ਕੁਤਬ ਉਦ-ਦੀਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਤਬ ਉਦ-ਦੀਨ (ਦੇ. 1832): ਨਿਜ਼ਾਮ ਉਦ-ਦੀਨ ਦਾ ਛੋਟਾ ਭਰਾ ਅਤੇ ਕਸੂਰ ਦਾ ਇਕ ਅਫ਼ਗ਼ਾਨ ਸਰਦਾਰ ਸੀ। 1802 ਵਿਚ ਨਿਜ਼ਾਮ ਉਦ-ਦੀਨ ਦੀ ਮੌਤ ਤੋਂ ਬਾਅਦ ਇਹ ਕਸੂਰ ਦੀ ਗੱਦੀ ਦਾ ਉੱਤਰਾਧਿਕਾਰੀ ਬਣਿਆ। ਇਹ ਰਣਜੀਤ ਸਿੰਘ ਦੇ ਅਧੀਨ ਸੀ ਅਤੇ ਇਸਨੇ ਮਹਾਰਾਜੇ ਦੇ ਅਧਿਕਾਰ ਤੋਂ ਛੁਟਕਾਰਾ ਪਾਉਣ ਦੇ ਯਤਨ ਵਿਚ ਕਸੂਰ ਦੀ ਕਿਲ੍ਹੇਬੰਦੀ ਸ਼ੁਰੂ ਕਰ ਦਿੱਤੀ ਸੀ। 1807 ਵਿਚ ਰਣਜੀਤ ਸਿੰਘ ਨੇ ਉਸ ਖ਼ਿਲਾਫ਼ ਇਕ ਮੁਹਿੰਮ ਛੇੜੀ। 10 ਫ਼ਰਵਰੀ ਨੂੰ ਇਕ ਯੁੱਧ ਹੋਇਆ ਅਤੇ ਅਫ਼ਗ਼ਾਨਾਂ ਨੂੰ ਕਿਲ੍ਹੇ ਅੰਦਰ ਪਨਾਹ ਲੈਣ ਲਈ ਮਜਬੂਰ ਕਰ ਦਿੱਤਾ ਗਿਆ। ਕਿਲ੍ਹਾ ਜਿੱਤਣ ਤੋਂ ਪਹਿਲਾਂ ਇਕ ਮਹੀਨਾ ਘੇਰਾ ਪਾਈ ਰੱਖਿਆ ਗਿਆ। ਸਿੱਖ ਫ਼ੌਜ ਨੇ ਕਿਲ੍ਹੇ ਅੰਦਰ ਦਾਖ਼ਲ ਹੋ ਕੇ ਕੁਤਬ ਉਦ-ਦੀਨ ਨੂੰ ਫੜ ਲਿਆ ਅਤੇ ਕਸੂਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ ਗਿਆ। ਕੁਤਬ ਉਦ-ਦੀਨ ਨੂੰ ਮਾਮੂਲੀ ਜਿਹੇ ਨਜ਼ਰਾਨੇ ਬਦਲੇ ਸਤਲੁਜ ਪਾਰ ਮਮਦੋਟ ਦੀ ਜਗੀਰ ਦੇ ਦਿੱਤੀ ਗਈ। ਕਸ਼ਮੀਰ ਖ਼ਿਲਾਫ਼ ਸਾਂਝੀ ਸਿੱਖ-ਅਫ਼ਗ਼ਾਨ ਮੁਹਿੰਮ ਦੌਰਾਨ ਕੁਤਬ ਉਦ-ਦੀਨ ਨੇ ਸਿੱਖ ਫ਼ੌਜ ਦਾ ਸਾਥ ਦਿੱਤਾ। 1831 ਵਿਚ ਨਿਜ਼ਾਮ ਉਦ-ਦੀਨ ਦੇ ਪੁੱਤਰ ਫ਼ਤਿਹ ਖ਼ਾਨ ਨੇ ਆਪਣੇ ਚਾਚੇ ਕੁਤਬ ਉਦ-ਦੀਨ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਇਸ ਮੁੱਠਭੇੜ ਵਿਚ ਕੁਤਬ ਉਦ-ਦੀਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਭੱਜ ਕੇ ਅੰਮ੍ਰਿਤਸਰ ਆ ਗਿਆ ਜਿੱਥੇ 1832 ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੁਤਬ ਉਦ-ਦੀਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਤਬ ਉਦ-ਦੀਨ: ਨੇ ਭਾਈ ਮਨੀ ਸਿੰਘ ਜਨਮ ਸਾਖੀ ਅਨੁਸਾਰ, ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਪਿੰਡ ਤਲਵੰਡੀ ਰਾਇ ਭੋਇ ਵਿਚ ਇਕ ਪ੍ਰਾਇਮਰੀ ਮੁਸਲਿਮ ਸਕੂਲ ਜਾਂ ਮਕਤਬ ਖੋਲ੍ਹਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿਚ ਫ਼ਾਰਸੀ ਅਤੇ ਅਰਬੀ ਸਿੱਖਣ ਲਈ ਇਸ ਸਕੂਲ ਵਿਚ ਭੇਜਿਆ ਗਿਆ ਸੀ। ਥੋੜ੍ਹੇ ਸਮੇਂ ਵਿਚ ਹੀ ਉਹਨਾਂ (ਗੁਰੂ ਜੀ) ਨੇ ਇਨ੍ਹਾਂ ਦੋਹਾਂ ਜ਼ਬਾਨਾਂ ਵਿਚ ਮੁਹਾਰਤ ਹਾਸਲ ਕਰ ਲਈ ਅਤੇ ਆਪਣੀ ਕੁਦਰਤੀ ਪ੍ਰਤਿਭਾ ਨਾਲ ਆਪਣੇ ਅਧਿਆਪਕ ਨੂੰ ਹੈਰਾਨ ਕਰ ਦਿੱਤਾ ਸੀ। ਜਿਵੇਂ ਕਿ ਮਿਹਰਬਾਨ ਜਨਮ ਸਾਖੀ ਵਿਚ ਲਿਖਿਆ ਹੈ: “ਮੁਲਾਂ ਭੀ ਹੈਰਾਨੁ ਹੋਇ ਗਇਆ ਜੇ ਸੁਬਹਾਨ ਰੱਬਲਿ ਆਲਮੀਨ ਤੋਰਕੀ ਦਾ ਪੜਣਾ ਅਰੁ ਇਕੇਰਾਂ ਹੀ ਹਉਂ ਏਸ ਕੈ ਤਾਂਈ ਕਹਦਾ ਹਾਂ ਸੋ ਕਿਤਾਬਤਿ ਖਤੁ ਜਬਤਿ ਕਰਦਾ ਹੈ...” ਮਨੀ ਸਿੰਘ ਜਨਮ ਸਾਖੀ ਵਿਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਕੂਲ ਵਿਚ ਸਨ ਤਾਂ ਫ਼ਾਰਸੀ ਅੱਖਰਾਂ ਵਿਚ ਅਲਫ ਤੋਂ ਲੈ ਕੇ ਉਹਨਾਂ ਇਕ ਬਾਣੀ ਦੀ ਰਚਨਾ ਕੀਤੀ ਸੀ। ਇਹ ਰਚਨਾ ਕੱਚੀ ਬਾਣੀ ਹੈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਨਹੀਂ ਕੀਤਾ ਗਿਆ।
ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First