ਕਲੰਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲੰਕ (ਨਾਂ,ਪੁ) ਦਾਗ; ਊਜ; ਧੱਬਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਲੰਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲੰਕ [ਨਾਂਪੁ] ਇਲਜ਼ਾਮ, ਦੂਸ਼ਣ, ਦਾਗ਼ , ਊਜ , ਧੱਬਾ; ਪਾਪ , ਐਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲੰਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲੰਕ. ਸੰ. कलङ्क. ਸੰਗ੍ਯਾ—ਐਬ. ਦੋ। ੨ ਬਦਨਾਮੀ. ਅਪਯਸ਼। ੩ ਦਾਗ਼. ਧੱਬਾ । ੪ ਚੰਦ੍ਰਮਾ ਦਾ ਕਾਲਾ ਦਾਗ਼ । ੫ ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. “ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨ ਮੇਟ ਕਨਕ ਪ੍ਰਕਾਸ ਹੈ.” (ਭਾਗੁ ਕ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਲੰਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Attainder_ਕਲੰਕ: ਇੰਗਲੈਂਡ ਵਿਚ ਪਹਿਲਾਂ ਜਦੋਂ ਦੇਸ਼ ਧ੍ਰੋਹ ਜਾਂ ਕਿਸੇ ਵੱਡੇ ਅਪਰਾਧ (ਫ਼ੈਲੋਨੀ) ਲਈ ਸਿਧਦੋਸ਼ ਵਿਅਕਤੀ ਨੂੰ ਮੌਤ ਜਾਂ ਕਾਨੂੰਨੀ ਰੱਖਿਆ ਤੋਂ ਵੰਚਿਤ (out lawry) ਕਰਨ ਦੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਉਸ ਦੇ ਨਾਲ ਹੀ ਉਸ ਨੂੰ ਸਾਰੇ ਸਿਵਲ ਅਧਿਕਾਰਾਂ ਤੋਂ ਵੰਚਿਤ ਕਰ ਦਿੱਤਾ ਜਾਂਦਾ ਸੀ। ਤਦ ਉਸ ਨੂੰ ਸਿਵਲ ਤੌਰ ਤੇ ਮਰ ਚੁੱਕਾ ਸਮਝਿਆ ਜਾਂਦਾ ਸੀ। ਇਸ ਦੇ ਦੋ ਵੱਡੇ ਨਤੀਜਿਆਂ ਵਿਚੋਂ ਪਹਿਲਾ ਇਹ ਸੀ ਕਿ ਉਸ ਦੀ ਜਾਇਦਾਦਾ ਜ਼ਬਤ ਕਰਕੇ ਰਾਜ ਨੂੰ ਪ੍ਰਾਪਤ (ਨਜ਼ੂਲ) ਹੋ ਜਾਂਦੀ ਸੀ ਅਤੇ ਦੂਜਾ ਇਹ ਸੀ ਕਿ ਉਹ ਉਸ ਤੋਂ ਬਾਦ ਨ ਤਾਂ ਜਾਇਦਾਦ ਦਾ ਵਾਰਸ ਬਣ ਸਕਦਾ ਸੀ ਅਤੇ ਨ ਹੀ ਆਪਣੀ ਜਾਇਦਾਦ ਆਪਣੀ ਔਲਾਦ ਨੂੰ ਵਿਰਸੇ ਵਿਚ ਦੇ ਸਕਦਾ ਸੀ। ਇਨ੍ਹਾਂ ਪਰਿਣਾਮਾਂ ਤੇ ਹੌਲੇ ਹੌਲੇ ਕਾਬੂ ਪਾਇਆ ਗਿਆ ਅਤੇ ਆਖ਼ਰ ਵਿਚ 1870 ਵਿਚ ‘ਦ ਫ਼ੋਰਫੀਚਰ ਐਕਟ 1870’ ਦੁਆਰਾ ਕੰਲਕ ਖ਼ਤਮ ਕਰ ਦਿੱਤਾ ਗਿਆ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਕਲੰਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲੰਕ, (ਸੰਸਕ੍ਰਿਤ : कलङ्क) \ ਪੁਲਿੰਗ : ੧. ਦਾਗ਼, ਦੂਸ਼ਣ, ਦੂਸ਼ਣਾ, ਊਜ, ਧੱਬਾ, ਅਲਜ਼ਾਮ, ਬਦਨਾਮੀ; ੨. ਪਾਪ, ਐਬ
–ਕਲੰਕ ਚੁਕਾਉਣਾ, ਮੁਹਾਵਰਾ : ਧੱਬਾ ਧੋਣਾ, ਦਾਗ਼ ਮਿਟਾਉਣਾ
–ਕਲੰਕ ਮੱਥੇ ਲੱਗਣਾ, ਮੁਹਾਵਰਾ : ਬਦਨਾਮੀ ਆਉਣਾ, ਬਦਨਾਮ ਹੋਣਾ
–ਕਲੰਕੀ, ਵਿਸ਼ੇਸ਼ਣ / ਪੁਲਿੰਗ : ਦੂਸ਼ਤ, ਦਾਗ਼ੀ, ਜਿਸ ਨੂੰ ਕਲੰਕ ਲਗਿਆ ਹੋਵੇ, ਬਦਨਾਮ
–ਨਿਹਕਲੰਕ, ਵਿਸ਼ੇਸ਼ਣ : ਜਿਸ ਤੇ ਕਲੰਕ ਨਾ ਲਗਿਆ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-05-05-02-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First