਾ ਵੀ ਦਰਸਾਈ ਗਈ ਹੈ— ਨਾਨਕ ਨਾਮੁ ਵੀਸਰੈ ਮੇਲੇ ਗੁਰੁ ਕਰਤਾਰ (ਗੁ.ਗ੍ਰੰ.59)।

            ‘ਬਾਬੇ ਮੋਹਨ ਵਾਲੀਆਂ ਪੋਥੀਆਂ ’ (ਵੇਖੋ) ਵਿਚ ਮੂਲ-ਮੰਤ੍ਰ ਦੇ ਪਾਠ ਵਿਚ ‘ਕਰਤਾ ਪੁਰਖ ’ ਦੀ ਥਾਂ ‘ਕਰਤਾਰ’ ਸ਼ਬਦ ਵਰਤਿਆ ਮਿਲਦਾ ਹੈ। ਵੇਖੋ ‘ਕਰਤਾ-ਪੁਰਖ ’।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਰਤਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰਤਾਰ (ਸੰ.। ਸੰਸਕ੍ਰਿਤ ਕਰੑਤਾਰ:। ਕਰੑਤ੍ਰੀ ਦਾ ਪ੍ਰਿਥਮਾ ਦਾ ਬਹੁ ਬਚਨ। ਅਦਬ ਵਾਸਤੇ ਬਹੁ ਬਚਨ ਹੈ ਪਰ ਕ੍ਰਿਯਾ ਇਕ ਬਚਨ ਦੀ ਵਰਤੀਂਦੀ ਹੈ ਕਿਉਂਕਿ ਵਾਹਿਗੁਰੂ ਕੇਵਲ ਇਕ ਹੈ) ਪਰਮੇਸ਼ਰ। ਯਥਾ-‘ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ’। ਤਥਾ-‘ਕਰਤਾਰ ਕੁਦਰਤਿ ਕਰਣ ਖਾਲਕ’ ਹੇ ਕਰਤਾਰ ਖਲਕਤ ਦੇ ਕਰਤਾ ਅਪਨੀ ਕੁਦਰਤ ਦ੍ਵਾਰਾ ਕਰਨ ਵਾਲਾ ਹੈ।

ਦੇਖੋ, ‘ਕਰਤਾਰ ਪੁਰਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਤਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਤਾਰ, (ਸੰਸਕ੍ਰਿਤ : कर्त √कृ=ਕਰਨਾ) \ ਪੁਲਿੰਗ : ਰਚਨਹਾਰ ਕਰਨ ਵਾਲਾ, ਬਣਾਉਣ ਵਾਲਾ ਪਰਮੇਸ਼ਰ

–ਕਰਤਾਰ ਚਿੱਤ ਆਵੇ, ਪੁਲਿੰਗ : ਸਤਗੁਰ ਨਾਨਕ ਦੇਵ ਜੀ ਦਾ ਆਸ਼ੀਰਵਾਦ ਜਦ ਕੋਈ ਜਗਤਗੁਰੂ ਨੂੰ ਪ੍ਰਨਾਮ ਕਰਦਾ ਸੀ ਤਦ ਇਹ ਵਾਕ ਉਚਾਰਦੇ ਸਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-10-38-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.