ਕੇਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸੀ. ਸੰ. केशिन् ਕੇਸ਼ੀ. ਵਿ—ਕੇਸ਼ਾਂ ਵਾਲਾ। ੨ ਸੰਗ੍ਯਾ—ਇੱਕ ਦਾਨਵ, ਜੋ ਕੰਸ ਦੀ ਆਗ੍ਯਾ ਨਾਲ ਘੋੜੇ ਦੀ ਸ਼ਕਲ ਬਣਾਕੇ ਕ੍ਰਿ੄ਨ ਜੀ ਨੂੰ ਮਾਰਣ ਆਇਆ. ਕ੍ਰਿ੄ਨ ਜੀ ਨੇ ਇਸ ਦੇ ਮੂੰਹ ਵਿੱਚ ਆਪਣੀ ਬਾਂਹ ਪਾਕੇ ਪ੍ਰਾਣ ਹਰੇ. “ਕੇਸੀ ਕੰਸ ਮਥਨੁ ਜਿਨਿ ਕੀਆ.” (ਗੌਂਡ ਨਾਮਦੇਵ) ੩ ਨਿਰੁਕ੍ਤ ਵਿੱਚ ਸੂਰਜ ਦਾ ਨਾਉਂ ਕੇਸ਼ੀ ਹੈ, ਜੋ ਕੇਸ਼ (ਕਿਰਣਾਂ) ਧਾਰਣ ਕਰਦਾ ਹੈ। ੪ ਕੇਸੀ. ਕੇਸਾਂ ਤੋਂ. “ਕੰਸ ਕੇਸੀ ਪਕੜਿ ਗਿਰਾਇਆ.” (ਚੰਡੀ ੩) ੫ ਕੇਸਾਂ ਕਰਕੇ. “ਨਾ ਸਤਿ ਮੂੰਡ ਮੁਡਾਏ ਕੇਸੀ.” (ਮ: ੧ ਵਾਰ ਰਾਮ ੧) ਸੱਤ ਦੀ ਪ੍ਰਾਪਤੀ ਨਾ ਮੂੰਡ ਮੁਡਾਏ, ਨਾ ਕੇਸਾਂ ਦ੍ਵਾਰਾ। ੬ ਕੇਸੀ ਸ਼ਬਦ ਕੇਸਧਾਰੀ ਸਿੰਘ ਲਈ ਭੀ ਰਤਨਮਾਲਾ ਵਿੱਚ ਆਇਆ ਹੈ, ਜਿਵੇਂ—“ਜਾਂਤੇ ਕੇਸੀ ਹੋਇ ਸਿੱਖ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੇਸੀ (ਸੰ.। ਸੰਸਕ੍ਰਿਤ ਕੇਸ਼ਿਨੑ) ੧. ਰਾਕਸ਼, ਕੰਸ ਦਾ ਭਾਈ। ਯਥਾ-‘ਕੇਸੀ ਕੰਸ ਮਥਨੁ ਜਿਨਿ ਕੀਆ’।

੨. (ਸੰਸਕ੍ਰਿਤ ਕੇਸ਼ ਤੇ ਪੰਜਾਬੀ ਕੇਸੀਂ-ਕੇਸਾਂ ਦੇ) ਕੇਸਾਂ ਦੇ, ਸਿਰ ਦੇ ਵਾਲਾਂ ਦੇ। ਯਥਾ-‘ਨਾ ਸਤਿ ਮੂੰਡ ਮੁਡਾਈ ਕੇਸੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸੀ, (ਸੰਸਕ੍ਰਿਤ : केशी केशिन्)\ ਵਿਸ਼ੇਸ਼ਣ : ਕੇਸਾਂ ਵਾਲਾ, ਪੁਲਿੰਗ : ੧. ਕੇਸਰੀ; ੨. ਇੱਕ ਰਾਕਸ਼ ਜੋ ਕੰਸ ਦੀ ਆਗਿਆ ਨਾਲ ਘੋੜੇ ਦੀ ਸ਼ਕਲ ਬਣਾ ਕੇ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਸੀ। ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿੱਚ ਆਪਣੀ ਬਾਂਹ ਪਾ ਕੇ ਮਾਰਿਆ ਸੀ : ‘ਕੇਸੀ ਕੰਸ ਮਥਨੁ ਜਿਨਿ ਕੀਆ’

(ਗੌਡ ਨਾਮਦੇਵ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-28-03-00-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.