ਕੁਦਰਤ ਦਾ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nature, Law of_ਕੁਦਰਤ ਦਾ ਕਾਨੂੰਨ: ਆਚਰਣ ਦੇ ਅਜਿਹੇ ਨਿਯਮਾਂ ਨੂੰ ਕੁਦਰਤ ਦੇ ਕਾਨੂੰਨ ਦਾ ਨਾਂ ਦਿੱਤਾ ਜਾਂਦਾ ਹੈ ਜਿਨ੍ਹਾਂ ਬਾਰੇ ਇਹ ਵਿਚਾਰ ਬਣਿਆ ਹੁੰਦਾ ਹੈ ਕਿ ਉਹ ਨਿਯਮ ਇਤਨੇ ਨਿਆਂਸ਼ੀਲ ਹਨ ਕਿ ਮਨੁੱਖ ਮਾਤਰ ਦਾ ਉਨ੍ਹਾਂ ਦਾ ਪਾਬੰਦ ਹੋਣਾ ਜ਼ਰੂਰੀ ਹੈ। ਦੈਵੀ ਵਿਧਾਨ ਦੇ ਜ਼ਾਹਰਾ ਰੂਪ ਕਾਨੂੰਨ ਨੂੰ ਵੀ ਕੁਦਰਤ ਦਾ ਕਾਨੂੰਨ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ ਕੁਦਰਤ ਦੇ ਕਾਨੂੰਨ ਦੀ ਸ਼ਾਨਦਾਰ ਵਿਆਖਿਆ ਕੀਤੀ ਹੈ। ਕੁਦਰਤ ਦੇ ਕਾਨੂੰਨ ਦੇ ਆਧਾਰ ਤੇ ਮਨੁੱਖੀ ਸਮਾਜ ਨੇ ਕੁਝ ਅਸੂਲ ਘੜੇ ਹਨ ਜੋ ਮਨੁੱਖ ਦੁਆਰਾ ਬਣਾਏ ਕਾਨੂੰਨ ਤੋਂ ਪਹਿਲਾਂ ਦੇ ਹਨ ਅਤੇ ਉਸ ਤੋਂ ਆਲ੍ਹਾ ਵੀ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First