ਕਿਆੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਆੜਾ (ਨਾਂ,ਪੁ) ਗਰਦਨ ਦਾ ਜੋੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿਆੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਆੜਾ ਸੰ. ਕ੍ਰਿਕਾਟ (कृकाट) ਅਤੇ ਕ੍ਰਿਕਾਟੀ. ਸੰਗ੍ਯਾ— ਗਿੱਚੀ (ਗਰਦਨ) ਦਾ ਜੋੜ. ਗ੍ਰੀਵਾ ਦੀ ਸੰਧਿ. ਸਿੰਧੀ. ਕਿਯਾੜੀ. ਗਿੱਚੀ। ੨ ਸੰ. ਕੁਹੇੜੀਧਰ. ਨਮਗੀਰਾ. ਚੰਦੋਆ. “ਲਹਿਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ.” (ਵਾਰ ਰਾਮ ੩) ਯਸ਼ ਦਾ ਚੰਦੋਆ ਤਾਣਿਆ ਗਿਆ।1 ੩ ਫ਼ਾ ਕਯਾਰਾ. ਦੁੱਖ. ਤਕਲੀਫ਼। ੪ ਸ਼ੋਕ. ਰੰਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਆੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਿਆੜਾ (ਸੰ.। ਪ੍ਰਾਕ੍ਰਿਤ ਕਿਆਡਿਅ=ਗਿੱਚੀ ਦਾ ਸਿੱਧਾ ਤੇ ਅਕੜਿਆ ਭਾਗ। ਇਸ ਦਾ ਸੰਸਕ੍ਰਿਤ ਰੂਪ ਹੈ, ਕ੍ਰਿਕਾਟਿਕਾ)* ਗਿੱਚੀ। ਯਥਾ-‘ਅਸਮਾਨਿ ਕਿਆੜਾ ਛਿਕਿਓਨੁ’ ਧੌਣ ਅਸਮਾਨ ਤੱਕ ਛਿਕੀ ਗਈ ਭਾਵ ਅਸਮਾਨ ਤੱਕ ਜੱਸ ਹੋਯਾ।
----------
* ਪੰਜਾਬੀ ਵਿਚ ਕਿਆੜੀ=ਗਿੱਚੀ ਦਾ ਪਿਛਲਾ ਭਾਗ, ਪਹਾੜੀ ਵਿਚ ਬੀ ਕਿਤੇ ਕਿਤੇ ਬੋਲਦੇ ਹਨ। ਸਿੰਧੀ ਵਿਚ ਬੀ ਗਿੱਚੀ ਦਾ ਨਾਉਂ ਹੈ। ਗ੍ਯਾਨੀ ਕਿਆੜਾ ਦਾ ਅਰਥ ਚੰਦੋਆ ਬੀ ਕਰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਿਆੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਆੜਾ, (ਕਿਆੜ<ਸੰਸਕ੍ਰਿਤ : कृकाट=ਗਿੱਚੀ ਦਾ ਜੋੜ+ਆਂ) \ ਪੁਲਿੰਗ : ੧. ਗਰਦਨ ਦਾ ਪਿਛਲਾ ਹਿੱਸਾ; ੨. ਸਿਰੇ ਦੇ ਪਿਛਲੇ ਹਿੱਸੇ ਦੇ ਵਾਲਾਂ ਵਾਲੀ ਉਹ ਥਾਂ ਜਿਹੜੀ ਗਰਦਨ ਨੇੜੇ ਹੁੰਦੀ ਹੈ : ‘ਲਹਣੇ ਧਰਿਓਨ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ (ਰਾਮਕਲੀ ਦੀ ਵਾਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-29-12-31-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First