ਕਿੰਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੰਗ (ਨਾਂ,ਇ) ਡੰਡੇ ਦੇ ਇੱਕ ਸਿਰੇ ਵਿੱਚੋਂ ਚਮੜਾ ਮੜ੍ਹਿਆ ਗੋਲ ਕੱਦੂ ਲੰਘਾ ਕੇ ਅਤੇ ਡੰਡੇ ਦੇ ਦੁਵੱਲੀ ਸਿਰਿਆਂ ਤੇ ਚਮੜੇ ਤੋਂ ਉੱਠਵੀਂ ਤਾਰ ਬੰਨ੍ਹ ਕੇ ਉਂਗਲੀ ਦੀ ਤੁਣਕ ਨਾਲ ਵਜਾਇਆ ਜਾਣ ਵਾਲਾ ਇੱਕ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿੰਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੰਗ 1 [ਨਾਂਇ] ਇਕਤਾਰੇ ਵਰਗਾ ਇੱਕ ਸਾਜ਼ 2 [ਨਾਂਪੁ] ਰਾਜਾ , ਬਾਦਸ਼ਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੰਗ. ਕਿੰਗਰੀ ਦਾ ਸੰਖੇਪ। ੨ ਅੰ. King. ਬਾਦਸ਼ਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿੰਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਿੰਗ : ਇਹ ਕਿੰਗਰੀ ਦਾ ਸੰਖੇਪ ਹੈ, ਜਿਹੜਾ ਕਿ ਵਜਾਉਣ ਵਾਲਾ ਇਕ ਸਾਜ਼ ਹੈ। ਇਸ ਵਿਚ ਇਕ ਸਿੱਧੇ ਡੰਡੇ ਦੇ ਇਕ ਸਿਰੇ ਤੇ ਕੱਦੂ ਲਾ ਕੇ ਉਸ ਦੇ ਊਤੋਂ ਦੀ ਇਕ ਤਾਰ ਲੰਘਾਈ ਹੁੰਦੀ ਹੈ । ਇਹ ਤਾਰ ਡੰਡੇ ਦੇ ਦੋਹਾਂ ਸਿਰਿਆਂ ਨਾਲ ਕਸੀ ਹੁੰਦੀ ਹੈ। ਜੋਗੀਆਂ, ਨਾਥਾਂ ਆਦਿ ਦਾ ਇਹ ਮਨ–ਪੰਸਦ ਅਤੇ ਪ੍ਰਸਿੱਧ ਸਾਜ਼ ਹੈ।
ਫ਼ਾਰਸੀ ਵਿਚ ਇਸ ਨੂੰ ‘ਕਿੰਗਰਾ’ ਅਤੇ ਸੰਸਕ੍ਰਿਤ ਵਿਚ ‘ਕਿੰਨਰੀ’ ਕਿਹਾ ਜਾਂਦਾ ਹੈ। ਇਹ ਜੋਗੀਆਂ ਦੀ ਇੱਕਤਾਰੀ ਵੀਣਾ ਹੈ। ਬਾਣੀ ਵਿਚ ਇਹ ਸ਼ਬਦ ਕਿੰਗੁਰੀ ਕਰਕੇ ਵੀ ਆਇਆ ਹੈ : ‘‘ ਘਟਿ ਘਟਿ ਵਾਜੇ ਕਿੰਗੁਰੀ’’ (ਸ੍ਰੀ ਅ; ਮ: ੧)
ਹ. ਪੁ. ––ਪੰ. ਪੰ. ਕੋ. 1 : 607; ਮ. ਕੋ. 328
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no
ਕਿੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿੰਗ, (ਫ਼ਾਰਸੀ : ਕਿੰਗਰਾ, ਟਾਕਰਾ ਕਰੋ \ ਸੰਸਕ੍ਰਿਤ : किन्नरी) \ ਇਸਤਰੀ ਲਿੰਗ : ਵਜਾਉਣ ਦਾ ਇੱਕ ਸਾਜ਼ ਜਿਸ ਵਿੱਚ ਇੱਕ ਸਿੱਧੇ ਡੰਡੇ ਦੇ ਇੱਕ ਸਿਰੇ ਕਦੂ ਲਾ ਕੇ ਉਸ ਉਤੋਂ ਦੀ ਇੱਕ ਤਾਰ ਲੰਘਾਈ ਹੁੰਦੀ ਹੈ ਜੋ ਡੰਡੇ ਦੇ ਦੋਹਾਂ ਸਿਰਿਆਂ ਨਾਲ ਕਸੀ ਹੁੰਦੀ ਹੈ। ਜੋਗੀਆਂ ਨਾਥਾਂ ਆਦਿ ਦਾ ਇਹ ਪਰਸਿੱਧ ਸਾਜ਼ ਹੈ, ਇੱਕ ਤਾਰਾ, ਕਿੰਗਰਾ, ਕਿੰਗਰੀ: ‘ਕਦੇ ਕਿੰਗ ਵਜਾਇ ਕੇ ਖੜਾ ਹੋਵੇ, ਕਦੀ ਸੰਖ ਤੇ ਨਾਦ ਘੁਕਾਈਆਂ ਨੇ’
(ਹੀਰ ਵਾਰਿਸ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-10-12-42-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First