ਕਰੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰੂ (ਨਾਂ,ਪੁ) ਵੇਖੋ : ਕਰਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਰੂ : ਇਹ ਲਾਈਬਿਰੀਆ ਦੇ ਤੱਟ ਉਤੇ ਕੈਸਟਾਸ ਦਰਿਆ ਅਤੇ ਹਰਪਾਰ ਸ਼ਹਿਰ ਦੇ ਵਿਚਕਾਰ ਵਸਣ ਵਾਲਾ ਇਕ ਕਬੀਲਾ ਹੈ। ਇਸ ਦੇ ਲੋਕ ਛੋਟੇ ਕੱਦ ਦੇ ਗੰਢੇ ਹੋਏ ਸਰੀਰ ਵਾਲੇ ਹਨ ਜੋ ਨਾਈਜਰ-ਕਾਂਗੋ ਪਰਿਵਾਰ ਦੀ ਕਵਾ ਭਾਸ਼ਾ ਬੋਲਦੇ ਹਨ।
ਇਹ ਲੋਕ ਅਫ਼ਰੀਕਾ ਦੇ ਪੱਛਮੀ ਤੱਟ ਤੇ ਜਹਾਜ਼ੀ ਕੁਲੀਆਂ ਅਤੇ ਮਛੇਰਿਆਂ ਦਾ ਕੰਮ ਕਰਦੇ ਹਨ। ਇਨ੍ਹਾਂ ਨੇ ਡਾਕਾਰ, ਸੈਨੇਗਾਲ, ਡੂਆਲਾ, ਕੈਮਰੂਨ ਤੱਕ ਕਾਫੀ ਹਿੱਸੇ ਵਿਚ ਆਪਣੀਆਂ ਬਸਤੀਆਂ ਬਣਾਈਆਂ ਹੋਈਆਂ ਹਨ। ਲਾਈਬਿਰੀਆ ਦਾ ਲਗਭਗ ਤੀਜਾ ਹਿੱਸਾ ਇਨ੍ਹਾਂ ਨੇ ਮੱਲਿਆ ਹੋਇਆ ਹੈ। ਪੂਰਬ ਵਲੋਂ 15ਵੀਂ ਤੋਂ 17ਵੀਂ ਸਦੀ ਵਿਚ ਕਰੂ ਉੱਤਰ-ਪੂਰਬ ਵਲੋਂ ਦੇਸ਼ ਵਿਚ ਦਾਖ਼ਲ ਹੋਏ ਸਨ। ਇਨ੍ਹਾਂ ਦੀਆਂ ਲਗਭਗ 20 ਗੋਤਰ ਜਾਂ ਅੰਤਰ ਕਬੀਲੇ ਹਨ ਜੋ ਬੋਲੀ ਅਤੇ ਸੰਸਕ੍ਰਿਤ ਵਿਚ ਇਕ ਦੂਜੇ ਤੋਂ ਭਿੰਨ ਹਨ। ਇਨ੍ਹਾਂ ਦੇ ਆਪਣੇ ਮੁਖੀ ਅਤੇ ਅਧਿਕਾਰੀ ਹੁੰਦੇ ਹਨ ਜਿਨ੍ਹਾਂ ਨੂੰ ਖਾਸ ਖਿਤਾਬ ਵੀ ਹਾਸਲ ਸਨ। ਸੰਨ 1920 ਵਿਚ ਲਾਈਬਿਰੀਅਨ ਸਰਕਾਰ ਨੇ ਰਾਜ-ਪ੍ਰਬੰਧ ਨੂੰ ਜ਼ਿਆਦਾ ਕੇਂਦਰੀਕ੍ਰਿਤੀ ਕਰਨ ਕਰਕੇ ਹੁਣ ਇਨ੍ਹਾਂ ਮੁਖੀਆਂ ਜਾਂ ਅਧਿਕਾਰੀਆਂ ਦੇ ਕੰਮ ਤਬਦੀਲ ਹੋ ਗਏ ਹਨ ਜਾਂ ਇਹ ਬਿਲਕੁਲ ਹਟ ਹੀ ਗਏ ਹਨ।
ਕਰੂ ਲੋਕਾਂ ਦੀ ਆਰਥਿਕਤਾ ਮੱਛੀ ਪਾਲਣ, ਚਾਉਲ ਅਤੇ ਕਾਜੂਆਂ ਦੀ ਪੈਦਾਵਾਰ ਤੇ ਆਧਾਰਤ ਹੈ। ਇਨ੍ਹਾਂ ਦੀ ਨਵੀਂ ਪੀੜ੍ਹੀ ਦੇ ਲੋਕ ਕੰਮ ਤੇ ਵਿੱਦਿਆ ਲਈ ਮਨਰੋਵੀਆ ਅਤੇ ਹੋਰ ਕੇਂਦਰਾਂ ਵਲ ਜਾ ਰਹੇ ਹਨ। ਸੰਨ 1970 ਵਿਚ ਕਰੂ ਲੋਕ ਆਪਣੇ ਮੁੱਢਲੇ ਇਲਾਕੇ ਨਾਲੋਂ ਬਾਹਰ ਜ਼ਿਆਦਾ ਵਸਦੇ ਸਨ ਪਰ ਬੁੱਢੇ ਲੋਕ ਆਪਣੇ ਘਰਾਂ ਵਿਚ ਹੀ ਰਹਿ ਰਹੇ ਹਨ।
ਹ. ਪੁ.––ਐਨ. ਬ੍ਰਿ. ਮਾ. 5 : 922
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 36796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਰੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੂ, (ਸੰਸਕ੍ਰਿਤ : ਕਰਵ=ਕਰਮ<ਸੰਸਕ੍ਰਿਤ : क्रम=ਚਰਨ) \ ਪੁਲਿੰਗ : ਇੱਕ ਕਰਮ ਦੀ ਮਿਣਤੀ, ਕਰਮ, ਦੋ ਪਲਾਂਘਾਂ ਦਾ ਇੱਕ ਕਰੂ, ਦੋ ਕਦਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-15-04, ਹਵਾਲੇ/ਟਿੱਪਣੀਆਂ:
ਕਰੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੂ, (ਪੋਠੋਹਾਰੀ) \ (ਕਰ<ਕਰਨਾ<ਸੰਸਕ੍ਰਿਤ √कृ=ਕਰਨਾ+ਊ) \ ਵਿਸ਼ੇਸ਼ਣ \ ਪੁਲਿੰਗ : ੧. ਪੱਤੇਬਾਜ਼, ਜੂਏ ਵਿੱਚ ਬੇਈਮਾਨੀ ਵਾਲੇ ਤਰੀਕੇ ਵਰਤਣ ਵਾਲਾ ਤੇ ਇਉਂ ਰਕਮ ਠੱਗ ਲੈਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-15-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First