ਕਾਲਖ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Patina (ਪੈਟਿਨਅ) ਕਾਲਖ: ਰਸਾਇਣਿਕ ਛਿੱਜਣਤਾ ਦੁਆਰਾ ਚਟਾਨਾਂ ਦਾ ਬੇਰੰਗਤ ਹੋਣਾ ਜਾਂ ਬਹੁਤ ਹੀ ਪਤਲੀ ਪਰਤ ਚਟਾਨੀ ਸਤ੍ਹਾ ਤੇ ਜੰਮ ਜਾਣਾ ਜੋ ਕਾਲਖ ਵਾਂਗ ਵਿਖਾਈ ਦਿੰਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕਾਲਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਲਖ. ਦੇਖੋ, ਕਾਲਸ. “ਨਾਮਹੀਨ ਕਾਲਖ ਮੁਖਿ ਮਾਇਆ.” (ਆਸਾ ਮ: ੪) “ਕਾਲਖ ਦਾਗ ਲਗਾਇ.” (ਸਵਾ ਮ: ੩) ੨ ਕਲੰਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਲਖ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਲਖ* (ਸੰ.। ਸੰਸਕ੍ਰਿਤ ਕਾਲ=ਕਾਲਾ। ਇਸ ਤੋਂ ਕਾਲਕ ਤੇ ਕਾਲਖ (=ਸਿਆਹੀ) ਪੰਜਾਬੀ ਰੂਪ ਬਣਦੇ ਹਨ) ਕਾਲਾ, ਮੈਲਾ ਭਾਵ ਪਾਪ। ਯਥਾ-‘ਕਲਿ ਕਾਲਖ ਅੰਧਿਆਰੀਆ’। ਤਥਾ-‘ਕਾਲੁਖ ਖਨਿ ਉਤਾਰ ’।
----------
* ਏਹ ਸਾਰੇ ਪਦ ਹੋ ਸਕਦਾ ਹੈ ਕਿ ਸੰਸਕ੍ਰਿਤ ਕਲੁਖ਼ ਤੇ ਕਾਲੁਕਜ਼ ਤੋਂ ਰਤਾ ਰੂਪ ਵਟਾ ਕੇ ਬਣੇ ਹੋਣ। ਕਲੁਖ਼ ਦੇ ਸੰਸਕ੍ਰਿਤ ਵਿਚ ਮੈਲਾ, ਗੰਦਾ , ਕਾਲਖ ਵਾਲਾ ਆਦਿਕ ਅਰਥ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਲਖ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਲਖ, (ਸੰਸਕ੍ਰਿਤ :कालक) \ ਇਸਤਰੀ ਲਿੰਗ : ਕਾਲਸ, ਕਾਲਾ ਰੰਗ, ਸਿਆਹੀ : ‘ਹਥੀ ਕਾਲਖ ਛੁਥਿਆ ਅੰਦਰ ਕਾਲਖ ਲੋਭ ਲੁਭਾਏ’
( ਭਾਈ ਗੁਰਦਾਸ)
–ਕਾਲਖ ਦਾ ਟਿੱਕਾ, ਪੁਲਿੰਗ : ਬਦਨਾਮੀ ਦਾ ਦਾਗ਼, ਬਦਨਾਮੀ
–ਕਾਲਖ ਦਾ ਟਿੱਕਾ ਲੱਗਣਾ (ਲਾਉਣਾ), ਮੁਹਾਵਰਾ : ਬਦਨਾਮੀ ਆਉਣਾ, ਬਦਨਾਮੀ ਹੋਣਾ, ਬੇਇੱਜ਼ਤੀ ਹੋਣਾ
–ਮੂੰਹ ਕਾਲਖ ਆਉਣਾ, ਮੁਹਾਵਰਾ : ਬਦਨਾਮੀ ਆਉਣਾ, ਬੇਇੱਜ਼ਤੀ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-22-10-49-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First