ਕੇਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਲ [ਨਾਂਇ] ਖੇਡ , ਚੋਜ , ਨਖ਼ਰੇ; ਭੋਗ-ਵਿਲਾਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੇਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਲ. ਸੰ. ਕੇਲਿ. ਸੰਗ੍ਯਾ—ਕ੍ਰੀੜਾ. ਖੇਲ. “ਜਿਮ ਕੇਲਹੀਣ ਕੁਮਾਰ.” (ਪ੍ਰਿਥੁਰਾਜ) “ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ.” (ਸ. ਫਰੀਦ) ੨ ਕੇਲਾ. ਕਦਲੀ. “ਮਾਲੀ ਕੇ ਘਰਿ ਕੇਲ ਆਛੈ.” (ਟੋਡੀ ਨਾਮਦੇਵ) ੩ ਕ੍ਰਿਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. “ਗੰਗਾ ਜਮਨਾ ਕੇਲ ਕੇਦਾਰਾ.” (ਮਾਰੂ ਸੋਲਹੇ ਮ: ੧) ੪ ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੇਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੇਲ (ਸੰ.। ਸੰਸਕ੍ਰਿਤ) ੧. ਖੇਡ ਆਨੰਦ। ਯਥਾ-‘ਪੰਖੀ ਕੇਲ ਕਰੰਤ’।
ਦੇਖੋ, ‘ਕੇਲ ਕੇਲਾਲੀ’
੨. (ਸੰਸਕ੍ਰਿਤ ਕਦਲੀ। ਪ੍ਰਾਕ੍ਰਿਤ ਕਯਲੀ। ਗੁਜਰਾਤੀ ਕੇਲ। ਪੰਜਾਬੀ ਕੇਲਾ) ਕੇਲਾ ਫਲ। ਜੋ ਇਕ ਵਡੇ ਚੌੜੇ ਪੱਤੇਦਾਰ ਬੂਟੇ ਨਾਲ ਗੁੱਛਿਆਂ ਵਿਚ ਲੱਗਦਾ ਹੈ। ਪੇਡ ਇਕੋ ਵਾਰ ਫਲ ਦੇਂਦਾ ਹੈ, ਫਲ ਲੰਮੀ ਫਲੀ ਜੇਹੀ ਹੁੰਦੀ ਹੈ, ਬਾਹਰੋਂ ਪੀਲਾ, ਸਾਵਾ ਲਾਲ ਕਈ ਰੰਗਾ ਹੁੰਦਾ ਹੈ, ਅੰਦਰੋਂ ਮਿੱਠਾ ਗੁਦੇਦਾਰ ਹੁੰਦਾ ਹੈ। ਯਥਾ-‘ਮਾਲੀ ਕੇ ਘਰ ਕੇਲ ਆਛੈ’ ਮਾਲੀ ਦੇ ਘਰ ਕੇਲ ਫਲ ਹੁੰਦਾ ਹੈ।
੩. (ਸੰਪ੍ਰਦਾ। ਸੰਸਕ੍ਰਿਤ ਕੇਲ=ਖੇਡ। ਕ੍ਰਿਸ਼ਨ ਦੇ ਖੇਲਨ ਕਰਕੇ ਉਸਦੇ ਖੇਡਣ ਦੀ ਥਾਂ) ਬਿੰਦ੍ਰਾਬਨ। ਯਥਾ-‘ਗੰਗਾ ਜਮੁਨਾ ਕੇਲ ਕੇਦਾਰਾ’ ਬਿੰਦਰਾਬਨ ਤੇ ਕੇਦਾਰਾ ਤੀਰਥ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 44777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਲ, (ਸੰਸਕ੍ਰਿਤ : केल्=ਕੰਬਣਾ, ਥਰਕਣਾ, ਜਾਣਾ, ਹਿਲਣਾ ਜੁਲਣਾ, ਖੇਡਣਾ) \ ਇਸਤਰੀ ਲਿੰਗ : ੧. ਕਰੀੜਾ, ਖੇਡ; ਖੇਲੁ; ੨. ਚੋਜ; ੩. ਨਖਰੇ; ੪. ਛੇੜਖਾਨੀ, ਹੰਸੀ ਮਜ਼ਾਕ, ੫. ਭੋਗ, ਮੈਥਨ, ਜਮਾਹ : ‘ਜਿਮ ਕੇਲ ਹੀਣ ਕੁਮਾਰ’
(ਪ੍ਰਿਥੂਰਾਜ)
–ਕੇਲ ਕੇਲਾਲੀ, ਵਿਸ਼ੇਸ਼ਣ : ੧.ਖੇਲ੍ਹ ਕਰਾਉਣ ਵਾਲਾ, ਜਿਸ ਦੀ ਸ਼ਕਤੀ ਨਾਲ ਦੇਵਤੇ ਖੇਡ ਰਹੇ ਹਨ; ੨. ਜਲ ਵਿੱਚ ਕੇਲ ਕਰਨ ਵਾਲਾ, ਕ੍ਰਿਸ਼ਨ ਦੇਵ : ‘ਹਰਿ ਮਿਲਿਆ ਕੇਲ ਕੇਲਾਲੀ’
(ਧਨਾਸਰੀ ਮਹਲਾ ੪)
–ਕੇਲਣਾ, ਕਿਰਿਆ ਸਕਰਮਕ : ਕੇਲਾ ਕਰਨਾ
–ਕੇਲਾਂ ਕਰਨਾ, ਕਿਰਿਆ ਸਕਰਮਕ :੧. ਨਖਰੇ ਕਰਨਾ, ਚੋਜ ਵਿਖਾਉਣਾ; ੨. ਛੇੜਖਾਨੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-43-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Veerpal kaur,
( 2024/12/14 12:1934)
Please Login First