ਕਰੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੜਾ [ਵਿਸ਼ੇ] ਠੋਸ, ਸਖ਼ਤ, ਕਠੋਰ, ਮਜ਼ਬੂਤ; ਔਖਾ, ਮੁਸ਼ਕਿਲ; ਰੁੱਖਾ , ਖ਼ੁਸ਼ਕ-ਮਿਜ਼ਾਜ, ਕਠੋਰਚਿੱਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੜਾ ਵਿ—ਕਠੋਰ. “ਕਰੜਾ ਮਨਮੁਖ ਗਾਵਾਰੁ.” (ਸਿਧਗੋਸਟਿ) ੨ ਔਖਾ—ਔਖੀ. ਮੁਸ਼ਕਿਲ. “ਗੁਰੁ ਪੀਰਾਂ ਕੀ ਚਾਕਰੀਮਹਾਂ ਕਰੜੀ ਸੁਖਸਾਰੁ.” (ਸਵਾ ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰੜਾ ਸੰਸਕ੍ਰਿਤ ਕਰੑਕਰ। ਪ੍ਰਾਕ੍ਰਿਤ ਕਰਕਡ, ਕਵਡੑਡ। ਕਠੋਰ ; ਠੋਸ ; ਕਠਿਨ ; ਸਖਤ- ਨਾਨਕ ਕਥਨਾ ਕਰੜਾ ਸਾਰੁ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੜਾ, (ਲਹਿੰਦੀ) \ (ਸਿੰਧੀ : ਕਰੜੂ) \ ਪੁਲਿੰਗ : ਇੱਕ ਛੋਟੀ ਬਤਖ਼, Teal

–ਕਰੜੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-30-02-53-10, ਹਵਾਲੇ/ਟਿੱਪਣੀਆਂ:

ਕਰੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੜਾ, (ਪ੍ਰਾਕ੍ਰਿਤ : करकड, <ਸੰਸਕ੍ਰਿਤ : कर्कर=ਸਖ਼ਤ) \ ਵਿਸ਼ੇਸ਼ਣ : ੧. ਸਖ਼ਤ, ਕਾਠਾ, ਨਾ ਦੱਬਣ ਵਾਲਾ, ਨਾ ਟੁੱਟਣ ਵਾਲਾ, ਮਜ਼ਬੂਤ; ੨. ਪੱਕਾ, ਪੀਡਾ, ਜਿਸ ਵਿੱਚ ਕੋਈ ਚੀਜ਼ ਧੱਸ ਨਾ ਸਕੇ; ੩. ਨਾ ਕੱਟੇ ਜਾਣ ਵਾਲਾ, ਨਾ ਤੋੜੇ ਜਾਣ ਵਾਲਾ; ੪. ਜਿਹੜਾ ਨਰਮ ਮੁਲਾਇਮ ਜਾਂ ਕੋਮਲ ਨਾ ਹੋਵੇ, ਕਠੋਰ, ਕਠਨ, ਸਖ਼ਤ, ਠੋਸ; ੫. ਔਖਾ, ਮੁਸ਼ਕਲ, ਦੁਸ਼ਵਾਰ (–ਕੰਮ, ਪੈਂਡਾ); ੬. ਤੁੰਦ ਮਿਜ਼ਾਜ, ਰੁੱਖਾ, ਸਖ਼ਤ, ਬੇਰਹਿਮ, ਕਠੋਰਚਿਤ (ਹਾਕਮ ਜਾਂ ਆਦਮੀ); ੭. ਮਹਿੰਗਾ, ਅਕਰਾ, (ਮੁੱਲ, ਭਾ); ੮. ਮੁਸੀਬਤ ਜਾਂ ਸਖਤੀ ਝੱਲਣ ਵਾਲਾ (ਆਦਮੀ, ਜੀ, ਦਿਲ); ੯. ਕਸਿਆ ਹੋਇਆ, ਘੱਟ ਜਾਂ ਐਨ ਪੂਰਾ ਤੋਲਿਆ ਹੋਇਆ (–ਤੋਲ); ੧0. ਕੁਰਖਤ ਜਿਸ ਵਿੱਚ ਲੋਚ ਨਾ ਹੋਵੇ (–ਬੋਲ ਜਾਂ ਘਾਟਾ); ੧੧. ਅਧਿਕ ਤੇਜ਼, ਪਰਚੰਡ, ਸਖਤ ਗਰਮ (–ਤਾਉ, ਦੁਪਹਿਰਾ)

–ਕਰੜਾਈ, ਇਸਤਰੀ ਲਿੰਗ : ਸਖ਼ਤਾਈ, ਕਰੜਾਪਣ

–ਕਰੜਾ ਸਰੀਰ, ਪੁਲਿੰਗ : ਰਿਸ਼ਟਪੁਸ਼ਟ ਅਤੇ ਤਕੜਾ ਸਰੀਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-30-02-53-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.