ਕਾਠੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ (ਨਾਂ,ਇ) 1 ਸਾਈਕਲ ਜਾਂ ਘੋੜੇ ਦੀ ਪਿੱਠ ’ਤੇ ਸੁਆਰੀ ਕਰਨ ਸਮੇਂ ਬੈਠਣ ਦੀ ਸੌਖ ਲਈ ਚਮੜਾ ਆਦਿ ਲਾ ਕੇ ਬਣਾਇਆ ਢਾਂਚਾ 2 ਸਰੀਰ ਦੀ ਬਨਾਵਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ [ਨਾਂਇ] ਸਵਾਰੀ ਵਾਸਤੇ ਘੋੜੇ ਦੀ ਪਿੱਠ ਉੱਤੇ ਪਾਈ ਜਾਣ ਵਾਲ਼ੀ ਚਮੜੇ ਦੀ ਖ਼ਾਸ ਗੱਦੀ; ਸਾਈਕਲ ਦੀ ਗੱਦੀ; ਸਰੀਰ ਦੀ ਬਣਾਵਟ, ਸਰੀਰ ਦਾ ਢਾਂਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ. ਸੰਗ੍ਯਾ—ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨ ਕਾ੄਎. ਕਾਠ. ਇੰਧਨ. ਲੱਕੜ. “ਕਾਠੀ ਧੋਇ ਜਲਾਵਹਿ.” (ਆਸਾ ਕਬੀਰ) “ਤਨੁ ਭਇਆ ਕਾਠੀ.” (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। ੩ ਸ਼ਰੀਰ ਦਾ ਪਿੰਜਰ । ੪ ਸੰ. ਕਾ੄਎੠. ੡੎ਥਤੀ. ਠਹਿਰਾਉ. “ਕਾਠੀ ਭਿੰਨ ਭਿੰਨ ਭਿੰਨ ਤਣੀਏ.” (ਰਾਮ ਮ: ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਠੀ (ਸੰ.। ਪੰਜਾਬੀ ਕਾਠੀ=ਕਾਠ ਵਾਲੀ) ੧. ਘੋੜੇ ਉਤੇ ਪਾਉਣ ਵਾਲੀ ਚਮੜੇ ਦੀ ਸ਼ੈ, ਜਿਸਦੇ ਹੇਠਾਂ ਕਾਠ ਲੱਗਾ ਹੁੰਦਾ ਹੈ। ਪੁਰਾਣੇ ਸਮੇਂ ਵਿਚ ਜ਼ੀਨ ਇਸੇ ਤਰ੍ਹਾਂ ਦੀ ਹੁੰਦੀ ਸੀ

੨.(ਸੰਸਕ੍ਰਿਤ ਕਾਸ਼੍ਟ। ਪ੍ਰਾਕ੍ਰਿਤ ਕਟਠੑ) ਲੱਕੜੀਆਂ। ਯਥਾ-‘ਕਾਠੀ ਧੋਇ ਜਲਾਵਹਿ’ ਲੱਕੜੀਆਂ ਧੋਕੇ ਬਾਲਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਠੀ, (ਕਾਠ<ਪ੍ਰਾਕ੍ਰਿਤ : काष्ठ; ਸੰਸਕ੍ਰਿਤ : काट्ट=ਲੱਕੜੀ+ਈ) \ ਇਸਤਰੀ ਲਿੰਗ : ੧. ਘੋੜੀ ਦੀ ਜੀਨ ਜੋ ਲੱਕੜ ਜਾਂ ਚਮੜੇ ਦੀ ਹੁੰਦੀ ਹੈ ਤੇ ਘੋੜੀ ਦੀ ਪਿੱਠ ਤੇ ਤੰਗ ਨਾਲ ਕੱਸੀ ਜਾਂਦੀ ਹੈ (ਲਾਗੂ ਕਿਰਿਆ : ਉਤਾਰਨਾ, ਕੱਸਣਾ, ਪਾਉਣਾ, ਲਾਹੁਣਾ); ੨. ਸਰੀਰ ਦੀ ਬਨਾਵਟ, ਢਾਂਚਾ, ਸਰੀਰ, ਸ਼ਕਲ ਸੂਰਤ, ਕਿਤਾਬ ਦੀ ਜਿਲਦ; ੩. ਸਾਈਕਲ ਆਦਿ ਦੀ ਗੱਦੀ ਜਿਸ ਤੇ ਬੈਠ ਕੇ ਸਾਈਕਲ ਚਲਾਉਂਦੇ ਹਨ; ੪. ਮਿਆਨ; ੫. ਸੋਟੀ, ਛੜੀ, ਪਤਲਾ ਡੰਡਾ, ਈਂਧਨ, ਬਾਲਣ; ‘ਕਾਠੀ ਧੋਇ ਜਲਾਵਹਿ’

(ਅਰਬ ਨਰਬਤ)

–ਕਾਠੀ ਸਜਾਉਣਾ, ਮੁਹਾਵਰਾ : ਕਾਠੀ ਕੱਸਣਾ

–ਕਾਠੀ ਕੱਸਣਾ, ਮੁਹਾਵਰਾ : ਘੋੜੇ ਤੇ ਕਾਠੀ ਪਾ ਕੇ ਸਵਾਰੀ ਲਈ ਤਿਆਰ ਕਰਨਾ, ਤਿਆਰ ਹੋਣਾ

–ਕਾਠੀ ਧਰਨਾ, ਮੁਹਾਵਰਾ : ੧. ਕਾਠੀ ਬੰਨ੍ਹਣਾ, ਤਿਆਰ ਹੋਣਾ; ੨. ਕਾਠੀ ਪਾਉਣਾ

–ਕਾਠੀ ਪਾਉਣਾ, ਮੁਹਾਵਰਾ : ੧. ਸਵਾਰ ਹੋਣਾ; ੨. ਵਧੇਰਾ ਭਾਰ ਪਾਉਣਾ; ੩. ਰੁਹਬ ਜਾਂ ਮੁਤਾਲਬਾ ਰੱਖਣਾ, ਰੁਹਬ ਜਮਾਉਣਾ, ਵਧੇਰੇ ਦਬਾਉ ਹੇਠ ਰੱਖਣਾ, ਬਿਨਾਂ ਮਿਹਨਤ ਕੰਮ ਕਰਵਾਉਣਾ

–ਕਾਠੀ ਬੰਨ੍ਹਣਾ, ਮੁਹਾਵਰਾ : ੧. ਘੋੜੇ ਨੂੰ ਕਾਠੀ ਪਾ ਕੇ ਸਵਾਰੀ ਲਈ ਤਿਆਰ ਕਰਨਾ, ਕਾਠੀ ਧਰਨਾ; ੨. ਤਿਆਰੀ ਕਰਨਾ

–ਕਾਠੀ ਵੰਡ, ਇਸਤਰੀ ਲਿੰਗ : ਪੁਰਾਣੇ ਸਮੇਂ ਦੀ ਇੱਕ ਵੰਡ ਜੋ ਹਰ ਘੋੜੇ ਪਿਛੇ ਇਕੋ ਜੇਹੀ ਹੁੰਦੀ ਹੈ ਜੇ ਮੁਲਕ ਸੌ ਸਵਾਰਾਂ ਨੇ ਮਿਲ ਕੇ ਫਤਹਿ ਕੀਤਾ ਹੁੰਦਾ ਸੀ ਤਦ ਸਰਦਾਰ ਅਤੇ ਸਿਪਾਹੀ ਦਾ ਖਿਆਲ ਨਾ ਰੱਖਦੇ ਹੋਏ ਹਰ ਇੱਕ ਕਾਠੀ ਅਥਵਾ, ਘੋੜੇ ਪ੍ਰਤੀ ਇੱਕੋ ਜੇਹੇ ਸੌ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-03-01-23-54, ਹਵਾਲੇ/ਟਿੱਪਣੀਆਂ:

ਕਾਠੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਠੀ, (ਕਾਠ<ਪ੍ਰਾਕ੍ਰਿਤ : काट्ट, ਸੰਸਕ੍ਰਿਤ : काष्ठ=ਲੱਕੜ+ਈ) \ ਵਿਸ਼ੇਸ਼ਣ ‘ਕਾਠਾ’ ਦਾ ਇਸਤਰੀ ਲਿੰਗ

–ਕਾਠੀ ਕਣਕ, ਇਸਤਰੀ ਲਿੰਗ : ਲਾਲ ਕਣਕ

–ਕਾਠੀ ਤੇ ਜੇ ਕਾਠੀ ਮਰੀਜ਼ੇ ਆਖਿਰ ਭੱਜ ਪਾਉਂਦੀ , ਅਖੌਤ : ਲੱਕੜ ਤੇ ਲੱਕੜ ਮਾਰਿਆਂ ਆਖਰ ਟੁੱਟ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-03-01-24-20, ਹਵਾਲੇ/ਟਿੱਪਣੀਆਂ:

ਕਾਠੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਠੀ, (ਕਾਠ<ਪ੍ਰਾਕ੍ਰਿਤ : काट्ट, ਸੰਸਕ੍ਰਿਤ : काष्ठ=ਲੱਕੜ+ਈ) \ ਵਿਸ਼ੇਸ਼ਣ ‘ਕਾਠਾ’ ਦਾ ਇਸਤਰੀ ਲਿੰਗ

–ਕਾਠੀ ਕਣਕ, ਇਸਤਰੀ ਲਿੰਗ : ਲਾਲ ਕਣਕ

–ਕਾਠੀ ਤੇ ਜੇ ਕਾਠੀ ਮਰੀਜ਼ੇ ਆਖਿਰ ਭੱਜ ਪਾਉਂਦੀ , ਅਖੌਤ : ਲੱਕੜ ਤੇ ਲੱਕੜ ਮਾਰਿਆਂ ਆਖਰ ਟੁੱਟ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-03-01-26-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.