ਕੈਲਕੂਲੇਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Calculator

ਇਹ ਆਮ ਕੈਲਕੂਲੇਟਰ ਦੀ ਤਰ੍ਹਾਂ ਗਣਨਾਵਾਂ ਕਰਨ ਵਾਲਾ ਇਕ ਪ੍ਰੋਗਰਾਮ ਹੁੰਦਾ ਹੈ। ਕਈ ਵਾਰ ਤੁਸੀਂ ਆਪਣੇ ਸਿਸਟਮ ਅੱਗੇ ਬੈਠੇ ਹੁੰਦੇ ਹੋ ਤੇ ਤੁਹਾਨੂੰ ਕੋਈ ਹਿਸਾਬ-ਕਿਤਾਬ ਕਰਨ ਲਈ ਕੈਲਕੂਲੇਟਰ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਆਪਣਾ ਕੈਲਕੂਲੇਟਰ ਲੱਭਣ ਤੁਰ ਪੈਂਦੇ ਹੋ। ਇਸ ਨਾਲ ਸਮਾਂ ਕਾਫ਼ੀ ਬਰਬਾਦ ਹੋ ਜਾਂਦਾ ਹੈ। ਬਿਹਤਰ ਤਾਂ ਇਹ ਹੈ ਕਿ ਤੁਸੀਂ ਆਪਣੇ ਪੀਸੀ ਦੇ ਮੂਹਰੇ ਬੈਠੇ-ਬੈਠੇ ਹੀ ਵਿੰਡੋਜ਼ ਐਕਸੈਸਰੀਜ ਦੇ ਕੈਲਕੂਲੇਟਰ ਦੀ ਵਰਤੋਂ ਕਰੋ। ਇਹ ਕੈਲਕੂਲੇਟਰ ਮਾਮੂਲੀ ਜਿਹੀ ਜਾਣਕਾਰੀ ਰੱਖਣ ਵਾਲੇ ਵਰਤੋਂਕਾਰ ਲਈ ਵੀ ਚਲਾਉਣਾ ਸੌਖਾ ਹੈ। ਤੁਸੀਂ ਕੈਲਕੂਲੇਟਰ ਦੀ ਵਿੰਡੋ ਵਿੱਚੋਂ ਵਿਗਿਆਨਿਕ ਕੈਲਕੂਲੇਟਰ ਵਰਤਣ ਦਾ ਚੁਣਾਵ ਵੀ ਕਰ ਸਕਦੇ ਹੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.