ਕਾਰਵਾਈ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਾਰਵਾਈ [ਨਾਂਇ] ਕਾਰਜ , ਕਿਰਿਆ , ਕੰਮ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕਾਰਵਾਈ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Proceedings_ਕਾਰਵਾਈ: ਸ਼ਾਰਟਰ ਆਕਸਫ਼ੋਰਡ ਡਿਕਸ਼ਨਰੀ ਵਿਚ (Proceedings) ਕਾਰਵਾਈ ਦੇ ਅਰਥ  ਦਸਦਿਆਂ ਕਿਹਾ ਗਿਆ ਹੈ ‘‘ਕਾਨੂੰਨੀ ਕਾਰਵਾਈ ਜਾਂ ਅਮਲ  ਕਰਨਾ, ਕਾਨੂੰਨ  ਦੀ ਅਦਾਲਤ  ਦੁਆਰਾ ਜਾਂ ਉਸ ਦੀ ਸੱਤਾ  ਅਧੀਨ  ਕੀਤਾ ਗਿਆ ਕੋਈ  ਕੰਮ। ’’ ਦਰਅਸਲ ਪਦ  ਕਾਨੂੰਨੀ ਕਾਰਵਾਈ ਜਾਂ ਕਾਰਵਾਈ ਦੇ ਕਾਨੂੰਨੀ ਅਰਥ ਦੇ ਬਹੁਤ  ਵਿਸ਼ਾਲ  ਹਨ। ਲੇਕਿਨ ਆਮ  ਤੌਰ  ਤੇ ਇਸ ਦੇ ਅਰਥ ਕੋਈ ਕਾਨੂੰਨੀ ਅਧਿਕਾਰ  ਨਾਫ਼ਜ਼ ਕਰਨ ਲਈ  ਕਾਰਵਾਈ ਕਰਨ ਲਈ ਮੁਕਰਰ ਅਨੁਕ੍ਰਮ ਤੋਂ ਲਏ ਜਾਂਦੇ  ਹਨ। ਇਸ ਤਰ੍ਹਾਂ ਇਸ ਪਦ ਦੇ ਘੇਰੇ  ਵਿਚ ਉਹ ਸਾਰੇ ਕਦਮ ਆ ਜਾਂਦੇ ਹਨ ਜੋ  ਕਾਨੂੰਨੀ ਚਾਰਾਜੋਈ ਕਰਨ ਲਈ ਉਠਾਏ ਜਾਂਦੇ ਹਨ ਅਤੇ  ਉਠਾਉਣੇ ਜ਼ਰੂਰੀ ਹੁੰਦੇ  ਹਨ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਕਾਰਵਾਈ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਾਰਵਾਈ, (ਫ਼ਾਰਸੀ : ਕਾਰ> ਕਰਦਨ=ਕਰਨਾ+ਰਵਾ√ਰੌ> ਰਫ਼ਤਨ=ਜਾਣਾ+ਈ) \ ਇਸਤਰੀ ਲਿੰਗ : ਕਿਸੇ ਕੰਮ ਦਾ ਕਰਨਾ, ਕੰਮ ਅਮਲ ਜਲਸੇ ਕਮੇਟੀ ਆਦਿ ਵਿੱਚ ਜੋ ਜੋ ਕੰਮ ਹੋਇਆ ਹੋਵੇ, ਕਾਰਜ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-20-01-05-32, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First