ਕੈਸ਼ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cache Memory

ਅਜੋਕੇ ਕੰਪਿਊਟਰਾਂ ਵਿੱਚ ਇਕ ਨਿਵੇਕਲੀ ਕਿਸਮ ਦੀ ਮੈਮਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਮੈਮਰੀ ਨੂੰ ਕੈਸ਼ ਮੈਮਰੀ (Cache Memory) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉੱਚ ਰਫ਼ਤਾਰ ਵਾਲੀ ਮੈਮਰੀ ਹੁੰਦੀ ਹੈ। ਇਹ ਪ੍ਰੋਸੈਸਰ ਦੁਆਰਾ ਵਰਤੇ ਜਾ ਰਹੇ ਮੁੱਖ ਮੈਮਰੀ (ਯਾਦਦਾਸ਼ਤ) ਦੇ ਕੁੱਝ ਭਾਗਾਂ ਨੂੰ ਸਟੋਰ ਕਰਦੀ ਹੈ। ਰੈਮ ਦੇ ਮੁਕਾਬਲੇ ਇਹ ਸੀਪੀਯੂ ਦੇ ਵਧੇਰੇ ਨਜ਼ਦੀਕ ਹੋਣ ਕਾਰਨ ਪ੍ਰੋਸੈਸਰ ਦੀ ਰਫ਼ਤਾਰ ਵਧਾਉਣ ਵਿੱਚ ਮਦਦ ਕਰਦੀ ਹੈ। ਕੈਸ਼ ਪ੍ਰੋਸੈਸਰ ਦੁਆਰਾ ਵਰਤੀਆਂ ਜਾਣ ਵਾਲੀਆਂ ਸੰਭਾਵਿਤ ਹਦਾਇਤਾਂ ਨੂੰ ਸਟੋਰ ਕਰਦੀ ਹੈ। ਅਜਿਹਾ ਕਰਨ ਨਾਲ ਪ੍ਰੋਸੈਸਰ ਨੂੰ ਹਦਾਇਤਾਂ ਆਸਾਨੀ ਨਾਲ ਅਤੇ ਜਲਦੀ ਮਿਲ ਜਾਂਦੀਆਂ ਹਨ ਤੇ ਉਸ ਨੂੰ ਵਾਰ-ਵਾਰ ਰੈਮ ਤਕ ਪਹੁੰਚ ਨਹੀਂ ਕਰਨੀ ਪੈਂਦੀ। ਭਾਵੇਂ ਕੈਸ਼ ਯਾਦਦਾਸ਼ਤ ਦੀ ਧਾਰਨ ਸਮਰੱਥਾ ਬਹੁਤ ਘੱਟ ਹੁੰਦੀ ਹੈ ਪਰ ਇਹ ਪ੍ਰੋਸੈਸਰ ਦੀ ਕਾਰਜ ਕੁਸ਼ਲਤਾ ਸੁਧਾਰਨ ਵਿੱਚ ਕਾਫ਼ੀ ਮਦਦ ਕਰਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੈਸ਼ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cache Memory

ਇਹ ਮੈਮਰੀ ਬਹੁਤ ਛੋਟੀ ਅਤੇ ਤੇਜ਼ ਹੁੰਦੀ ਹੈ ਜੋ ਸੀਪੀਯੂ ਅਤੇ ਮੁੱਖ ਯਾਦਦਾਸ਼ਤ ਦਰਮਿਆਨ ਸਥਾਪਿਤ ਕੀਤੀ ਜਾਂਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.