ਕਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੀ (ਨਾਂ ,ਇ) 1 ਕੁਆਰੀ ਕੰਨਿਆਂ 2 ਫੁੱਲ ਦੀ ਅੱਧਖਿੜੀ ਡੋਡੀ; ਵੇਖੋ : ਕਲਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੀ [ਨਾਂਇ] ਇੱਕ ਚਾਂਦੀ ਰੰਗਾ ਖਿਚੀਣਯੋਗ ਧਾਤਵੀ ਤੱਤ ਜੋ ਲੋਹੇ ਆਦਿ ਧਾਤਾਂ ਦੇ ਬਚਾਅ ਲਈ ਪਾਲਿਸ਼ ਵਜੋਂ ਵਰਤਿਆ ਜਾਂਦਾ ਹੈ; ਇੱਕ ਫੁੱਲ ਦਾ ਨਾਮ; ਚੂਨਾ , ਸਫ਼ੈਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੀ. ਕਲਿਯੁਗ ਦੇਖੋ, ਕਲਿ. “ਨਹਿ ਦੋਖ ਬਿਆਪਹਿ ਕਲੀ.” (ਕੇਦਾ ਮ: ੫) ੨ ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ । ੩ ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। ੪ ਅੰਗਰਖੇ ਕੁੜਤੇ ਆਦਿਕ ਦੀ ਕਲੀ। ੫ ਤੁਕ. ਛੰਦ ਦਾ ਚਰਣ. “ਕਲੀ ਮਧ ਚਾਰ ਜਗੰਨ ਬਨਾਇ.” (ਰੂਪਦੀਪ) ੬ ਕਲਿਕਾ. ਫੁੱਲ ਦੀ ਡੋਡੀ. “ਅਲੀ ਕਲੀ ਹੀ ਸੋਂ ਬਿਧ੍ਯੋ.” (ਬਿਹਾਰੀ)। ੭ ਫੁੱਲ ਦੀ ਲਾਲ ਡੋਡੀ ਜੇਹਾ ਤੋੜੇ ਦਾ ਧੁਖਦਾ ਹੋਇਆ ਸਿਰਾ. “ਧੁਖੇ ਪੁੰਜ ਤੋੜੇ ਕਲੀ ਆਛ ਹੋਈ.” (ਗੁਪ੍ਰਸੂ) ੮ ਵਿ—ਕਲਾਵਾਨ. ਸ਼ਕਤਿਵਾਨ. “ਕਿ ਸਰਬੰ ਕਲੀ ਹੈ.” (ਜਾਪੁ) ੯ ਅ਼ ਕ਼ਲਈ਽. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲੀ (ਸੰ.। ਸੰਸਕ੍ਰਿਤ ਕਲਿ) ਕਲਿਜੁਗ ਵਿਚ। ਯਥਾ-‘ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ’। ਤਥਾ-‘ਨਹ ਦੋਖ ਬਿਆਪਹਿ ਕਲੀ’।          ਦੇਖੋ, ‘ਕਲੀ ਰੇ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਸੰਸਕ੍ਰਿਤ : कलिका) \ ਇਸਤਰੀ ਲਿੰਗ : ਛੰਦ ਦਾ ਚੌਥਾ ਹਿੱਸਾ, ਛੰਦ ਦਾ ਚਰਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-03-00-21, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਸੰਸਕ੍ਰਿਤ : कलि, कली) \ ਇਸਤਰੀ ਲਿੰਗ : ੧. ਫੁੱਲ ਦੀ ਡੋਡੀ, ਸ਼ਗੂਫਾ, ਗੁੰਚਾ, ਅਣਖਿੜਿਆ ਫੁੱਲ; ੨. ਕੰਵਾਰੀ ਕੰਨਿਆ; ੩. ਬੋਟ ਦਾ ਨਵਾਂ ਨਿਕਲਿਆ ਖੰਭ; ੪. ਉਹ ਤਿਕੋਣਾ ਕੱਟਿਆ ਹੋਇਆ ਕਪੜਾ ਜੋ ਕੁੜਤੇ ਜਾਂ ਅੰਗਰਖੇ ਆਦਿ ਵਿੱਚ ਲਾਇਆ ਜਾਂਦਾ ਹੈ; ੫. ਵੈਸ਼ਨੋ ਮੱਤ ਵਾਲਿਆਂ ਦੇ ਤਿਲਕ ਦਾ ਇੱਕ ਭੇਦ ਜੋ ਫੁੱਲ ਦੀ ਕਲੀ ਵਰਗਾ ਹੁੰਦਾ ਹੈ

–ਕਲੀਆਂ ਆਉਣਾ, ਕਿਰਿਆ ਅਕਰਮਕ : ੧. ਕਲੀਆਂ ਲੱਗਣਾ; ੨. ਨਵੇਂ ਖੰਭ ਨਿਕਲਣਾ

–ਕਲੀਆਂ ਨਿਕਲਣਾ, ਕਿਰਿਆ ਅਕਰਮਕ : ੧. ਕਲੀਆਂ ਦਾ ਚਿਟਕਣਾ, ਫੁੱਲਾਂ ਦਾ ਖਿੜਨਾ; ੨. ਨਵੇਂ ਖੰਭ ਨਿਕਲਣਾ

–ਕੱਚੀ ਕਲੀ, ਇਸਤਰੀ ਲਿੰਗ : ਨਾਬਾਲਗ਼ ਕੰਨਿਆ, ਛੋਟੀ ਆਯੂ ਦੀ ਕੁੜੀ, ਬਾਲੀ, ਬਾਲੜੀ

–ਕੱਚੀ ਕਲੀ ਤੋੜਨਾ, ਮੁਹਾਵਰਾ : ਕਿਸੇ ਦੀ ਮੁਰਾਦ ਦਾ ਗਲਾ ਘੁੱਟ ਦੇਣਾ; ਮੁਰਾਦ ਪੂਰੀ ਨਾ ਹੋਣ ਦੇਣਾ

–ਦਿਲ ਦੀ ਕਲੀ ਖਿੜਨਾ, ਮੁਹਾਵਰਾ : ਮੁਰਾਦ ਬਰ ਆਉਣਾ, ਬਹੁਤ ਖੁਸ਼ ਹੋਣਾ, ਬਹੁਤ ਪਰਸੰਨ ਹੋਣਾ

–ਦਿਲ ਦੀ ਕਲੀ ਮੁਰਝਾਉਣਾ, ਮੁਹਾਵਰਾ : ਨਿਰਾਸ਼ ਹੋਣਾ

–ਅਨਾਰ ਕਲੀ, ਇਸਤਰੀ ਲਿੰਗ : ਅਨਾਰ ਦੀ ਕਲੀ, ਲਾਲ ਕਲੀ, ਅਨਾਰ ਦੇ ਫੁੱਲ ਦੀ ਲਾਲ ਡੋਡੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-03-00-47, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਤੁਰਕੀ \ ਫ਼ਾਰਸੀ : ਕਿਲੀਆਨ; ਅਰਬੀ : ਗ਼ਲੀਆਨ=ਪਾਣੀ ਦਾ ਗੁੜਗੁੜਾਉਣਾ) \ ਇਸਤਰੀ ਲਿੰਗ : ਹੁੱਕੀ, ਗੁੜਗੁੜੀ, ਨਰੋਲ ਜਾਂ ਪਿੱਤਲ ਆਦਿ ਦੀ ਛੋਟੀ ਹੁੱਕੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-04-57-41, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਸੰਸਕ੍ਰਿਤ√कल्+ਮਿੱਠੀ ਧੁਨੀ ਉਤਪੰਨ ਕਰਨਾ) \ ਇਸਤਰੀ ਲਿੰਗ : ੧. ਮਿੱਠੀ ਬੋਲੀ, ਇੱਕ ਰਾਗਣੀ, ਸਵਰ, ਧੁਨੀ; ੨. ਰਾਮ ਕਲੀ

–ਕਲੀਆਂ ਲਾਉਣਾ, ਮੁਹਾਵਰਾ : ਬੋਲੀਆਂ ਪਾਉਣਾ; ਮਿੱਠੀ ਸੁਰ ਨਾਲ ਅਲਾਪਣਾ, ਕਵੀਸ਼ਰੀ ਕਰਨਾ

–ਕੁਣਕਲੀ, ਇਸਤਰੀ ਲਿੰਗ : ਭੈਰਵ ਜਾਂ ਹਿੰਡੋਲ ਰਾਗ ਦੀ ਇੱਕ ਰਾਗਣੀ

–ਰਾਮ ਕਲੀ, ਇਸਤਰੀ ਲਿੰਗ : ਭੈਰੋਂ ਜਾਂ ਹਿੰਡੋਲ ਰਾਗ ਦੀ ਇੱਕ ਰਾਗਣੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-04-57-58, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਅਰਬੀ : ਕ਼ਲਈ<ਕਲਅ=ਖਣਿਜ, ਧਾਤ) \ ਇਸਤਰੀ ਲਿੰਗ : ੧. ਕਲਈ, ਰਾਂਗਾ, ਇੱਕ ਧਾਤ ਜਿਸ ਨਾਲ ਭਾਂਡਿਆਂ ਤੇ ਮਲੰਮਾ ਚਾੜ੍ਹਿਆ ਜਾਂਦਾ ਹੈ (ਲਾਗੂ ਕਿਰਿਆ : ਉਤਰ ਜਾਣਾ, ਉਤਾਰ ਦੇਣਾ, ਉਤਾਰਨਾ, ਕਰਨਾ, ਕਰਾਉਣਾ)

–ਕਲੀ ਉਖੜ ਜਾਣਾ, ਮੁਹਾਵਰਾ :  ਭੇਦ ਖੁਲ੍ਹ ਜਾਣਾ

–ਕਲੀ ਉਡ ਜਾਣਾ, ਮੁਹਾਵਰਾ : ਭਾਂਡਿਆਂ ਤੋਂ ਕਲੀ ਦਾ ਲਹਿ ਜਾਣਾ ਤੇ ਤਾਂਬੇ ਦਾ ਨਿਕਲ ਆਉਣਾ

–ਕਲੀ ਉਤਰਨਾ (ਉਤਰ ਜਾਣਾ), ਕਿਰਿਆ ਅਕਰਮਕ : ਭਾਂਡਿਆਂ ਤੋਂ ਕਲੀ ਦਾ ਮਲੰਮਾ ਜਾਂ ਗਿਲਟ ਉਤਰ ਜਾਣਾ

–ਕਲੀ ਉੜ ਜਾਣਾ, ਕਿਰਿਆ ਅਕਰਮਕ : ਭਾਂਡਿਆਂ ਤੋਂ ਕਲੀ ਉੜ ਜਾਣਾ ਤੇ ਤਾਂਬੇ ਦਾ ਨਿਕਲ ਆਉਣਾ

–ਕਲੀ ਕਰਨਾ,  ਕਿਰਿਆ ਸਕਰਮਕ : ੧. ਕਾਂਸੀ ਪਿੱਤਲ ਆਦਿ ਦੇ ਭਾਂਡਿਆਂ ਨੂੰ ਅੱਗ ਉਤੇ ਤਾਅ ਦੇ ਕੇ ਉਸ ਦੇ ਅੰਦਰ ਜਾਂ ਬਾਹਰਵਾਰ ਕਲੀ ਦਾ ਮਲੰਮਾ ਚੜ੍ਹਾਉਣਾ; ੨. ਸਫ਼ੈਦੀ ਕਰਨਾ, ਚਮਕਾਉਣਾ

–ਕਲੀ ਖੁਲ੍ਹ ਜਾਣਾ, ਮੁਹਾਵਰਾ : ਅਸਲੀਅਤ ਦਾ ਪਤਾ ਲੱਗ ਜਾਣਾ, ਸ਼ੇਖੀ ਕਿਰਕਿਰੀ ਹੋਣਾ, ਮਲੰਮਾ ਉਤਰ ਜਾਣਾ, ਪੋਲ ਖੁਲ੍ਹ ਜਾਣਾ

–ਕਲੀ ਖੋਲ੍ਹਣਾ, ਮੁਹਾਵਰਾ : ਐਬ ਪਰਗਟ ਕਰਨਾ, ਪਰਦਾ ਫਾਸ਼ ਕਰਨਾ, ਪੋਲ ਖੋਲ੍ਹਣਾ

–ਕਲੀਗਰ, ਪੁਲਿੰਗ : ਭਾਂਡਿਆਂ ਨੂੰ ਕਲੀ ਕਰਨ ਵਾਲਾ

–ਕਲੀਗਰੀ, ਇਸਤਰੀ ਲਿੰਗ : ਕਲੀਗਰ ਦਾ ਕੰਮ ਜਾਂ ਪੇਸ਼ਾ

–ਕਲੀ ਚੜਾਉਣਾ (ਚੜ੍ਹਨਾ), ਮੁਹਾਵਰਾ : ਰਾਂਗੇ ਦਾ ਮਲੰਮਾ ਚੜ੍ਹਾਉਣਾ

–ਕਲੀ ਦਾ ਕੁਸ਼ਤਾ, ਪੁਲਿੰਗ : ਮਾਰਿਆ ਹੋਇਆ ਰਾਂਗਾ (ਲਾਗੂ ਕਿਰਿਆ : ਖਾਣਾ, ਕਰਨਾ, ਬਣਾਉਣਾ)

–ਕਲੀਦਾਰ, ਵਿਸ਼ੇਸ਼ਣ : ਜਿਸ ਤੇ ਕਲੀ ਹੋਈ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-04-58-15, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਫ਼ਾਰਸੀ : ਕਲਈ, ਅਰਬੀ : ਕ਼ਲਹ) \ ਇਸਤਰੀ ਲਿੰਗ : ਸਫ਼ੈਦੀ, ਬੁਝਿਆ ਚੂਨਾ, ਕੰਧਾਂ ਤੇ ਫੇਰਨ ਵਾਲੀ ਸਫ਼ੈਦ ਮਿੱਟੀ (ਲਾਗੂ ਕਿਰਿਆ : ਕਰਨਾ, ਕਰਾਉਣਾ)

–ਕਲੀ ਕਰਨਾ, ਕਿਰਿਆ ਸਕਰਮਕ : ਕੰਧਾਂ ਆਦਿ ਤੇ ਸਫ਼ੈਦੀ ਕਰਨਾ

–ਕਲੀ ਫੇਰਨਾ, ਕਿਰਿਆ ਅਕਰਮਕ : ਸਫ਼ੈਦੀ ਕੀਤੀ ਜਾਣੀ

–ਕਲੀ ਫਿਰਵਾਉਣਾ, ਕਿਰਿਆ ਪ੍ਰੇਰਕ : ਮਕਾਨ ਆਦਿ ਵਿੱਚ ਸਫ਼ੈਦੀ ਕਰਾਉਣਾ

–ਕਲੀ ਫੇਰਨਾ, ਕਿਰਿਆ ਸਕਰਮਕ : ਸਫ਼ੈਦੀ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-09-21-02, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਸੰਸਕ੍ਰਿਤ : कलि) \ ਪੁਲਿੰਗ : ਕਲੀਕਾਲ, ਕਲਯੁਗ, ਕਲਜੁਗ

–ਕਲੀਕਾਲ, ਪੁਲਿੰਗ : ਕਲਜੁਗ, ਪਾਪ ਦਾ ਯੁਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-09-21-23, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਸੰਸਕ੍ਰਿਤ : काली) \ ਇਸਤਰੀ ਲਿੰਗ : ਕਾਲੀ ਦੇਵੀ, ਦੁਰਗਾ, ਸ਼ਿਵ ਜੀ ਦੀ ਇਸਤਰੀ, ਪਾਰਬਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-09-21-44, ਹਵਾਲੇ/ਟਿੱਪਣੀਆਂ:

ਕਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੀ, (ਤੁਰਕੀ) \ ਪੁਲਿੰਗ : ਕਾਲੀਨ, ਕਲੀਚਾ, ਗ਼ਲੀਚਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-09-22-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.