ਕਿਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਕ (ਨਾਂ,ਇ) ਆਟੇ ਆਦਿ ਵਿੱਚ ਰਲ ਗਿਆ ਘੱਟੇ ਅਤੇ ਰੇਤ ਦਾ ਮਾਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਕ 1 [ਨਾਂਇ] ਮਿੱਟੀ ਰੇਤਾ ਆਦਿ ਦੇ ਬਰੀਕ ਕਣ ਜੋ ਕਿਸੇ ਖਾਧ-ਪਦਾਰਥ ਆਦਿ ਵਿੱਚ ਮਿਲ਼ੇ ਹੋਣ 2 [ਨਾਂਪੁ] ਇੱਕ ਸਾਜ਼ ਦਾ ਨਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਕਿਰਕ. ਦੇਖੋ, ਕਰਕ। ੨ ਦੰਦਾਂ ਵਿੱਚ ਆਕੇ ਜੋ ਕਿਰ ਕਿਰ ਸ਼ਬਦ ਕਰੇ. ਰੇਤ ਅਥਵਾ ਬਾਰੀਕ ਕੰਕਰ. ਜਿਵੇਂ—ਆਟੇ ਵਿੱਚ ਕਿਰਕ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਰਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਕ, (ਸੰਸਕ੍ਰਿਤ : कर्कर=ਕੰਕਰ) \ ਇਸਤਰੀ ਲਿੰਗ : ੧. ਆਟੇ ਆਦਿ ਵਿੱਚ ਮਿਲਿਆ ਹੋਇਆ ਘੱਟਾ, ਰੇਤ ਪੱਥਰ ਆਦਿ ਦੀ ਬਰੀਕ ਕੰਕਰੀ; ੨. ਅਰਘੇ ਦੀ ਸ਼ਕਲ ਦਾ ਇੱਕ ਸਾਜ਼ ਜਿਸ ਦੇ ਚੌੜੇ ਤੇ ਡੂੰਘੇ ਹਿੱਸੇ ਤੇ ਚਮੜਾ ਮੜ੍ਹਿਆ ਹੁੰਦਾ ਹੈ ਤੇ ਇਸ ਚਮੜੇ ਤੇ ਉਂਗਲ ਮਾਰਨ ਨਾਲ ਬਟੇਰੇ ਦੀ ਆਵਾਜ਼ ਨਿਕਲਦੀ ਹੈ। ਬਟੇਰੇ ਫੜਨ ਵਾਲੇ ਇਸੇ ਸਾਜ਼ ਨੂੰ ਬਟੇਰੇ ਫੜਨ ਲਈ ਵਰਤਦੇ ਹਨ; ੩. ਰੜਕ, ਦੁਸ਼ਮਨੀ, ਕਿੜ; ੪. ਘਿਣ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-13-04-05-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.