ਕਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰ (ਨਾਂ,ਇ) ਰੱਖਿਆ ਲਈ ਮੰਤਰ ਵਿਧੀ ਨਾਲ ਵਾਹੀ ਲੀਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰ 1 [ਨਾਂਇ] ਕੰਮ , ਧੰਦਾ , ਕਿੱਤਾ 2 [ਨਾਂਇ] ਚਾਰ-ਪਹੀਆ ਛੋਟਾ ਵਾਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰ. ਸੰਗ੍ਯਾ—ਕਾਯ. ਕੰਮ. ਕ੍ਰਿਯਾ. ਫ਼ਾ “ਜੋ ਤੁਧੁ ਭਾਵੈ ਸਾਈ ਭਲੀ ਕਾਰ.” (ਜਪੁ) ੨ ਵਿ—ਕਰਤਾ. ਕਰਨ ਵਾਲਾ. ਜੈਸੇ—ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ—ਮੀਨਾਕਾਰ। ੩ ਸੰਗ੍ਯਾ—ਕਰਨ ਯੋਗ ਕੰਮ. ਕਰਣੀਯ ਕਾਰਯ. “ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ.” (ਮਲਾ ਮ: ੪) ੪ ਧਰਮ ਦਾ ਟੈਕਸ. ਦਸਵੰਧ ਆਦਿਕ. “ਕਾਰ ਭੇਟ ਗੁਰ ਕੀ ਸਿਖ ਲਾਵਹਿ.” (ਗੁਪ੍ਰਸੂ) ੫ ਰੇਖਾ. ਲਕੀਰ. “ਦੇਕੈ ਚਉਕਾ ਕਢੀ ਕਾਰ.”1 (ਵਾਰ ਆਸਾ) ੬ ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. “ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ.” (ਬਿਲਾ ਮ: ੫) ੭ ਕਾਲਸ. “ਤਿਨ ਅੰਤਰਿ ਕਾਰ ਕਰੀਠਾ.” (ਗਉ ਮ: ੪) ਦੇਖੋ, ਕਾਰ ਕਰੀਠਾ। ੮ ਅਹੰਕਾਰ ਦਾ ਸੰਖੇਪ. “ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ.” (ਅਕਾਲ) ੯ ਅ਼ ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. “ਖਨਤੇ ਕਾਰ ਸੁ ਵਹਿਰ ਨਿਕਰਹੀਂ.” (ਗੁਪ੍ਰਸੂ) ੧੦ ਫ਼ਾ ਜੰਗ. “ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ.” (ਜਫਰ) ੧੧ ਤੁ ਕ਼ਾਰ. ਬਰਫ। ੧੨ ਅ਼. ਕਾਲਾ ਰੰਗ। ੧੩ ਭਗਵੰਤ ਕਵਿ ਨੇ ਫ਼ਾਰਸੀ ਕੇਰ (ਲਿੰਗ) ਦੀ ਥਾਂ ਭੀ ਕਾਰ ਸ਼ਬਦ ਵਰਤਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਰ (ਸੰ.। ੧. ਸੰਸਕ੍ਰਿਤ ਕਾਰ=ਕੰਮ, ਪਰ ਇਹ ਪਦਾਂ ਦੇ ਅਖੀਰ ਜੁੜਵਾਂ ਹੀ ਲਗਦਾ ਹੈ, ਜੈਸੇ ਉਪਕਾਰ। ੨. ‘ਕਾਰ’ ਫ਼ਾਰਸੀ ਪਦ ਹੈ, ਕੰਮ ਅਰਥ ਵਿਚ। ਇਹ ਕੰਮ ਵਾਂਙੂ ਸੁਤੰਤ੍ਰ ਬੀ ਤੇ ਨਾਲ ਜੁੜਕੇ ਬੀ ਵਰਤੀਂਦਾ ਹੈ, ਜੈਸੇ ਕਾਰ=ਕੰਮ। ਕਾਰ ਬੰਦ=ਅਮਲ ਕਰਨ ਵਾਲਾ। ਕਾਰ ਸ਼ਿਨਾਸ=ਕੰਮ ਪਛਾਣਨ ਵਾਲਾ) ੧. ਕੰਮ। ਯਥਾ-‘ਪੜਣਾ ਗੁੜਣਾ ਸੰਸਾਰ ਕੀ ਕਾਰ ਹੈ’। ਤਥਾ-‘ਕਾਰ ਕੂੜਾਵੀ ਛਡਿ’।
੨. (ਦੇਸ਼ ਭਾਸ਼ਾ) ਲਕੀਰ। ਯਥਾ-‘ਚਉਗਿਰਦ ਹਮਾਰੈ ਰਾਮ ਕਾਰ’।
੩. ਕਾਲਾ, ਕਾਲਾ ਤੋਂ ਕਾਰਾ ਤੇ ਕਾਰ। ਦੇਖੋ , ‘ਕਾਰ ਕਰੀਠਾ’
੪. ਅਦਭੁਤ ਕਾਰ। ਯਥਾ-‘ਨਾਨਕ ਕਾਰ ਨ ਕਥਨੀ ਜਾਇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਲਕਾਰ<ਸੰਸਕ੍ਰਿਤ :लेखा=ਰੇਖਾ) \ ਇਸਤਰੀ ਲਿੰਗ : ੧. ਲਕੀਰ, ਲੀਕ, ਹੱਦ; ੨. ਰੱਖਿਆ ਲਈ ਤੰਤਰ ਸ਼ਾਸਤ੍ਰ ਅਨੁਸਾਰ ਖਿੱਚੀ ਹੋਈ ਲਕੀਰ; ‘ਚੌਗਿਰਦ ਹਮਾਰੇ ਰਾਮ ਕਾਰ’
(ਬਿਲਾਵਲ ਮਹਲਾ ੫)
–ਕਾਰਾਂ ਕੱਢਣਾ, ਮੁਹਾਵਰਾ : ੧. ਲੀਕਾਂ ਕੱਢਣਾ; ੨. ਔਸੀਆਂ ਪਾਉਣਾ; ੩. ਨੱਕ ਨਾਲ ਲਕੀਰਾਂ ਕੱਢਣਾ, ਤੋਬਾ ਕਰਨਾ
–ਕਾਰਾਂ ਕਢਾਉਣਾ, ਮੁਹਾਵਰਾ : ਤੋਬਾ ਕਰਾਉਣਾ, ਲਕੀਰਾਂ ਕੱਢਣ ਲਈ ਕਹਿਣਾ
–ਕਾਰਾਂ ਪਾਉਣਾ, ਮੁਹਾਵਰਾ : ਲੀਕਾਂ ਕੱਢਣਾ, ਔਂਸੀਆਂ ਪਾਉਣਾ
–ਰਾਮਕਾਰ, ਇਸਤਰੀ ਲਿੰਗ : ਉਹ ਲਕੀਰ ਜਿਹੜੀ ਲਛਮਣ ਜੀ ਬਣ ਵਿੱਚ ਸੁਨਹਿਰੀ ਮਿਰਗ ਦੇ ਬਚਨਾਂ ਨੂੰ ਸੁਣ ਕੇ ਰਾਮ ਜੀ ਦੀ ਰੱਖਿਆ ਲਈ ਜਾਣ ਤੋਂ ਪਹਿਲਾਂ ਸੀਤਾ ਜੀ ਦੀ ਕੁਟੀਆ ਉਦਾਲੇ ਖਿੱਚ ਗਏ ਸਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-26-02, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਸੰਸਕ੍ਰਿਤ : काल=ਕਾਲਾ) \ ਵਿਸ਼ੇਸ਼ਣ : ਕਾਲਖ; ਕਲਿੱਤਣ ਕਾਲਾਪਣ : ‘ਤਿਨ ਅੰਤਰਿਕਾਰ ਕਰੀਠਾ’
(ਗਉੜੀ ਮਹਲਾ ੪)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-26-17, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਸੰਸਕ੍ਰਿਤ : कारद्र =ਚਿਕੜ) \ ਇਸਤਰੀ ਲਿੰਗ : ਚਿੱਕੜ, ਗਾਰਾ, ਮਿੱਟੀ
–ਕਾਰ ਸੇਵਾ, ਇਸਤਰੀ ਲਿੰਗ : ਸਰੋਵਰ ਆਦਿ ਵਿਚੋਂ ਗਾਰਾ ਜਾਂ ਮਿੱਟੀ ਆਦਿ ਕੱਢਣ ਦਾ ਕੰਮ
–ਕਾਰ ਕਢਣਾ, ਕਿਰਿਆ ਸਕਰਮਕ : ਗਾਰਾ ਕੱਢਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-26-31, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, ਪੁਲਿੰਗ : ਹੰਕਾਰ ਸ਼ਬਦ ਦਾ ਸੰਖੇਪ : ‘ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਕਾਰ ਹੈ’
(ਅਕਾਲ ਉਸਤਤ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-26-41, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਅੰਗਰੇਜ਼ੀ : Car; ਫ਼ਰਾਂਸੀਸੀ : Car; ਲਾਤੀਨੀ : Carra, Carrus) \ ਪੁਲਿੰਗ : ਪਹੀਆਂ ਵਾਲੀ ਗੱਡੀ, ਮੋਟਰ
–ਕਾਰਮੇਨ, ਪੁਲਿੰਗ : ਕਾਰ ਚਲਾਉਣ ਵਾਲਾ, ਡਰਾਈਵਰ
–ਮੋਟਰ ਕਾਰ, ਇਸਤਰੀ ਲਿੰਗ : ਕਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-26-54, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, ਪਿਛੇਤਰ : ੧. ਕਰਨ ਵਾਲਾ, ਮੰਨਣ ਵਾਲਾ, ਜਿਵੇਂ–ਕਲਾਕਾਰ, ਕੋਸ਼ਕਾਰ, ਆਗਿਆਕਾਰ; ੨. ਸ਼ਬਦ ਜੋ ਵਰਣਮਾਲਾ ਦੇ ਅੱਖਰਾਂ ਨਾਲ ਲੱਗ ਕੇ ਉਨ੍ਹਾਂ ਦਾ ਸਵਤੰਤਰ ਬੋਧ ਕਰਾਉਂਦਾ ਹੈ, ਜਿਵੇਂ–ਲਕਾਰ, ਮੱਕਾਰ; ੩. ਇੱਕ ਸ਼ਬਦ ਜੋ ਅਨੁਕਿਰਤੀ ਧੁਨੀ ਨਾਲ ਲੱਗ ਕੇ ਉਹਦਾ ਬੋਧ ਕਰਾਉਂਦਾ ਹੈ, ਜਿਵੇਂ–ਟੰਕਾਰ, ਛੰਕਾਰ, ਫਟਕਾਰ ਆਦਿ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-27-05, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਸੰਸਕ੍ਰਿਤ : कार√क=ਕਰਨਾ, ਫ਼ਾਰਸੀ : ਕਾਰ>ਕਰਦਨ=ਕਰਨਾ) \ ਇਸਤਰੀ ਲਿੰਗ : ੧. ਕਿਰਿਆ, ਕੰਮ, ਕਾਰਜ, ਧੰਦਾ, ਵਿਹਾਰ; ੨. ਕਰਨ ਯੋਗ ਕੰਮ: ‘ਜਿਤਨੇ ਜੀਅ ਜੰਤ ਪ੍ਰਭ ਕੀਨੇ, ਤਿਤਨੇ ਸਿਰ ਕਾਰ ਲਖਾਵੈ’
(ਮਲਾਰ ਮਹਲਾ ੪)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-04-40-43, ਹਵਾਲੇ/ਟਿੱਪਣੀਆਂ:
ਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰ, (ਫ਼ਾਰਸੀ : ਕਾਰ<ਜੰਦ ਕਾਰ√ਕਰ=ਕਰਨਾ; ਟਾਕਰਾ ਕਰੋ \ ਸੰਸਕ੍ਰਿਤ : कार√ कृ=ਕਰਨਾ) \ ਪੁਲਿੰਗ : ੧. ਕੰਮ, ਕਾਜ, ਕਿਰਤ, ਧੰਦਾ: ੨. ਹੁਨਰ, ਪੇਸ਼ਾ, ਕਿੱਤਾ; ੩. ਮਜ਼ਦੂਰਾਂ ਦਾ ਸਮੂਹ, ਲੇਬਰ, ਮਦਦ; ੪. ਵਿਉਪਾਰ, ਕਾਰੋਬਾਰ, ਕਾਰ-ਵਿਹਾਰ
–ਕਾਰ ਆਜ਼ਮੂਦਾ, ਵਿਸ਼ੇਸ਼ਣ : ਤਜਰਬੇਕਾਰ, ਮਾਹਿਰ, ਉਸਤਾਦ
–ਕਾਰਆਮਦ, ਵਿਸ਼ੇਸ਼ਣ : ਮੁਫੀਦ, ਲਾਭਦਾਇਕ, ਕੰਮ ਦਾ
–ਕਾਰਸਤਾਨੀ, ਇਸਤਰੀ ਲਿੰਗ : ੧. ਸ਼ੈਤਾਨੀ, ਕਰਤੂਤ, ਸ਼ਰਾਰਤ, ਚਲਾਕੀ, ਹੁਸ਼ਿਆਰੀ ੨. ਸਾਜ਼ਸ਼; (ਲਾਗੂ ਕਿਰਿਆ : ਹੋਣਾ ਕਰਨਾ, ਕਰਾਉਣਾ);
–ਕਾਰਸ਼ਨਾਸ, ਵਿਸ਼ੇਸ਼ਣ : ਤਜਰਬੇਕਾਰ, ਕੰਮ ਨੂੰ ਜਾਣਨ ਵਾਲਾ, ਕੰਮ ਨੂੰ ਸਮਝਣ ਵਾਲਾ
–ਕਾਰਸ਼ਨਾਸੀ, ਇਸਤਰੀ ਲਿੰਗ : ਕੰਮ ਦੀ ਵਾਕਫੀ, ਕੰਮ ਦੀ ਜਾਣ ਪਛਾਣ, ਕਾਰੋਬਾਰ ਵਿੱਚ ਮਹਾਰਤ
–ਕਾਰਸਵਾਥ, ਪੁਲਿੰਗ : ਕਾਰਖ਼ੈਰ
–ਕਾਰਸਾਜ਼, ਵਿਸ਼ੇਸ਼ਣ : ੧. ਕੰਮ ਬਣਾਉਣ ਵਾਲਾ, ਸਬਬ ਬਣਾਉਣ ਵਾਲਾ; ੨. ਹੁਸ਼ਿਆਰ, ਮਾਹਿਰ, ਪੁਲਿੰਗ : ੧.ਪਰਮਾਤਮਾ ਰੱਬ; ੨. ਚਲਾਕ ਹੁਸ਼ਿਆਰ
–ਕਾਰਸਾਜ਼ੀ, ਇਸਤਰੀ ਲਿੰਗ : ਕੰਮ ਬਣਾਉਣ ਜਾਂ ਸੰਵਾਦਨ ਦੀ ਕਿਰਿਆ; ਕਾਰਸਤਾਨੀ
–ਕਾਰਕਰਦਗੀ, ਇਸਤਰੀ ਲਿੰਗ : ਕਾਰਗੁਜ਼ਾਰੀ, ਚੰਗਾ ਕੰਮ, ਅੱਛਾ ਕੰਮ, ਸਲਾਹੁਣ ਯੋਗ ਕੰਮ
–ਕਾਰ ਕਰਦਨ, ਕਿਰਿਆ ਸਕਰਮਕ : ਕੰਮ ਕਰਨਾ, ਮਿਹਨਤ ਕਰਨਾ: ‘ਗ਼ੁਸਲ ਕਰਦਨ ਬੂਦ’
(ਤਿਲੰਗ : ਕਬੀਰ)
–ਕਾਰਕੁਨ, ਵਿਸ਼ੇਸ਼ਣ : ੧. ਕੰਮ ਕਰਨ ਵਾਲਾ, ਇੰਤਜ਼ਾਮ ਕਰਨ ਵਾਲਾ; ੨. ਕਾਰਿੰਦਾ, ਮੁਖ਼ਤਿਆਰ, ਕਾਰਮੁਖ਼ਤਿਆਰ
–ਕਾਰਖ਼ਾਸ, ਇਸਤਰੀ ਲਿੰਗ : ਉਚੇਚ ਕੰਮ ਤੇ ਲੱਗੀ ਪੁਲਸ, ਖ਼ੁਫੀਆਂ ਪੁਲਸ
–ਕਾਰਖ਼ੈਰ, ਪੁਲਿੰਗ : ਲੋਕ ਭਲਾਈ ਦਾ ਕੰਮ, ਨੇਕ ਕੰਮ, ਧੀ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਮਦਦ
–ਕਾਰ ਖ਼ਿਦਮਤ, ਇਸਤਰੀ ਲਿੰਗ : ਸੇਵਾ, ਕਰਨ ਗੋਚਰਾ ਕੋਈ ਕੰਮ, ਹੁਕਮ
–ਕਾਰਗਾਹ, ਇਸਤਰੀ ਲਿੰਗ : ਕਾਰਗਾਹ: ‘ਕਹਿਤ ਕਬੀਰ ਕਾਰਗਾਹੇ ਤੇਰੀ’ (ਆਸਾ ਰਾਗ)
–ਕਾਰਗਾਰ, ਵਿਸ਼ੇਸ਼ਣ : ਫਾਇਦੇ ਮੰਦ, ਮੁਫੀਦ, ਗੁਣਾਕਾਰ, ਚੰਗਾ ਅਸਰ ਪਾਉਣ ਵਾਲਾ, ਲਾਭਦਾਇਕ (ਲਾਗੂ ਕਿਰਿਆ : ਹੋਣਾ)
–ਕਾਰਜ਼ਾਰ, ਪੁਲਿੰਗ : ੧. ਜੰਗ, ਮੁਕਾਬਲਾ, ਟਾਕਰਾ; ੨. ਰਣਭੂਮੀ ਖੇਤਰ, ਮੈਦਾਨ ਜੰਗ
–ਕਾਰਦਾਨ, ਵਿਸ਼ੇਸ਼ਣ : ਤਜਰਬਾਕਾਰ
–ਕਾਰਦਾਰ, ਵਿਸ਼ੇਸ਼ਣ / ਪੁਲਿੰਗ : ਕੰਮ ਕਾਰ ਕਰਨ ਵਾਲਾ, ਅਹਿਲਕਾਰ, ਹਾਕਮ
–ਕਾਰਬਾਰ, ਪੁਲਿੰਗ : ਕਾਰੋਬਾਰ, ਕੰਮਕਾਰ, ਕਾਰ ਵਿਹਾਰ
–ਕਾਰਬਾਰੀ, ਇਸਤਰੀ ਲਿੰਗ : ਕਾਰੋਬਾਰੀ, ਕੰਮ ਧੰਧਾ, ਕਾਰਬਾਰ; ਵਿਸ਼ੇਸ਼ਣ / ਪੁਲਿੰਗ : ੧. ਕਾਰੋਬਾਰ ਵਾਲਾ, ਕਾਰਵਿਹਾਰੀ; ੨. ਤਾਜਰ, ਵਿਉਪਾਰੀ
–ਕਾਰਮੰਦ, ਵਿਸ਼ੇਸ਼ਣ : ਕਾਰਵੰਦ, ਲਾਭਦਾਇਕ, ਮੁਫੀਦ, ਗੁਣਕਾਰੀ, ਕਾਰਆਮਦ
–ਕਾਰਵੰਦ, ਵਿਸ਼ੇਸ਼ਣ : ਕਾਰਆਮਦ, ਮੁਫੀਦ, ਲਾਭਦਾਇਕ, ਗੁਣਾਕਾਰੀ, ਕਾਰਮੰਦ
–ਕਾਰਵਾਈ, ਇਸਤਰੀ ਲਿੰਗ : ਕੰਮ ਦਾ ਵੇਰਵਾ, ਅਮਲ
–ਕਾਰ ਵਿਹਾਰ, ਪੁਲਿੰਗ : ਕਾਰੋਬਾਰ, ਕੰਮ ਕਾਰ, ਕੰਮ ਧੰਧਾ, ਕਿੱਤਾ, ਵਿਉਪਾਰ
–ਕਾਰਿੰਦਾ, ਵਿਸ਼ੇਸ਼ਣ / ਪੁਲਿੰਗ : ਕੰਮ ਕਰਨ ਵਾਲਾ, ਏਜੰਟ, ਮੁਖ਼ਤਿਆਰ, ਗੁਮਾਸ਼ਤਾ
–ਕਾਰੇ ਨਾ ਮਸਲੇ, ਕਿਰਿਆ ਵਿਸ਼ੇਸ਼ਣ : ਫਜ਼ੂਲ, ਐਵੇਂ, ਅਜਾਈਂ
–ਕਾਰੋਬਾਰ, ਪੁਲਿੰਗ : ਕਾਰਬਾਰ, ਕਾਰ ਵਿਹਾਰ, ਕੰਮ ਧੰਧਾ, ਵਿਉਪਾਰ
–ਕਾਰੋਬਾਰੀ, ਵਿਸ਼ੇਸ਼ਣ :ਕਾਰੋਬਾਰ, ਸਬੰਧੀ, ਵਿਉਪਾਰ ਬਾਰੇ ਕੰਮ ਕਾਜ ਵਾਲਾ, ਕਾਰੀ ਵਿਹਾਰੀ
–ਕੰਮ ਕਾਰ, ਪੁਲਿੰਗ : ਕੰਮ ਕਾਜ, ਕਾਰਵਿਹਾਰ, ਕਾਰੋਬਾਰ, ਕੰਮ ਧੰਧਾ, ਖ਼ਿਦਮਤ, ਸੇਵਾ
–ਕੰਮਕਾਰੀ, ਵਿਸ਼ੇਸ਼ਣ :੧. ਕੰਮ ਕਾਰ ਸਬੰਧੀ, ਕੰਮ ਕਾਜ ਬਾਰੇ; ੨. ਕਾਰੋਬਾਰੀ, ਵਿਉਪਾਰੀ, ਕੰਮ ਧੰਧੇ ਵਾਲਾ
–ਨੇਕੀ ਕਾਰ, ਪੁਲਿੰਗ : ਨੇਕੀ ਦਾ ਕੰਮ, ਭਲਾ ਜਾਂ ਚੰਗਾ ਕੰਮ, ਸ਼ਕਰਮ: ‘ਗਾਹੇ ਨ ਨੇਕੀ ਕਾਰ ਕਰਦਮ’
(ਤਿਲੰਗ ਮਹਲਾ ਪਹਿਲਾ)
–ਕੰਮ ਨਾ ਕਾਰ ਕਰਮਾਂ ਦੀ ਮਾਰ, ਅਖੌਤ : ਨਿਕੰਮੇ ਆਦਮੀ ਮੰਦ ਭਾਗੇ ਹੁੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-04-40-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First