ਕੁਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਲ [ਨਾਂਇ] ਵੰਸ਼ , ਖ਼ਾਨਦਾਨ; ਨਸਲ , ਜਾਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਲ. ਸੰ. ਸੰਗ੍ਯਾ—ਨਸਲ. ਵੰਸ਼. “ਕੁਲਹ ਸਮੂਹ ਸਗਲ ਉਧਰਣੰ.” (ਗਾਥਾ) ੨ ਆਬਾਦ ਦੇਸ਼ । ੩ ਘਰ. ਗ੍ਰਿਹ। ੪ ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. “ਆਪਿ ਤਰਿਆ ਕੁਲ ਜਗਤ ਤਰਾਇਆ.” (ਮ: ੩ ਵਾਰ ਗੂਜ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁਲ ਸੰਸਕ੍ਰਿਤ ਕੁਲਮੑ। ਕੁਲ, ਵੰਸ਼- ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ; ਫ਼ਾਰਸੀ ਕੁੱਲ। ਸੰਪੂਰਨ, ਸਾਰਾ- ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 44779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਲ, (ਸ਼ਾਹਪੁਰੀ) \ ਪੁਲਿੰਗ : ਮੌਤ ਤੋਂ ਤੀਜੇ ਦਿਨ ਕੁਰਾਨ ਦਾ ਜੋ ਹਿੱਸਾ ਪੜ੍ਹਿਆ ਜਾਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-16-03-53-09, ਹਵਾਲੇ/ਟਿੱਪਣੀਆਂ:

ਕੁਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਲ, (ਸੰਸਕ੍ਰਿਤ : कुल) \ ਇਸਤਰੀ ਲਿੰਗ : ੧. ਬੰਸ, ਖ਼ਾਨਦਾਨ; ੨. ਜਾਤੀ, ਕਬੀਲਾ, ਨਸਲ; ੩. ਟੱਬਰ, ਘਰਾਣਾ, ੪. ਉੱਚਾ ਖ਼ਾਨਦਾਨ, ਵਧੀਆ ਨਸਲ

–ਕੁਲ ਹੀਣ, ਵਿਸ਼ੇਸ਼ਣ :ਛੋਟੀ ਕੁਲ ਵਾਲਾ

–ਕੁਲ ਕਨਿਆ, ਇਸਤਰੀ ਲਿੰਗ : ਚੰਗੇ ਖ਼ਾਨਦਾਨ ਦੀ ਲੜਕੀ

–ਕੁਲ ਕਬੀਲਾ, ਪੁਲਿੰਗ : ਖ਼ਾਨਦਾਨ, ਪਰਵਾਰ

–ਕੁਲ ਕਰਨਾ, ਮੁਹਾਵਰਾ :ਕਿਸੇ ਆਦਮੀ ਦੀ ਮੌਤ ਦੇ ਪਿਛੋਂ ‘ਕੁਲ’ ਦੀ ਰਸਮ ਅਦਾ ਕਰਨਾ

–ਕੁਲ ਕਲੰਕ, ਕੁਲ ਕਲੰਕੀ, ਵਿਸ਼ੇਸ਼ਣ : ਸਰਬੰਸ ਨੂੰ ਬਦਨਾਮ ਕਰਨ ਵਾਲਾ

–ਕੁਲ ਕਲੰਕਣ, ਇਸਤਰੀ ਲਿੰਗ
     
–ਕੁਲ ਗਾਲਣਾ, ਮੁਹਾਵਰਾ : ਖ਼ਾਨਦਾਨ ਨੂੰ ਡੋਬਣਾ

–ਕੁਲਘਾਤਕ, ਵਿਸ਼ੇਸ਼ਣ : ਕੁਲ ਦਾ ਘਾਤ ਜਾਂ ਬੁਰਾ ਕਰਨ ਵਾਲਾ

–ਕੁਲਘਾਤਣ, ਵਿਸ਼ੇਸ਼ਣ / ਇਸਤਰੀ ਲਿੰਗ: ਕੁਲ ਨੂੰ ਤਬਾਹ ਕਰਨ ਵਾਲੀ, ਕੁਲ ਦਾ ਨਾਸ਼ ਕਰਨ ਵਾਲੀ

–ਕੁਲਘਾਤੀ, ਵਿਸ਼ੇਸ਼ਣ : ਕੁਲ ਨੂੰ ਤਬਾਹ ਕਰਨ ਵਾਲਾ, ਕੁਲ ਦਾ ਘਾਤ ਕਰਨ ਵਾਲਾ

–ਕੁਲ ਡੋਬਣਾ, ਮੁਹਾਵਰਾ : ਖ਼ਾਨਦਾਨ ਦੀ ਇੱਜ਼ਤ ਤਬਾਹ ਕਰਨਾ

–ਕੁਲਤਾਰ, ਵਿਸ਼ੇਸ਼ਣ : ੧. ਕੁਲ ਦਾ ਨਾਂ ਉਜਾਗਰ ਕਰਨ ਵਾਲਾ, ੨. ਵਿਪਰੀਤ ਅਰਥਾਂ ਵਿੱਚ ਕੁਲ ਡੋਬਣ ਵਾਲਾ

–ਕੁਲਤਾਰਕ, ਵਿਸ਼ੇਸ਼ਣ : ੧. ਕੁਲ ਦੀ ਨੇਕਨਾਮੀ ਕਰਾਉਣ ਵਾਲਾ, ਕੁਲ ਦਾ ਨਾਂ ਉਜਾਗਰ ਕਰਨ ਵਾਲਾ; ੨. ਇਹ ਸ਼ਬਦ ਵਿਪਰੀਤ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ, ਕੁਲ ਡਬੋਣ ਵਾਲਾ

–ਕੁਲਤਾਰਣ, ਵਿਸ਼ੇਸ਼ਣ : ਕੁਲ ਦਾ ਨਾਂ ਉਜਾਗਰ ਕਰਨ ਵਾਲਾ, ਵਿਪਰੀਤ ਅਰਥਾਂ ਵਿੱਚ ਕੁਲ ਡੋਬਣ ਵਾਲਾ

–ਕੁਲ ਤਾਰਨ, ਵਿਸ਼ੇਸ਼ਣ / ਇਸਤਰੀ ਲਿੰਗ: ਖ਼ਾਨਦਾਨ ਲਈ ਨਾਮਨਾਂ ਖਟਣ ਵਾਲੀ (ਤੀਵੀਂ)

–ਕੁਲਦੀਪ, ਕੁਲਦੀਪਕ, ਸਰਬੰਸ ਦੀ ਉਜਾਗਰੀ ਕਰਨ ਵਾਲਾ, ਸਰਬੰਸ ਦਾ ਨਾਉਂ ਚਮਕਾਉਣ ਵਾਲਾ

–ਕੁਲਦੇਵ, ਪੁਲਿੰਗ : ਉਹ ਦੇਵਤਾ ਜਿਸ ਦੀ ਪੂਜਾ ਕਿਸੇ ਖਾਸ ਵੰਸ਼ ਵਿੱਚ ਕੀਤੀ ਜਾਂਦੀ ਹੈ

–ਕੁਲਦੇਵੀ, ਇਸਤਰੀ ਲਿੰਗ : ਉਹ ਦੇਵੀ ਜਿਸ ਦੀ ਪੂਜਾ ਕਿਸੇ ਖਾਸ ਵੰਸ਼ ਵਿੱਚ ਕੀਤੀ ਜਾਂਦੀ ਹੈ

–ਕੁਲਦ੍ਰੋਹੀ, (ਧਰੋਹੀ) ਵਿਸ਼ੇਸ਼ਣ : ਕੁਲਘਾਤਕ, ਕੁਲ ਦਾ ਨਾਸ਼ ਕਰਨ ਵਾਲਾ

–ਕੁਲਧਰਮ, ਪੁਲਿੰਗ : ਖ਼ਾਨਦਾਨ ਦਾ ਮਜ਼ਹਬ

–ਕੁਲ ਨਾਸ਼, ਵਿਸ਼ੇਸ਼ਣ / ਪੁਲਿੰਗ :  ਖ਼ਾਨਦਾਨ ਦੀ ਤਬਾਹੀ; ਸਰਵਨਾਸ; ਖ਼ਾਨਦਾਨ ਨੂੰ ਤਬਾਹ ਕਰਨ ਵਾਲਾ

–ਕੁਲ ਨਾਸ਼ ਹੋਣਾ, ਮੁਹਾਵਰਾ : ਖ਼ਾਨਦਾਨ ਦਾ ਖ਼ਾਨਦਾਨ ਤਬਾਹ ਹੋ ਜਾਣਾ, ਸਾਰੇ ਵੰਸ਼ ਦਾ ਬਰਬਾਦ ਹੋ ਜਾਣਾ

–ਕੁਲਨਾਸ਼ਕ, ਵਿਸ਼ੇਸ਼ਣ : ਕੁਲ ਦਾ ਨਾਸ ਕਰਨ ਵਾਲਾ

–ਕੁਲ ਨਾਰ (ਨਾਰੀ), ਇਸਤਰੀ ਲਿੰਗ : ਚੰਗੇ ਖ਼ਾਨਦਾਨ ਦੀ ਨਾਰੀ, ਉਚੇ ਖ਼ਾਨਦਾਨ ਦੀ ਤੀਵੀਂ, ਨੇਕ ਤੀਵੀਂ

–ਕੁਲ ਨਿੰਦਿਆ, ਇਸਤਰੀ ਲਿੰਗ : ਖ਼ਾਨਦਾਨ ਦੀ ਬੇਇਜ਼ਤੀ, ਕੁਲ ਦੀ ਬਦਨਾਮੀ

–ਕੁਲ ਨੂੰ ਕਲੰਕ ਦਾ ਟਿੱਕਾ ਲਾਉਣਾ, (ਲਗਾਉਣਾ) ਮੁਹਾਵਰਾ : ਖ਼ਾਨਦਾਨ ਨੂੰ ਵੱਟਾ ਲਾਉਣਾ, ਕੁਲ ਨੂੰ ਬਦਨਾਮ ਕਰਨਾ

–ਕੁਲ ਨੂੰ ਕਲੰਕ ਲਾਉਣਾ, ਮੁਹਾਵਰਾ : ਆਪਣੇ ਖ਼ਾਨਦਾਨ ਦੀ ਬੇਇੱਜ਼ਤੀ ਕਰਵਾਉਣਾ, ਆਪਣੀ ਜਾਤੀ ਨੂੰ ਬਦਨਾਮ ਕਰਨਾ

–ਕੁਲ ਨੂੰ ਕਲੰਕ, ਪੁਲਿੰਗ : ਕੁਲ ਲਈ ਬਦਨਾਮੀ

–ਕੁਲ ਨੂੰ ਦਾਗ, ਪੁਲਿੰਗ : ਕੁਲ ਲਈ ਬਦਨਾਮੀ

–ਕੁਲ ਨੂੰ ਵੱਟਾ, ਪੁਲਿੰਗ : ਕੁਲ ਲਈ ਬਦਨਾਮੀ

–ਕੁਲਪਤ, ਇਸਤਰੀ ਲਿੰਗ : ਕੁਲ ਦੀ ਲਾਜ

–ਕੁਲ ਪੱਤਰੀ, ਇਸਤਰੀ ਲਿੰਗ : ਬੰਸਾਵਲੀ, ਕੁਰਸੀ ਨਾਮਾ, ਸ਼ਜਰਾ ਨਸਬ

–ਕੁਲਪਤੀ, ਪੁਲਿੰਗ : ਕੁਲ ਦਾ ਸਰਦਾਰ

–ਕੁਲਪਰੋਹਤ, ਪੁਲਿੰਗ : ਬੰਸ ਦਾ ਪਰੋਹਤ, ਬ੍ਰਹਿਮਣ ਜੋ ਕਿਸੇ ਹਿੰਦੂ ਟੱਬਰ ਦੀਆਂ ਸਾਰੀਆਂ ਰੀਤਾਂ ਰਸਮਾਂ, ਮਰਯਾਦਾ ਪੂਰਬਕ ਭੁਗਤਾਉਂਦਾ ਤੇ ਦਾਨ ਵਸਤ ਗ੍ਰਹਿਣ ਕਰਦਾ ਹੈ

–ਕੁਲ ਮੜ੍ਹਨਾ, ਮੁਹਾਵਰਾ : ਕਿਸੇ ਆਦਮੀ ਦੀ ਮੌਤ ਦੇ ਪਿੱਛੋਂ ‘ਕੁਲ’ ਦੀ ਰਸਮ ਅਦਾ ਕਰਨਾ

–ਕੁਲਪਾਲਕ, ਪੁਲਿੰਗ : ਖ਼ਾਨਦਾਨ ਦੀ ਪਾਲਣਾ ਕਰਨ ਵਾਲਾ ਆਪਣੇ ਖ਼ਾਨਦਾਨ ਦੇ ਬੰਦਿਆਂ ਦੀ ਸਹਾਇਤਾ ਕਰਨ ਵਾਲਾ

–ਕੁਲ ਪਾਲੀ, ਇਸਤਰੀ ਲਿੰਗ : ਕੁਲ ਦੀ ਲਾਜ ਪਾਲਣ ਵਾਲੀ ਤੀਵੀਂ

–ਕੁਲ ਪੂਜ, ਪੁਲਿੰਗ : ਕੁਲ ਦਾ ਪਰੋਹਤ

–ਕੁਲਪੂਜਕ, ਪੁਲਿੰਗ : ਕੁਲ ਪਰੋਹਤ

–ਕੁਲ ਬੋੜ, ਲਹਿੰਦੀ / ਵਿਸ਼ੇਸ਼ਣ : ਕੁਲ ਡੋਬ, ਕੁਲ ਕਲੰਕ

–ਕੁਲ ਭੂਸ਼ਣ, ਵਿਸ਼ੇਸ਼ਣ : ਉਹ ਪੁਰਸ਼ ਜੋ ਖ਼ਾਨਦਾਨ ਦਾ ਨਾਂ ਰੋਸ਼ਨ ਕਰੇ

–ਕੁਲ ਮਿੱਤ੍ਰ, ਪੁਲਿੰਗ :ਕੁਲ ਦਾ ਸ਼ੁਭ ਚਿੰਤਕ

–ਕੁਲ ਰੀਤੀ, ਖ਼ਾਨਦਾਨ ਦੀ ਰੀਤ

–ਕੁਲਵੰਤ, ਵਿਸ਼ੇਸ਼ਣ : ਚੰਗੀ ਕੁਲ ਦਾ, ਭਲੀ ਕੁਲ ਦਾ

–ਕੁਲਵੰਤੀ, ਇਸਤਰੀ ਲਿੰਗ : ਚੰਗੇ ਖ਼ਾਨਦਾਨ ਦੀ ਇਸਤਰੀ

–ਕੁਲਾਚਾਰ, ਪੁਲਿੰਗ : ਖ਼ਾਨਦਾਨ ਦੀ ਰੀਤ

–ਸਤ ਕੁਲਾਂਪੁਣਨਾ, ਮੁਹਾਵਰਾ : ਬੁਰੀ ਤਰ੍ਹਾਂ ਕੋਸਣਾ

–ਕਣਕ ਪੁਰਾਣੀ ਘਿਉ ਨਵਾਂ ਘਰ ਕੁਲਵੰਤੀ ਨਾਰ, ਤੁਰੀਆਂ ਉੱਤੇ ਚੱਲਣਾ, ਚਾਰੇ ਸੁਰਗ ਸੰਸਾਰ, ਅਖੌਤ : ਪੁਰਾਣੀ ਕਣਕ, ਨਵਾਂ ਘਿਉਂ, ਚੰਗੇ ਖ਼ਾਨਦਾਨ ਦੀ ਨਾਰੀ ਤੇ ਸਵਾਰੀ ਲਈ ਘੋੜਾ ਇਹ ਚਾਰੇ ਚੀਜ਼ਾਂ ਸੰਸਾਰ ਦਾ  ਸੁਰਗ ਹਨ

–ਰਘੂ ਕੁਲ ਰੀਤ ਸਦਾ ਚਲੀ ਆਈ ਪਰਾਣ ਜਾਏਂ ਪਰ ਵਚਨ ਨਾ ਜਾਈ, ਅਖੌਤ : ੧. ਆਪਣੇ ਵੰਸ਼ ਦੀ ਮਰਯਾਦਾ ਕਾਇਮ ਰੱਖਣ ਲਈ ਪਰਾਣ ਦੇ ਦੇਣ ਵਿੱਚ ਵੀ ਢਿੱਲ ਨਹੀਂ ਕਰਨੀ ਚਾਹੀਦੀ; ੨. ਮੰਤਵ ਸਿੱਧ ਕਰਨ ਲਈ ਆਖਦੇ ਹਨ

–ਕੁਲੀਨ, ਵਿਸ਼ੇਸ਼ਣ : ਚੰਗੇ ਖ਼ਾਨਦਾਨ ਦਾ, ਸਰੇਸ਼ਟ

–ਕੁਲੀਨ ਬ੍ਰਾਹਮਣ, ਪੁਲਿੰਗ : ਨਾਈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-16-03-54-09, ਹਵਾਲੇ/ਟਿੱਪਣੀਆਂ:

ਕੁਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਲ, (ਅਰਬੀ : ਕੁਲ=ਸਾਰਾ) \ ਵਿਸ਼ੇਸ਼ਣ : ੧. ਤਮਾਮ, ਸਾਰਾ, ਪੂਰਾ, ਸਭ, ੨. ਹਰੇਕ; ੧. ਸੂਫ਼ੀਆਂ ਦੀ ਇਸਤਲਾਹ ਵਿੱਚ ਰੱਬ ਦਾ ਨਾਂ, ੨. ਜੋੜ

–ਕੁਲ ਆਮਦਨ, ਇਸਤਰੀ ਲਿੰਗ : ਕਿਸੇ ਕੰਮ ਤੋਂ ਹੋਈ ਸਮੁੱਚੀ ਆਮਦਨ ਜਿਸ ਵਿਚੋਂ ਖ਼ਰਚ ਆਦਿ ਨਾ ਕਟਿਆ ਗਿਆ ਹੋਵੇ

–ਕੁਲ ਆਲਮ, ਪੁਲਿੰਗ : ਸਾਰਾ ਸੰਸਾਰ, ਸਾਰਾ ਜਗ

–ਕੁਲ ਸੰਸਾਰ, ਪੁਲਿੰਗ : ਸਾਰੀ ਦੁਨੀਆ, ਸਾਰੇ ਲੋਗ, ਸਾਰਾ ਜਗ, ਸਭ ਕੋਈ

–ਕੁਲ ਹਾਲ, ਪੁਲਿੰਗ : ਸਾਰਾ ਕਿੱਸਾ, ਸਾਰਾ ਮਾਜਰਾ, ਤਮਾਮ ਗੱਲ, ਤਮਾਮ ਹਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-17-03-09-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਕੋਲਾ


Veerpal kaur, ( 2024/12/14 12:1934)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.