ਕਸਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਰ (ਨਾਂ,ਇ) 1 ਕਮੀ; ਘਾਟ 2 ਮਿਰਗੀ ਕਿਸਮ ਦੀ ਗਸ਼ੀ ਪੈਣ ਜਿਹੀ ਭੂਤ-ਪ੍ਰੇਤ ਦੇ ਸਾਏ ਦੀ ਅਹੁਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਰ 1 [ਨਾਂਇ] (ਗਣਿ) ਅਪੂਰਨ ਅੰਕ, ਬਟੇ ਵਾਲ਼ਾ ਅੰਕ, ਭਿੰਨ, ਬਟਾ; ਕਮੀ, ਥੁੜ੍ਹ, ਘਾਟ; ਊਣਤਾਈ, ਨੁਕਸ; ਨੁਕਸਾਨ , ਘਾਟਾ 2 [ਨਾਂਇ] ਬਿਮਾਰੀ , ਰੋਗ 3 [ਨਾਂਇ] ਭੂਤ-ਪ੍ਰੇਤ ਦਾ ਸਾਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਰ. ਅ਼ ਸੰਗ੍ਯਾ—ਕਮੀ. ਘਾਟਾ। ੨ ਟੁਕੜਾ. ਖੰਡ. ਭਾਗ । ੩ ਤੋੜਨ ਦੀ ਕ੍ਰਿਯਾ। ੪ ਰਾਵਲਪਿੰਡੀ ਵੱਲ ਮੁਸਲਮਾਨਾਂ ਦੀ ਇੱਕ ਜਾਤੀ, ਜਿਸ ਤੋਂ “ਬਲਕਸਰ” ਆਦਿਕ ਕਈ ਪਿੰਡਾਂ ਦੇ ਨਾਉਂ ਹੋ ਗਏ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸਰ, (ਅਰਬੀ) / ਪੁਲਿੰਗ : ਛੋਟੀ ਨਮਾਜ਼ ਜਿਹੜੀ ਸਫ਼ਰ ਵਿੱਚ ਪੜ੍ਹੀ ਜਾਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-04-26-42, ਹਵਾਲੇ/ਟਿੱਪਣੀਆਂ:
ਕਸਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸਰ, (ਅਰਬੀ : ਕਸਰ=ਤੋੜਨਾ) / ਇਸਤਰੀ ਲਿੰਗ : ੧. ਕਮੀ, ਨਿਉਣਤਾ, ਤਰੁੱਟੀ, ਘਾਟ ਥੁੜ; ੨. ਨੁਕਸ, ਐਬ, ਔਗਣ,(ਲਾਗੂ ਕਿਰਿਆ : ਹੋਣਾ, ਕੱਢਣਾ, ਨਿਕਲਣਾ, ਰਹਿਣਾ); ੩. ਨੁਕਸਾਨ, ਘਾਟਾ, ਕਸਾਰਾ, ਖਾਣਾ, ਨਿਕਲਣਾ, ਰਹਿਣਾ, ਲੱਗਣਾ; ੪. ਹਿਸਟੀਰੀਆਂ ਜਾਂ ਮਿਰਗੀ ਦਾ ਕਿਸਮ ਦੀ ਗਸ਼ੀ, ਪੈਣਾ; ੫. ਜਿੰਨ ਭੂਤ ਦਾ ਸਾਇਆ, ਛਾਇਆ; ੬. ਰੈਢ ਖਹੇੜ, ਵੈਰ, ਰੜਕ, ਦੁਸ਼ਮਣੀ,(ਲਾਗੂ ਕਿਰਿਆ : ਕੱਢਣਾ, ਰੱਖਣਾ, ਲੈਣਾ); ੭. ਕੋਈ ਸਰੀਰਕ ਨੁਕਸ ਜਾਂ ਬੀਮਾਰੀ, ਅਹੁਰ, ਰੋਗ; ੮. ਕਿਸੇ ਵਸਤ ਦੇ ਸੁੱਕਣ ਜਾਂ ਉਸ ਵਿਚੋਂ ਕੂੜਾ ਮਿੱਟੀ ਘੱਟਾ ਆਦਿ ਨਿਕਲਣ ਤੋਂ ਪੈਣਾ ਹੋਈ ਕਮੀ; ੯. ਸੁਦਾ, ਵਹਿਮ ਦੀ ਹਾਲਤ, ਪਾਗਲਪਣ, ਮਾਲੀਖੌਲੀਆ; ੧0. ਦੋ ਪੂਰਣ ਅੰਕਾਂ ਦੀ ਨਿਸਬਤ, ਬਟੇ; ਭਿੰਨ; ੧੧. (ਲਹਿੰਦਾ) ਨਫ਼ਾ, ਫਾਇਦਾ; ਲਾਭ
–ਕਸਰ ਉਸਰ, ਇਸਤਰੀ ਲਿੰਗ : ਕਮੀ, ਘਾਟ, ਕਮੀ ਪੇਸ਼ੀ
–ਕਸਰ ਅਸ਼ਾਰੀਆ, (ਅਰਬੀ : ਕਸਰ=ਘਟਾਣਾ+ਅਸ਼ਾਰੀ=ਦਸਵੇਂ ਹਿੱਸੇ ਤੱਕ) / ਇਸਤਰੀ ਲਿੰਗ : ਦਸ਼ਮਲਵ, ਉਹ ਕਸਰ ਜੋ ਦਸ ਦਾ ਕੋਈ ਹਿੱਸਾ ਹੋਵੇ
–ਕਸਰ ਆਉਣਾ, ਮੁਹਾਵਰਾ : ਨੁਕਸ ਪੈਣਾ, ਕਮੀ ਹੌਣਾ, ਘਾਟਾ ਪੈਣਾ
–ਕਸਰਆਮ, (ਹਿੰਦੀ) / ਇਸਤਰੀ ਲਿੰਗ : ਸਾਧਾਰਣ ਭਿੰਨ, ਦੋ ਪੂਰਨ ਅੰਕਾਂ ਦੀ ਨਿਸਬਤ, ਉਹ ਬਟੇ ਜਿਨ੍ਹਾਂ ਵਿੱਚ ਕਸਰ ਅਸ਼ਾਰੀਆ ਨਾ ਹੋਵੇ
–ਕਸਰ ਸਹਿਣਾ, ਮੁਹਾਵਰਾ : ਘਾਟਾ, ਖਾਣਾ, ਨੁਕਸਾਨ ਊਠਾਉਣਾ
–ਕਸਰ ਹੋਣਾ, (ਪੁਆਧੀ) / ਮੁਹਾਵਰਾ : ੧. ਬੀਮਾਰ ਹੋਣਾ; ੨. ਛਾਇਆ ਹੋਣਾ, ਭੂਤ ਲਗਣੇ
–ਕਸਰ ਕੱਢਣਾ, ਮੁਹਾਵਰਾ : ੧. ਪਹਿਲਾ ਘਾਟਾ ਪੂਰਾ ਕਰਨਾ, ਨੁਕਸਾਨ ਪੂਰਾ ਕਰਨਾ; ੨. ਵਲ ਕੱਢਣਾ; ੩. ਬਦਲਾ ਲੈਣਾ, ਵੈਰ ਲੈਣਾ
–ਕਸਰ ਖਾਣਾ, ਮੁਹਾਵਰਾ : ਹਾਨੀ ਉਠਾਉਣਾ, ਨੁਕਸਾਨ ਉਠਾਉਣਾ, ਘਾਟਾ ਪੁਆਉਣਾ, ਨੁਕਸਾਨ ਹੋਣਾ, ਲੇਸ ਲਵਾਉਣਾ, ਸਸਤੇ ਮੁੱਲ ਵੇਚ ਕੇ ਘਾਟਾ ਸਹਿਣਾ
–ਕਸਰ ਖੋਰਾ, ਵਿਸ਼ੇਸ਼ਣ : ਨੁਕਸਦਾਰ, ਖਾਮੀ ਵਾਲਾ; ਬੱਜਦਾਰ
–ਕਸਰ ਦੇਣਾ, ਮੁਹਾਵਰਾ : ਕਿਸੇ ਨੂੰ ਨੁਕਸਾਨ ਪੁਚਾਉਣਾ
–ਕਸਰ ਨਿਕਲਣਾ, ਕਸਰ ਨਿਕਲ ਜਾਣਾ, ਮੁਹਾਵਰਾ : ੧. ਕਮੀ ਪੂਰੀ ਹੋਣਾ, ਘਾਟਾ ਪੂਰਾ ਹੋਣਾ, ਫ਼ਰਕ ਦੂਰ ਹੋਣਾ; ੨. ਬਹੁਤ ਨੁਕਸਾਨ ਹੋਣਾ ਜਾਂ ਤੰਗੀ ਪਹੁੰਚਣਾ
–ਕਸਰ ਪਾਉਣਾ, ਮੁਹਾਵਰਾ : ਕਸਰ ਲਾਉਣਾ, ਕਿਸੇ ਨੂੰ ਘਾਟਾ ਦੇਣਾ, ਨੁਕਸਾਨ ਪਹੁੰਚਾਉਣਾ
–ਕਸਰ ਪੂਰੀ ਕਰਨਾ, ਮੁਹਾਵਰਾ : ਘਾਟਾ ਪੂਰਾ ਕਰਨਾ, ਕਮੀ ਪੂਰੀ ਕਰਨਾ
–ਕਸਰ ਪੈਣਾ, ਮੁਹਾਵਰਾ : ੧. ਗਸ਼ੀ ਆਉਣਾ, ਹਿਸਟੀਰੀਆ ਦਾ ਦੌਰਾ ਪੈਣਾ; ੨. ਘਾਟਾ ਪੈਣਾ, ਨੁਕਸਾਨ ਹੋਣਾ
–ਕਸਰ ਬਸਰ, ਇਸਤਰੀ ਲਿੰਗ : ਕਸਰ ਮਸਰ, ਕਮੀ ਪੇਸ਼ੀ, ਵਾਧ ਘਾਟ, ਊਣਤਾਈ
–ਕਸਰਬਾ, (ਪੁਆਧੀ) / ਪੁਲਿੰਗ : ਨੁਕਸਾਨ, ਘਾਟਾ, ਕਮੀ
–ਕਸਰੱਬਾ, (ਪੁਆਧੀ) / ਵਿਸ਼ੇਸ਼ਣ : ਕਸਰ ਵਾਲਾ, ਖਰਾਬ, ਅਧੂਰਾ
–ਕਸਰ ਮਸਰ, ਕਸਰ ਵਸਰ, ਇਸਤਰੀ ਲਿੰਗ : ਕਮੀ ਬੇਸ਼ੀ, ਵਾਧ ਘਾਟ, ਨਫ਼ਾ ਨੁਕਸਾਨ, ਕੋਈ ਕਮੀ, ਕੋਈ ਘਾਟ, ਊਣਤਾਈ, ਹੀਮ ਕੀਮ
–ਕਸਰ ਰਹਿ ਗਈ ਕਸਰ ਰਹਿ ਗਈ, ਬਾਜ਼ੀਗਰਾਂ ਦਾ ਬੋਲਾ ਜੋ ਉਹ ਰੱਸੀ ਤੇ ਚੜ੍ਹੇ ਬਾਜ਼ੀਗਰ ਦੇ ਹਰ ਕਰਤੱਬ ਪੁਰ ਬੋਲਦੇ ਹਨ
–ਕਸਰ ਰਹਿਣਾ, ਮੁਹਾਵਰਾ : ਊਣਤਾਈ ਹੋਣਾ, ਘਟਾ ਰਹਿਣਾ, ਪੂਰੀ ਕਾਮਯਾਬੀ ਨਾ ਹੋਣਾ
–ਕਸਰ ਰੱਖਣ, ਮੁਹਾਵਰਾ : ੧. ਪੂਰੇ ਯਤਨ ਜਾਂ ਤਵੱਜਾ ਨਾਲ ਕੰਮ ਨਾ ਕਰਨਾ, ਈਮਾਨਦਾਰੀ ਨਾਲ ਕੰਮ ਨਾ ਕਰਨਾ; ੨. ਵੈਰ ਭਾਵ ਰੱਖਣਾ
–ਕਸਰ ਲੱਗਣਾ, ਮੁਹਾਵਰਾ : ਘਾਟਾ ਪੈਣਾ, ਨੁਕਸਾਨ ਹੋਣਾ ਜਾਂ ਰਹਿਣਾ
–ਕਸਰ ਲਾਉਣਾ, ਮੁਹਾਵਰਾ : ਘੱਟ ਤੋਲਣਾ, ਚੀਜ਼ ਘੱਟ ਦੇਣਾ, ਸੌਦੇ ਵਿਚ ਦਾਅ ਲਾ ਜਾਣਾ, ਕਿਸੇ ਨੂੰ ਘਾਟਾ ਪਾਉਣਾ ਜਾਂ ਨੁਕਸਾਨ ਪੁਚਾਉਣਾ
–ਕਸਰ ਲੈਣਾ, ਮੁਹਾਵਰਾ : ਰੜਕ, ਲੈਣਾ, ਬਦਲਾ ਕੱਢਣਾ, ਬੁਰੀ ਤਰ੍ਹਾਂ ਟੱਕਰਨਾ
–ਕਸਰ ਵੰਦ, ਕਸਰਵੰਦਾ : ਵਿਸ਼ੇਸ਼ਣ : ੧. ਘਾਟੇ ਵਾਲਾ, ਜਿਸ ਵਿੱਚ ਘਾਟਾ ਹੋਵੇ, ੨. ਜਿਸ ਨੂੰ ਘਾਟਾ ਪਵੇ ( ਲਾਗੂ ਕਿਰਿਆ : ਹੋਣਾ, ਰਹਿਣਾ)
–ਕਸਰਾ, (ਪੁਆਧੀ) / ਪੁਲਿੰਗ : ਨੁਕਸ, ਘਾਟ
–ਕਸਰੀ, (ਪੁਆਧੀ) / ਵਿਸ਼ੇਸ਼ਣ : ਕਸਰ ਵਾਲਾ, ਘਾਟੇਵੰਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-04-26-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Suraj batth,
( 2022/07/30 10:4155)
Please Login First