ਕਾਨੂੰਨੀ ਕਾਰਵਾਈਆਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Legal Proceedings_ਕਾਨੂੰਨੀ ਕਾਰਵਾਈਆਂ: ਪੀ. ਰਾਮਾਨਾਥ ਐਯਰ ਦੇ ਕਾਨੂੰਨੀ ਕੋਸ਼ (Lexicon of British India) ਅਨੁਸਾਰ ਕਾਨੂੰਨੀ ਕਾਰਵਾਈਆਂ ਦਾ ਮਤਲਬ ਹੈ ਉਹ ਕਾਰਵਾਈ ਜੋ ਕਾਨੂੰਨ ਦੁਆਰਾ ਵਿਨਿਯਮਤ ਹੁੰਦੀ ਹੈ ਜਾਂ ਮੁਕੱਰਰ ਕੀਤੀ ਜਾਂਦੀ ਹੈ ਅਤੇ ਜਿਸ ਵਿਚ ਫ਼ੈਸਲਾ ਦਿੱਤਾ ਜਾ ਸਕਦਾ ਹੈ ਜਾਂ ਦੇਣਾ ਜ਼ਰੂਰੀ  ਹੁੰਦਾ ਹੈ। ਕੇ. ਪਕੀਰੇਂਯਾਹ ਬਨਾਮ ਸ੍ਰੀ ਰੰਗਾ ਨਾਇਕਾ ਸਵਾਮੀਵਰੀ ਟੈਂਪਲ ਮਛਲੀ ਪਟਨਮ [ਮਦਰਾਸ ਕ੍ਰਿ ਜ 267] ਵਿਚ  ਉੱਚ ਅਦਾਲਤ ਅਨੁਸਾਰ ਕਾਨੂੰਨੀ ਕਾਰਵਾਈਆਂ ਨਿਆਂ ਦੀ ਕਿਸੇ ਅਦਾਲਤ ਵਿਚਲੀਆ ਕੋਈ ਕਾਰਵਾਈਆਂ ਹਨ ਜਿਨ੍ਹਾਂ ਦੁਆਰਾ ਇਕ ਧਿਰ ਅਜਿਹੀ ਚਾਰਾਚੋਈ ਕਰਦੀ ਹੈ ਜਿਸਦੀ ਕਾਨੂੰਨ ਉਸ ਨੂੰ ਇਜਾਜ਼ਤ ਦਿੰਦਾ ਹੈ। ਇਸ ਪਦ ਵਿਚ ਕਿਸੇ ਦਾਵੇ ਵਿਚ ਪੈਰਵੀ ਜਾਂ ਸਫ਼ਾਈ ਲਈ ਯਥਾਰੀਤੀ ਉਠਾਇਆ ਕੋਈ ਵੀ ਕਦਮ ਸ਼ਾਮਲ ਹੈ। ਸਟਰਾਊਡ ਦੀ ਜੁਡਿਸ਼ਲ ਡਿਕਸ਼ਨਰੀ ਔਫ਼ ਵਰਡਜ਼ ਐਂਡਫ਼ਰੇਜ਼ਿਜ਼ ਵਿਚ ਕਿਹਾ ਗਿਆ ਹੈ ਕਿ ਕਾਨੂੰਨੀ ਕਾਰਵਾਈਆਂ ਦਾ ਮਤਲਬ ਹੈ ਕੋਈ ਵੀ ਦੀਵਾਨੀ , ਫ਼ੌਜਦਾਰੀ ਕਾਰਵਾਈਆਂ ਜਾਂ ਜਾਂਚ ਜਿਸ ਵਿਚ ਸ਼ਹਾਦਤ ਦਿੱਤੀ ਜਾ ਸਕਦੀ ਹੈ ਜਾਂ ਦਿੱਤੀ ਜਾਂਦੀ ਹੈ ਅਤੇ ਇਸ ਵਿਚ ਸਾਲਸੀ ਸ਼ਾਮਲ ਹੈ।

       ਕਈ ਸੂਰਤਾਂ ਵਿਚ ਕਾਨੂੰਨੀ ਕਾਰਵਾਈਆਂ ਅਤੇ ਨਿਆਂਇਕ ਕਾਰਵਾਈਆਂ ਵਿਚ ਫ਼ਰਕ ਵੀ ਕੀਤਾ ਜਾਂਦਾ ਹੈ। ਕੋਈ ਕਾਰਵਾਈ ਨਿਆਂਇਕ ਨ ਹੋ ਕੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.