ਕਰਮਵਾਚੀ ਸੰਚਾਲਕ ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਰਮਵਾਚੀ ਸੰਚਾਲਕ ਕਿਰਿਆ: ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੀਆਂ ਕਿਰਿਆਵਾਂ ਨੂੰ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਤੋਂ ਇਲਾਵਾ ਸੰਚਾਲਕ ਕਿਰਿਆ ਵਿਚ ਵੰਡਿਆ ਜਾਂਦਾ ਹੈ। ਸੰਚਾਲਕ ਕਿਰਿਆਵਾਂ ਵਾਕੰਸ਼ ਦੀ ਬਣਤਰ ਵਿਚ ਵਾਧਾ ਕਰਦੀਆਂ ਹਨ ਅਤੇ ਵਿਆਕਰਨਕ ਲੱਛਣਾਂ ਨੂੰ ਉਜਾਗਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਸੰਚਾਲਕ ਕਿਰਿਆਵਾਂ ਦੀ ਵੰਡ ਤੇ ਸਥਾਪਤੀ ਦੇ ਦੋ ਅਧਾਰ ਹਨ : ਵਿਚਾਰਨ ਸਥਾਨ ਅਤੇ ਰੂਪ। ਮੁੱਖ ਕਿਰਿਆ ਤੋਂ ਪਿਛੋਂ ਆਉਣ ਵਾਲੀ ਕਿਰਿਆ ਨੂੰ ਮੁੱਢਲੀ ਸੰਚਾਲਕ ਕਿਰਿਆ ਕਿਹਾ ਜਾਂਦਾ ਹੈ। ਮੁੱਢਲੀ ਸੰਚਾਲਕ ਕਿਰਿਆ ਤੋਂ ਪਿਛੋਂ ਜਾਂ ਮੁੱਖ ਕਿਰਿਆ ਤੋਂ ਪਿਛੋਂ ਕਰਮਵਾਚੀ ਸੰਚਾਲਕ ਕਿਰਿਆ ਆਉਂਦੀ ਹੈ। ਕਰਮਵਾਚੀ ਸੰਚਾਲਕ ਕਿਰਿਆ, ਕਰਮਵਾਚੀ ਕਿਰਿਆ ਵਾਕੰਸ਼ ਜਾਂ ਕਰਮਵਾਚੀ ਵਾਕਾਂ ਵਿਚ ਹੀ ਵਰਤੀ ਜਾਂਦੀ ਹੈ। ਇਸ ਉਪ-ਸ਼ਰੇਣੀ ਦੇ ਕੇਵਲ ਦੋ ਮੈਂਬਰ ‘ਜਾ’ ਤੇ ‘ਹੋ’ ਹਨ। ਇਹ ਕਿਰਿਆ ਰੂਪ ਜਾਂ ਤਾਂ ਧਾਤੂ ਵਿਚ ਵਿਚਰਦੇ ਹਨ ਜਾਂ ਇਨ੍ਹਾਂ ਦੇ ਰੂਪ ‘-ਦਾ, -ਇਆ, -ਉ, -ਊ, -ਏ, -ਏਗਾ, ਅੰਤਕ ਹੁੰਦੇ ਹਨ। ਇਹ ਕਿਰਿਆ ਰੂਪ ਮੁੱਖ ਕਿਰਿਆ ਵਜੋਂ, ਮੁੱਢਲੀ ਸੰਚਾਲਕ ਕਿਰਿਆ ਵਜੋਂ ਅਤੇ ਕਰਮਵਾਚੀ ਸੰਚਾਲਕ ਕਿਰਿਆ ਵਜੋਂ ਵਿਚਰ ਸਕਦੇ ਹਨ, ਜਿਵੇਂ : ਮੁੱਖ ਕਿਰਿਆਉਹ ਜਾ ਰਹੀ ਸੀ, ਮੁੱਢਲੀ ਸੰਚਾਲਕ ਕਿਰਿਆਸੋਚੇ ਜਾ ਰਹੇ ਸਨ ਅਤੇ ਕਰਮਵਾਚੀ ਸੰਚਾਲਕ ਕਿਰਿਆਪਿੰਡ ਰੁੜ ਗਏ


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.