ਕਰਨੀਨਾਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਨੀਨਾਮਾ. ਸਤਿਗੁਰੂ ਨਾਨਕ ਦੇਵ ਜੀ ਦੀ ਕਾਜੀ ਰੁਕਨੁੱਦੀਨ ਨਾਲ ਜੋ ਗੋਸਟਿ ਹੋਈ ਹੈ, ਉਸ ਦਾ ਦੂਜਾ ਨਾਉਂ “ਕਰਨੀਨਾਮਾ” ਹੈ। ੨ ਕਿਸੇ ਪ੍ਰੇਮੀ ਸਿੱਖ ਦਾ ਮਹਲਾ ੧ ਹੇਠ ਲਿਖਿਆ ੧੩ ਚੋਪਾਈ ਛੰਦਾਂ ਦਾ ਪਾਠ ਭੀ ਕਰਨੀ-ਨਾਮਾ ਪ੍ਰਸਿੱਧ ਹੈ. ਪਹਿਲੀ ਚੌਪਾਈ ਆਰੰਭ ਹੁੰਦੀ ਹੈ ਇਸ ਪਾਠ ਤੋਂ—

ਗੁਰੂ ਨਾਨਕ ਮੱਕੇ ਜਬ ਗਿਆ,

ਬਹੁੜ ਮਦੀਨਾ ਦੇਖਤ ਭਇਆ,

ਅੰਤ ਦੀ ਚੌਪਾਈ ਹੈ:

ਕਲਿਜੁਗ ਨਾਨਕ ਰਾਜ ਚਲਾਇਆ,

ਧੁਰ ਦਰਗਾਹੋਂ ਪ੍ਰਭੁ ਤੇ ਲਿਆਇਆ,

ਨਿਰਗੁਨਿਆਰ ਪ੍ਰਭੁ ਕੀ ਸਰਨਾਈ,

ਨਾਨਕ ਦਾਸ ਪ੍ਰਭੁ ਭੇਦ ਨ ਭਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.