ਕਾਂਸ਼ੀ ਰਾਮ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਾਂਸ਼ੀ ਰਾਮ (ਮ.ਵੀ.ਚ.) : 1 ਜੁਲਾਈ, 1938, ਨੂੰ ਮੰਡੀ (ਹਿਮਾਚਲ ਪ੍ਰਦੇਸ਼) ਦੇ ਪਿੰਡ ਦੂਹਾਂ ਵਿਚ ਸ੍ਰੀ ਨਰੋਤਮ ਰਾਮ ਦੇ ਘਰ ਜੰਮੇ ਕਾਂਸ਼ੀ ਰਾਮ ਨੂੰ ਬਚਪਨ ਵਿਚ ਹੀ ਯੁੱਧ-ਕੌਤਕਾਂ ਦੀ ਗੁੜ੍ਹਤੀ ਪ੍ਰਾਪਤ ਹੋਈ। 18 ਜਨਵਰੀ, 1958 ਨੂੰ ਇਹ 9 ਪੰਜਾਬ ਰੈਜਮੈਂਟ ਵਿਚ ਭਰਤੀ ਹੋ ਗਿਆ। ਨੇਫ਼ਾ (ਹੁਣ ਅਰੁਣਾਚਲ ਪ੍ਰਦੇਸ਼) ਵਿਚ ਸੰਨ 1962 ਦੇ ਭਾਰਤ ੳੇੁਤੇ ਚੀਨੀ ਹਮਲੇ ਵਿਚ ਇਸ ਬਹਾਦਰ ਨੇ ਆਪਣੀ ਬਹਾਦਰੀ ਦਾ ਕਮਾਲ ਦਿਖਾਇਆ।
10 ਅਕਤੂਬਰ, 1962 ਨੂੰ ਚੀਨੀ ਫ਼ੌਜਾਂ ਦੀ ਇਕ ਬਟਾਲੀਅਨ ਵਲੋਂ ਸੇਮਜਾਂਗ ਚੌਕੀ ਉਤੇ ਭਾਰੀ ਹਮਲਾ ਹੋਇਆ। ਕਾਂਸ਼ੀ ਰਾਮ ਤੇ ਇਸ ਦੇ ਸਾਥੀਆਂ ਨੇ ਡਟ ਕੇ ਮੁਕਾਬਲਾ ਕੀਤਾ। ਭਾਰੀ ਗੋਲਾਬਾਰੀ ਵਿਚ ਇਹ ਸਖ਼ਤ ਫੱਟੜ ਹੋਇਆ ਪਰ ਇਸਨੇ ਸੁਰੱਖਿਅਤ ਥਾਂ ਤੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਕਾਬਲਾ ਜਾਰੀ ਰਖਿਆ। ਅੰਤ ਨੂੰ ਜਿੱਤ ਇਸ ਦੀ ਪਲਟਨ ਦੀ ਹੋਈ।
ਇਸ ਨੇ ਦੁਸ਼ਮਣ ਵਲੋਂ ਦੁਬਾਰਾ ਕੀਤੇ ਹਮਲੇ ਦਾ ਵੀ ਬਹਾਦਰੀ ਨਾਲ ਮੁਕਾਬਲਾ ਕੀਤਾ। ਦੁਸ਼ਮਣ ਦੇ ਇਕ ਅਫ਼ਸਰ ਅਤੇ ਚਾਰ ਚੀਨੀ ਫ਼ੌਜੀਆਂ ਨੇ ਇਸ ਨੂੰ ਘੇਰ ਕੇ ਹਥਿਆਰ ਸੁੱਟ ਦੇਣ ਲਈ ਕਿਹਾ ਤਾਂ ਉਸ ਸਮੇਂ ਕਾਂਸ਼ੀ ਰਾਮ ਕੋਲ ਗੋਲੀ ਸਿੱਕਾ ਖਤਮ ਹੋ ਚੁੱਕਾ ਸੀ ਪਰ ਇਸ ਨੇ ਉਨ੍ਹਾਂ ਉਪਰ ਦੂਰੋਂ ਹੀ ਗੋਲਾ ਸੁੱਟਿਆ ਅਤੇ ਉਨ੍ਹਾਂ ਨੂੰ ਢਹਿ ਢੇਰੀ ਕਰ ਦਿੱਤਾ। ਇਸ ਉਪਰ ਹਮਲਾ ਕਰਨ ਆਏ ਇਕ ਹੋਰ ਚੀਨੀ ਤੋਂ ਇਸ ਨੇ ਰਾਈਫ਼ਲ ਵੀ ਖੋਹ ਲਈ।
ਇਸ ਲਾਜਵਾਬ ਹੌਸਲੇ, ਦਲੇਰੀ, ਬਹਾਦਰੀ ਤੇ ਵਕਤੀ ਸੂਝਬੂਝ ਸਦਕਾ ਇਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-04-00-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First