ਕਹਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹਾਰ (ਨਾਂ,ਪੁ) ਡੋਲ਼ੀ ਪਾਲਕੀ ਆਦਿ ਮੋਢਿਆਂ ’ਤੇ ਚੁੱਕ ਕੇ ਲੈ ਜਾਣ ਵਾਲਾ; ਵਹਿੰਗੀ ਪੁਰ ਪਾਣੀ ਢੋਣ ਦਾ ਕਿੱਤਾ ਕਰਨ ਵਾਲਾ ਮਹਿਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਹਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹਾਰ [ਨਾਂਪੁ] ਪਾਣੀ ਢੋਣ ਵਾਲ਼ਾ; ਡੋਲੀ ਜਾਂ ਪਾਲਕੀ ਚੁੱਕਣ ਵਾਲ਼ਾ; ਮਹਿਰਾ , ਝਿਊਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਹਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹਾਰ. ਸੰਗ੍ਯਾ—ਕੰ (ਜਲ) ਨੂੰ ਹਾਰ (ਢੋਣ) ਵਾਲਾ. ਸੱਕ਼ਾ। ੨ ਡੋਲੀ ਪਾਲਕੀ ਆਦਿ ਨੂੰ ਕੰਨ੍ਹੇ ਤੇ ਰੱਖਕੇ ਲੈ ਜਾਣ ਵਾਲਾ। ੩ ਅ਼ ਕ਼ਹਾਰ. ਕਰਤਾਰ. ਵਾਹਗੁਰੂ. ਨੀਚਾਂ (ਪਾਮਰਾਂ) ਤੇ ਕ਼ਹਰ ਕਰਨ ਵਾਲਾ. “ਸਿਫਤ ਕਹਾਰ ਸਤਾਰ ਹੈ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਹਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਹਾਰ :   ਕਹਾਰ ਦਾ ਅਰਥ ਹੈ 'ਕ' (ਜਲ) ਨੂੰ 'ਹਾਰ' (ਢੋਣ) ਵਾਲਾ। ਇਹ ਝਿਊਰ ਜਾਤੀ ਨਾਲ ਸਬੰਧ ਰਖਦੇ ਹਨ। ਪੁਰਾਤਨ ਸਮੇਂ ਤੋਂ ਹੀ ਇਨ੍ਹਾਂ ਦਾ ਪੇਸ਼ਾ ਜਲ ਢੋਅ ਕੇ ਲੋਕਾਂ ਦੇ ਘਰਾਂ ਤਕ ਪਹੁੰਚਾਣਾ ਰਿਹਾ ਹੈ। ਵਾਢੀਆਂ ਦੇ ਸਮੇਂ ਵੀ ਕਹਾਰ ਮਸ਼ਕ ਵਿਚ ਪਾਣੀ ਭਰ ਕੇ ਕਣਕ ਵਢਣ ਵਾਲੇ ਕਾਮਿਆਂ ਨੂੰ ਪਿਲਾਇਆ ਕਰਦੇ ਸਨ। ਇਸ ਕੰਮ ਲਈ ਕਹਾਰਾਂ ਨੂੰ ਫ਼ਸਲ ਵਿਚੋਂ ਨਿਸ਼ਚਿਤ ਮਿਕਦਾਰ ਵਿਚ ਉਪਜ ਦਿੱਤੀ ਜਾਂਦੀ ਸੀ।ਹੁਣ ਥਾਂ ਥਾਂ ਟਿਊਬਵੈੱਲ ਅਤੇ ਨਲਕੇ ਲਗਣ ਕਾਰਨ ਕਹਾਰਾਂ ਦਾ ਇਹ ਪੇਸ਼ਾ ਖਤਮ ਹੋ ਗਿਆ ਹੈ।

        ਪਾਣੀ ਢੋਣ ਤੋਂ ਇਲਾਵਾ ਡੋਲੀ ਵਿਚ ਦੁਲਹਨ ਨੂੰ ਬਿਠਾ ਕੇ ਸਹੁਰੇ ਘਰ ਪਹੁੰਚਾਣ ਦਾ ਕੰਮ ਵੀ ਕਹਾਰ ਹੀ ਕਰਦੇ ਸਨ :-

      ਚੁੱਕ ਲਓ ਕਹਾਰੋ ਡੋਲੀ,

      ਰੋਂਦੀਆਂ ਨੂੰ ਰੋਣ ਦਿਓ।

   


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-46-13, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ.

ਕਹਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਹਾਰ, (ਸੰਸਕ੍ਰਿਤ : ਕ=ਪਾਣੀ+ਹਾਰ=ਚੁੱਕਣ ਵਾਲਾ; ਸੰਸਕ੍ਰਿਤ : ਸਕੰਧ=ਮੋਢਾ, ਕੰਧਾ+ਹਾਰ=ਭਾਰ) / ਪੁਲਿੰਗ : ੧. ਪਾਣੀ ਭਰਨ ਜਾਂ ਢੋਣ ਵਾਲਾ, ਝਿਊਰ, ਮਹਿਰਾ; ੨. ਡੋਲੀ ਪਾਲਕੀ ਆਦਿ ਨੂੰ ਕੰਨ੍ਹੇ ਤੇ ਰੱਖ ਕੇ ਲੈ ਜਾਣਾ, ਡੋਲੀ ਚੁਕਣ ਵਾਲਾ; ੩. ਇੱਕ ਸ਼ੂਦਰ ਜਾਤੀ 

–ਕਹਾਰਨ, ਇਸਤਰੀ ਲਿੰਗ 

–ਕਹਾਰੀ, ਇਸਤਰੀ ਲਿੰਗ : ੧.ਕਹਾਰ ਦਾ ਕੰਮ; ੨. ਕਹਾਰਨ, ਵਿਸ਼ੇਸ਼ਣ : ਕਹਾਰ ਸਬੰਧੀ, ਕਹਾਰ ਨਾਲ ਸਬੰਧਤ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-06-06-05-43, ਹਵਾਲੇ/ਟਿੱਪਣੀਆਂ:

ਕਹਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਹਾਰ, (ਲਹਿੰਦੀ) / ਪੁਲਿੰਗ : ਝੀਲ

–ਕੱਚੀ ਕਹਾਰ, ਕ੍ਰਿਤ ਭਾਈ ਬਿਸ਼ਨਦਾਸ ਪੁਰੀ  : ਕੱਚਾ ਖੂਹ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-07-02-37-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.