ਕੇਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਰਾ (ਨਾਂ,ਪੁ) ਹਾਲ਼ੀ ਦੇ ਪਿੱਛੇ-ਪਿੱਛੇ ਸਿਆੜ ਵਿੱਚ ਮੁੱਠੀ ਵਿੱਚੋਂ ਦਾਣੇ ਕੇਰ ਕੇ ਕੀਤੀ ਬਿਜਾਈਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੇਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਰਾ [ਨਾਂਪੁ] ਬਿਜਾਈ ਦਾ ਇੱਕ ਢੰਗ ਜਿਸ ਵਿੱਚ ਬੀਜ ਨੂੰ ਸਿਆੜਾਂ ਵਿੱਚ ਲਗਭਗ ਸਮਾਨ ਵਿੱਥ ਉੱਤੇ ਬੀਜਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਰਾ. ਸੰਗ੍ਯਾ—ਕੇਰਣ (ਕੀਣ੗-ਵਿਖੇਰਣ) ਦਾ ਕਰਮ । ੨ ਕੇਲਾ. ਕਦਲੀ। ੩ ਵ੍ਯ ਸੰਬੰਧ ਬੋਧਕ ਅਵ੍ਯਯ. ਕਾ. ਦਾ. “ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ.” (ਗਉ ਮ: ੪) “ਕਤ ਕੀ ਮਾਈ ਬਾਪੁ ਕਤ ਕੇਰਾ.” (ਗਉ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੇਰਾ (ਅੰ.। ਸੰਸਕ੍ਰਿਤ ਦੇ ਪ੍ਰਤੇ ਯਤ, ਤਕ , ਤੇ ਅਨ। ਪ੍ਰਾਕ੍ਰਿਤ ਵਿਚ -ਕੇਰਾ- ਰੂਪ ਲੈਂਦੇ ਹਨ। ਅਰਥ ਸੰਬੰਧ ਦਾ ਦੇਂਦਾ ਹੈ) ਦਾ। ਯਥਾ-‘ਸਬਦੋ ਤ ਗਾਵਹੁ ਹਰੀ ਕੇਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਰਾ, (ਸੰਸਕ੍ਰਿਤ : फिर्√क्=ਖਿੰਡਾਉਣਾ) \ ਪੁਲਿੰਗ : ੧. ਹੱਥਾਂ ਵਿਚੋਂ ਕੇਰਨ ਦੀ ਕਿਰਿਆ, ਹੱਥ ਨਾਲ ਬੀ ਦਾ ਛਿੱਟਾ ਦੇਣ ਦਾ ਭਾਵ; ੨. ਕੇਰ ਕੇ ਬੀਜੀ ਫਸਲ; ੩. ਨਜਲਾ, ਰੇਜ਼ਸ਼; ਵਿਸ਼ੇਸ਼ਣ :  ਭੁਰਿਆ ਹੋਇਆ

–ਕੇਰ ਪਸਾਰੀ ਤੇ ਚੋਗਾ ਹਲਵਾਈ, ਇਨ੍ਹਾਂ ਦੋਹਾਂ ਦੀ ਪੂਰੀ ਰੱਬ ਕਦੇ ਨਾ ਪਾਈ; ਅਖੌਤ : ਜੋ ਪਸਾਰੀ ਚੀਜ਼ ਖਿੰਡਾਉਂਦਾ ਰਹੇ ਤੇ ਹਲਵਾਈ ਮਿਠਾਈ ਵੇਚਣ ਦੀ ਥਾਂ ਖਾਂਦਾ ਰਹੇ ਤਦੋਂ ਪੂਰਾ ਨਹੀਂ ਪੈਂਦਾ

–ਪੋਰਾ ਬਾਦਸ਼ਾਹ ਕੇਰਾ ਵਜ਼ੀਰ ਤੇ ਛੱਟਾ ਫ਼ਕੀਰ, ਅਖੌਤ : ਪੋਰ ਨਾਲ ਬੀਜਿਆ ਬਹੁਤ ਵਧੀਆ ਕੇਰ ਕੇ ਬੀਜਿਆ ਵਧੀਆ ਤੇ ਛੱਟੇ ਦਾ ਬੀਜਿਆ ਘਟੀਆ ਗਿਣਿਆ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-38-43, ਹਵਾਲੇ/ਟਿੱਪਣੀਆਂ:

ਕੇਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਰਾ, ਪੁਲਿੰਗ : ਕੇਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-38-59, ਹਵਾਲੇ/ਟਿੱਪਣੀਆਂ:

ਕੇਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਰਾ, ਪੁਲਿੰਗ : ਲੂਣ ਜੋ ਖਾਣ ਦੇ ਲਾਇਕ ਨਹੀਂ ਹੁੰਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-39-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.