ਕੇਸਰੀ ਚੰਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਸਰੀ ਚੰਦ: ਜਸਵਾਨ ਰਿਆਸਤ ਦਾ ਰਾਜਾ ਸੀ। ਇਹ ਛੋਟੀ ਜਿਹੀ ਪਹਾੜੀ ਰਿਆਸਤ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਸਥਿਤ ਹੈ। ਕਹਿਲੂਰ ਦੇ ਰਾਜਾ ਭੀਮ ਚੰਦ ਦਾ ਨੇੜਲਾ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਇਹ ਉਸ ਦਾ ਸਾਥੀ ਅਤੇ ਵਿਸ਼ਵਾਸਪਾਤਰ ਵੀ ਸੀ। ਕਹਿਲੂਰ ਦੇ ਰਾਜੇ ਨੇ ਇਸਨੂੰ ਇਕ ਵਾਰ ਇਕ ਖ਼ਾਸ ਹਾਥੀ ਅਤੇ ਕੀਮਤੀ ਤੰਬੂ ਉਧਾਰ ਲੈਣ ਲਈ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਪਣੇ ਏਲਚੀ ਵਜੋਂ ਭੇਜਿਆ। ਰਾਜਾ ਭੀਮ ਚੰਦ , ਗੁਰੂ ਜੀ ਨਾਲ ਚਲਾਕੀ ਖੇਡ ਰਿਹਾ ਸੀ ਪਰੰਤੂ ਗੁਰੂ ਜੀ ਨੇ ਉਸਦੀ ਮਨਸ਼ਾ ਨੂੰ ਭਾਂਪ ਲਿਆ ਅਤੇ ਉਸ ਦੇ ਏਲਚੀ ਨੂੰ ਕਹਿ ਦਿੱਤਾ ਕਿ ਉਹ ਆਪਣੇ ਸਿੱਖਾਂ ਦੁਆਰਾ ਭੇਟ ਕੀਤੀਆਂ ਵਸਤਾਂ ਅੱਗੇ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਕੇਸਰੀ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ 1688 ਵਿਚ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕੀਤਾ ਸੀ। 1700 ਵਿਚ, ਅਨੰਦਪੁਰ ਦੇ ਯੁੱਧ ਵਿਚ ਵੀ ਇਸਨੇ ਹਿੱਸਾ ਲਿਆ ਅਤੇ ਲੜਾਈ ਵਿਚ ਮਾਰਿਆ ਗਿਆ ਸੀ।
ਲੇਖਕ : ਕ.ਸ.ਥ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਸਰੀ ਚੰਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੇਸਰੀ ਚੰਦ : ਇਹ ਪਹਾੜੀ ਰਿਆਸਤ ਜਸਵਾਨ ਦਾ ਇਕ ਰਾਜਾ ਸੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਅਤੇ ਉਨ੍ਹਾਂ ਦੇ ਵਧ ਰਹੇ ਪ੍ਰਤਾਪ ਕਾਰਨ ਸਿੱਖਾਂ ਨਾਲ ਈਰਖਾ ਕਰਦਾ ਸੀ। ਇਸ ਨੇ ਅਨੰਦਪੁਰ ਦੇ ਜੰਗ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਪਹਾੜੀ ਰਾਜਿਆਂ ਦਾ ਸਾਥ ਦਿਤਾ। ਇਸ ਜੰਗ ਵਿਚ ਅਲੀਪੁਰ (ਜ਼ਿਲ੍ਹਾ ਮੁਲਤਾਨ) ਦੇ ਵਸਨੀਕ ਮਨੀਰਾਮ ਰਾਜਪੂਤ ਦੇ ਪੁੱਤਰ ਉਦਯ ਸਿੰਘ ਨੇ, ਜਿਹੜਾ ਸੰਮਤ 1756 ਵਿਚ ਅੰਮ੍ਰਿਤ ਛਕ ਕੇ ਸਿੰਘ ਸੱਚਿਆ ਸੀ, ਇਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਅਤੇ ਇਸ ਦਾ ਸਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਪੇਸ਼ ਕੀਤਾ।
ਹ. ਪੁ.––ਮ. ਕੋ. 346
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੇਸਰੀ ਚੰਦ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੇਸਰੀ ਚੰਦ : ਇਹ ਜਸਵਾਲ ਦਾ ਪਹਾੜੀ ਰਾਜਾ ਸੀ। ਆਨੰਦਪੁਰ ਸਾਹਿਬ ਦੇ ਜੰਗ ਵਿਚ ਇਹ ਭਾਈ ਉਦੈ ਸਿੰਘ ਹੱਥੋਂ ਮਾਰਿਆ ਗਿਆ ਸੀ।
ਇਸੇ ਹੀ ਨਾਂ ਦਾ ਰਾਜਾ ਭੀਮ ਚੰਦ ਕਹਿਲੂਰੀਏ ਦਾ ਇਕ ਸਾਲਾ ਸੀ ਜਿਹੜਾ ਵਜ਼ੀਰ ਪਰਮਾਨੰਦ (ਪੰਮੇ) ਨਾਲ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਵਕਾਲਤ ਕਰਨ ਆਇਆ ਕਰਦਾ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-12-25-37, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਵਿਚਾਰ / ਸੁਝਾਅ
Please Login First