ਕਲਗੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਗੀ [ਨਾਂਇ] ਮੋਤੀਆਂ ਅਤੇ ਖੰਭਾਂ ਵਾਲ਼ਾ ਪੱਗ ਉੱਤੇ ਲਾਉਣ ਵਾਲ਼ਾ ਗਹਿਣਾ; ਪੰਛੀ ਦੇ ਸਿਰ ਉੱਪਰਲੇ ਖੰਭ ਜਾਂ ਲਾਲ ਮਾਸ; ਇੱਕ ਤਰ੍ਹਾਂ ਦਾ ਗੀਤ ਜਿਸ ਵਿੱਚ ਇਸਤਰੀ ਆਪਣਾ ਪਿਆਰ ਪ੍ਰਗਟ ਕਰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲਗੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਗੀ, (ਫ਼ਾਰਸੀ \ ਤੁਰਕੀ : ਕਲਗੀ) \ ਇਸਤਰੀ ਲਿੰਗ : ੧. ਕੀਮਤੀ ਮੋਤੀਆਂ ਅਤੇ ਸਜੀਲੇ ਖੰਭਾਂ ਵਾਲਾ ਗਹਿਣਾ ਜਿਸ ਨੂੰ ਬਾਦਸ਼ਾਹ ਪੱਗਾਂ ਉਤੇ ਲਾਉਂਦੇ ਹਨ; ੨. ਟੋਪੀ ਜਾਂ ਪਗੜੀ ਵਿੱਚ ਲਾਉਣ ਵਾਲਾ ਪਰ; ੩. ਪੰਖੇਰੂ ਦੇ ਸਿਰ ਉਤੇ ਪਰਾਂ ਦਾ ਤਾਜ; ੪. ਕੁੱਕੜ ਦੇ ਸਿਰ ਉਤਲਾ ਲਾਲ ਰੰਗ ਦਾ ਮਾਸ; ੫. ਦਿਲ ਭਰਮਾਉਣ ਵਾਲਾ ਇੱਕ ਗੀਤ ਜਿਸ ਨਾਲ ਇਸਤ੍ਰੀ ਆਦਮੀ ਨੂੰ ਮੋਂਹਦੀ ਹੈ, ਇੱਕ ਕਿਸਮ ਦਾ ਗੀਤ ਜਿਸ ਵਿੱਚ ਇਸਤ੍ਰੀ ਆਪਣਾ ਪਿਆਰ ਪਰਗਟ ਕਰਦੀ ਹੈ
–ਕਲਗੀਦਾਰ, ਵਿਸ਼ੇਸ਼ਣ / ਪੁਲਿੰਗ : ੧. ਕਲਗੀ ਵਾਲਾ, ਜਿਸ ਦੇ ਸਿਰ ਦੇ ਕਲਗੀ ਹੋਵੇ; ੨. ਇੱਕ ਕਿਸਮ ਦਾ ਸੱਪ ਜਿਸ ਦੇ ਫਣ ਤੇ ਕਲਗੀ ਹੁੰਦੀ ਹੈ; ‘ਕਲਗੀਦਾਰ ਤੇ ਉਡਨਾ, ਭੌਂਦ, ਆਬੀ, ਅਸਰਾਲ, ਖਰਾਲ, ਡਰ ਖਾਂਵਦੇ ਨੇ‘ (ਹੀਰ ਵਾਰਸ)
–ਕਲਗੀਧਰ, ਵਿਸ਼ੇਸ਼ਣ : ਕਲਗੀ ਵਾਲਾ, / ਪੁਲਿੰਗ : ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਸੀਸ ਪੁਰ ਕਲਗੀ ਸੋਂਹਦੀ ਸੀ, ਕਲਗੀ ਵਾਲਾ
–ਕਲਗੀਬਾਜ਼, ਪੁਲਿੰਗ : ‘ਕਲਗੀ’ ਗੀਤ ਬਣਾਉਣ ਜਾਂ ਗਾਉਣ ਵਾਲਾ, ਕਲਗੀ ਵਾਲਾ
–ਕਲਗੀ ਵਾਲਾ, ਵਿਸ਼ੇਸ਼ਣ / ਪੁਲਿੰਗ : ੧. ਜਿਸ ਦੇ ਸਿਰ ਤੇ ਕਲਗੀ ਹੋਵੇ; ਪੁਲਿੰਗ : ੨. ਗੁਰੂ ਗੋਬਿੰਦ ਸਿੰਘ ਜੀ, ਕਲਗੀਧਰ; ੩. ‘ਕਲਗੀ’ ਗੀਤ ਦੇ ਬਣਾਉਣ ਜਾਂ ਗਾਉਣ ਵਾਲਾ, ਕਲਗੀਬਾਜ਼
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-06-02-58-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First