ਕੇਂਦਰੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Concentration and centrali-zation (ਕੌਨਸਅਨਟਰੇਇਸ਼ਨ ਐਨਡ ਸੈੱਨਟਰਲਾਇਜੇਇਸ਼ਨ) ਕੇਂਦਰੀਕਰਨ: ਆਰਥਿਕ ਕਿਰਿਆ ਦੀ ਇਹ ਇਕ ਪ੍ਰਵਿਰਤੀ ਹੈ ਜਦੋਂ ਕੇਂਦਰੀ ਸਥਾਨਾਂ ਦੀ ਸੀਮਿਤ ਗਿਣਤੀ ਇਕੱਤਰਿਤ ਰੂਪ ਵਿੱਚ ਪਾਈ ਜਾਂਦੀ ਹੈ। ਆਰਥਿਕ ਕਿਰਿਆ ਦੀ ਇਹ ਕੇਂਦਰੀ ਸੁਮੇਲਤਾ (convergence), ਕਾਰਜਾਤਮਿਕ ਸੰਬੰਧਾਂ (functional linkages) ਅਤੇ ਬਾਹਰਲੀ ਤੇ ਅੰਦਰੂਨੀ (ਇਕੱਤ੍ਰੀਕਰਨ) ਬੱਚਤਾਂ (external and internal agglomeration economies) ਦੁਆਰਾ ਉਤਸ਼ਾਹਿਤ ਕੀਤੀ ਗਈ ਹੁੰਦੀ ਹੈ। ਇਸ ਤਰ੍ਹਾਂ ਕੇਂਦਰਿਤ ਕੇਂਦਰ (core) ਆਲੇ-ਦੁਆਲੇ ਦੇ ਘੇਰ (periphery) ਦੀ ਬਦੌਲਤ ਵਧੇਰੇ ਵਿਕਾਸ ਦਾ ਝੁਕਾਅ ਹੁੰਦਾ ਹੈ ਕਿਉਂਕਿ ਇਥੇ ਸਸਤਾ ਕੱਚਾ ਮਾਲ ਅਤੇ ਸਰਵੋਤਮ ਬੁੱਧੀਜੀਵੀ ਹਮੇਸ਼ਾਂ ਆਕ੍ਰਸ਼ਿਤ ਰਹਿੰਦੇ ਹਨ।

            ਸਹਿ-ਕੇਂਦਰੀਕਰਨ ਅਤੇ ਕੇਂਦਰੀਕਰਨ (con-centration and centralization) ਕਈ ਪੈਮਾਨਿਆਂ ਤੇ ਪਾਏ ਜਾਂਦੇ ਹਨ ਜਿਵੇਂ ਇਕ ਰਾਸ਼ਟਰ ਅੰਦਰ ਇਹ ਪ੍ਰਦੇਸ਼ਿਕ ਅਸੰਤੁਲਨਤਾ ਪੈਦਾ ਕਰਦੇ ਹਨ; ਇਕ ਮਹਾਂਦੀਪ ਜਾਂ ਵਪਾਰਕ ਬਲਾਕ ਅੰਦਰ ਇਹ ਰਾਸ਼ਟਰੀ ਖ਼ੁਸ਼ਹਾਲੀ ਵਿੱਚ ਭਿੰਨਤਾਵਾਂ ਪੈਦਾ ਕਰਦੇ ਹਨ ਅਤੇ ਵਿਸ਼ਵ ਪੱਧਰ ਤੇ ਇਹ ਉੱਤਰ ਤੇ ਦੱਖਣ ਵਿਚਕਾਰ ਵਖਰੇਵੇਂ ਪੈਦਾ ਕਰਦੇ ਹਨ। ਪਰ ਇਹਨਾਂ ਦੇ ਪਿਛੇ ਗਤੀਆਤਮਿਕ ਸ਼ਕਤੀ ਆਰਥਿਕ ਕਿਰਿਆ ਲਈ ਪ੍ਰਵਿਰਤੀ (tendency) ਬਣੀ ਹੁੰਦੀ ਹੈ ਜਿਸ ਦੁਆਰਾ ਬੜੇ ਤੋਂ ਬੜੇ ਤਰਤੀਬਦਾਰ ਬਣਤਰਾਂ ਵਿੱਚ ਪ੍ਰਬੰਧਕਤਾ ਦੇਣੀ ਜ਼ਰੂਰੀ ਬਣੀ ਹੁੰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕੇਂਦਰੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਂਦਰੀਕਰਨ [ਨਾਂਪੁ] ਕੇਂਦਰ ਆਧਾਰਿਤ ਕਰਨ ਦੀ ਪ੍ਰਕਿਰਿਆ , ਸ਼ਕਤੀਆਂ ਇੱਕ ਥਾਂ ਇਕੱਠੀਆਂ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.