ਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾ [ਸੰਬੰ] ਦਾ (ਜਿਵੇਂ ਵਾਹਿਗੁਰੂ ਜੀ ਕਾ ਖਾਲਸਾ), [ਪਿਛੇ] ਵਿਸ਼ੇਸ਼ਣ ਬਣਾਉਣ ਲਈ ਲਗਦਾ ਪਿਛੇਤਰ ਜਿਵੇਂ ਜਟਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾ. ਪ੍ਰਤ੍ਯ. ਸੰਬੰਧ ਬੋਧਕ. ਦਾ. “ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭਕੋਇ.” (ਆਸਾ ਮ: ੫) ੨ ਸਰਵ—ਕ: ਕਿਆ. “ਕਹੁ ਜਨ, ਕਾ ਨਾਹੀ ਘਰ ਤਾਂਕੇ?” (ਗਉ ਕਬੀਰ) ੩ ਕੋਈ. “ਕਾ ਵਿਰਲੀ ਜਾਇ ਵੁਠੀ.” (ਗਉ ਮ: ੫) ੪ ਕਿਸ. “ਦੂਸਰ ਨਾਹੀ ਠਾਉ ਕਾ ਪਹਿ ਜਾਈਐ?” (ਜੈਤ ਛੰਤ ਮ: ੫) ੫ ਵਿ—ਕਿੰਚਿਤ. ਕੁਛ. ਕੁਝ. “ਤਿਨਾ ਭੁਖ ਨ ਕਾ ਰਹੀ.” (ਗਉ ਵਾਰ ੨ ਮ: ੫) “ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਵਸਾਇ.” (ਸਵਾ ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾ (ਅ.। ਲ. ਪੰਜਾਬੀ) ੧. ਕੋਈ। ਯਥਾ-‘ਕਾ ਵਿਰਲੀ ਜਾਇ ਵੁਠੀ’।

੨. ਕਿਸ ? ਯਥਾ-‘ਓੁਇ ਸੁਖ ਕਾ ਸਿਉ ਬਰਨਿ ਸੁਨਾਵਤ’ ਉਹ ਸੁਖ ਕਿਸਨੂੰ ਕਥਨ ਕਰਕੇ ਸੁਣਾਉਂਦਾ ਹੈ।

੩. (ਹਿੰਦੀ ‘ਕਾ’) ਦਾ। ਯਥਾ-‘ਖੋਟੇ ਕਾ ਮੁਲੁ ਏਕੁ ਦੁਗਾਣਾ’।       

ਦੇਖੋ, ‘ਦੁਗਾਣਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾ, (ਹਿੰਦੀ : का; ਸੰਸਕ੍ਰਿਤ : क:) ਪ੍ਰਤਯ (ਸਬੰਧ ਬੋਧਕ) ਦਾ : ‘ਨਾਨਕ ਕਾ ਪ੍ਰਭੂ ਸੋਇ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-52-21, ਹਵਾਲੇ/ਟਿੱਪਣੀਆਂ:

ਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾ, (ਪ੍ਰਾਕ੍ਰਿਤ : किओउ ਸੰਸਕ੍ਰਿਤ : क: किम्) \ ਵਿਸ਼ੇਸ਼ਣ : ਕੁਝ, ਕੁੱਛ: ‘ਤਿਨਾ ਭੁੱਖ ਨਾ ਕਾ ਰਹੀ’

(ਗਉੜੀ ਵਾਰ ੨ ਮਹਲਾ ੧)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-52-41, ਹਵਾਲੇ/ਟਿੱਪਣੀਆਂ:

ਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾ, (ਹਿੰਦੀ : किस; ਪ੍ਰਾਕ੍ਰਿਤ : किअउं; ਸੰਸਕ੍ਰਿਤ : क: किम्) : ੧. ਪੜਨਾਂਵ : ਕਿਆ, ਕਿਹੜੀ ਵਸਤੂ: ‘ਕਹੁ ਜਨ ਕਾ ਨਾਹੀਂ ਘਰ ਤਾਂ ਕੇ’ (ਕਬੀਰ) ੨. ਕੋਈ : ‘ਕਾ ਵਿਰਲੀ ਜਾਇ ਵੁਠੀ’(ਗਉੜੀ ਮਹਲਾ  ਪਹਿਲਾ); ੩. ਕਿਸ: ‘ਦੂਸਰ ਨਾਹੀ ਠਾਉ ਕਾ ਪਹਿ ਜਾਈਐ’

(ਜੈਤਸਰੀ ਛੰਤ ਮਹਲਾ ੧)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-52-57, ਹਵਾਲੇ/ਟਿੱਪਣੀਆਂ:

ਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾ, ਪਿਛੇਤਰ : ਵਿਸ਼ੇਸ਼ਣ ਬਣਾਉਣ ਲਈ ਸੰਗਿਆ ਦੇ ਪਿੱਛੇ ਲੱਗਦਾ ਹੈ ਜਿਵੇਂ : – ਜਟਕਾ, ਮੁਸਲੱਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-53-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.