ਕੋਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cacao cocoa (ਕਅਕਾਉ, -ਕੋਕੋ) ਕੋਕ: ਤਪਤਖੰਡ ਦਾ ਇਕ ਛੋਟਾ ਸਦਾਬਹਾਰ ਬਿਰਖ਼ (Theobroma cacao) ਦਾ ਫਲ ਕੋਕੋ (co-coa) ਜੋ ਖ਼ਾਸ ਕਰਕੇ ਚਾਕਲੇਟ (chocolate) ਵਾਸਤੇ ਵਰਤਿਆ ਜਾਂਦਾ ਹੈ। ਸੰਸਾਰ ਦੇ ਮੁੱਖ ਉਤਪਾਦਕ ਨਾਇਜੇਰੀਆ, ਬਰਾਜ਼ੀਲ ਅਤੇ ਘਾਨਾ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕੋਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਕ. ਸੰ. ਸੰਗ੍ਯਾ—ਚਕਵਾ. ਸੁਰਖ਼ਾਬ. “ਅਰਿ ਕੋਕ ਕੁਲ ਸ਼ੋਕਵੰਤ.” (ਸ਼ੇਖਰ) ੨ ਬਘਿਆੜ. ਭੇੜੀਆ। ੩ ਖਜੂਰ ਦਾ ਬਿਰਛ। ੪ ਡੱਡੂ. ਮੇਂਡਕ। ੫ ਵਿਨੁ। ੬ ਇੱਕ ਪੰਡਿਤ, ਜਿਸ ਦਾ ਬਣਾਇਆ ਕਾਮਸ਼ਾਸਤ੍ਰ ਹੈ. ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ “ਕੋਕ” ਹੈ. “ਕਹੂੰ ਕੋਕ ਕਾਵ੍ਯ ਔ ਪੁਰਾਨ ਕੋ ਪੜ੍ਹਤ ਮਤ.” (ਅਕਾਲ) ਦੇਖੋ, ਕਾਮਸ਼ਾਸਤ੍ਰ। ੭ ਹਿੰਦੀ. ਮਰੋੜ. ਪੇਂਚ. ਵਲ ਦੇਣਾ, ਜਿਵੇਂ—ਘੜੀ ਨੂੰ ਕੋਕਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਕ : ਇਹ ਇਕ ਪੰਡਤ ਸੀ ਜਿਸ ਨੇ ਕਾਮ-ਸ਼ਾਸਤਰ ਦੀ ਰਚਨਾ ਕੀਤੀ ਸੀ। ਇਹ ਸ਼ਾਸਤਰ ਦੀ ਪ੍ਰਸਿੱਧ ਪੋਥੀ ‘ਕੋਕ’ ਹੈ। ਇਸ ਦੇ ਰਚਿਤ ਕਾਮ ਸ਼ਾਸਤਰ ਵਿਚ ਔਰਤ ਮਰਦ ਦੇ ਲਿੰਗ ਸਬੰਧਾਂ ਦੇ ਵੇਰਖਾ ਦਿੱਤਾ ਹੋਇਆ ਹੈ। ਰਤੀ ਰਹੱਸ, ਕਾਮਸੂਤਰ, ਕਾਮ ਸ਼ਾਸਤਰ ਆਦਿ ਗੱਲਾਂ ਵੇਰਵੇ ਸਾਹਿਤ ਇਸ ਸ਼ਾਸਤਰ ਵਿਚ ਦਰਸਾਈਆਂ ਗਈਆਂ ਹਨ।
ਹ. ਪੁ.– ਪੰ. ਕੋ. 2 : 694; ਪ੍ਰਾ. ਚਰਿ. ਕੋਸ਼. 167
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕ, (ਫ਼ਾਰਸੀ : ਕੋਕ) \ ਪੁਲਿੰਗ : ਸੁਆਈ, ਲੰਮੇ ਟਾਂਕੇ, ਕੱਚੀ ਸੁਆਈ, ਢਿੱਲੇ ਟਾਂਕੇ,
–ਕੋਕਣਾ, ਕਿਰਿਆ ਸਕਰਮਕ : ਕੱਚਾ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-01-53-32, ਹਵਾਲੇ/ਟਿੱਪਣੀਆਂ:
ਕੋਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕ, (ਸੰਸਕ੍ਰਿਤ : कोक) \ ਪੁਲਿੰਗ : ੧. ਚਕਵਾ, ਸੁਰਖ਼ਾਬ: ‘ਅਰਿ ਕੋਕ ਕੁਲ ਸ਼ੋਕਵੰਤ’ (ਸ਼ੇਖਰ); ੨. ਬਘਿਆੜ, ਭੇੜੀਆ; ੩. ਖਜੂਰ ਦਾ ਬ੍ਰਿਛ; ੪. ਡੱਡੂ, ਮੇਂਡਕ; ੫. ਵਿਸ਼ਨੂੰ; ੬. ਇੱਕ ਪੰਡਤ ਜਿਸ ਵਾ ਬਣਾਇਆ ਕਾਮਸ਼ਾਸਤ੍ਰ ਹੈ ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ ‘ਕੋਕ’ ਹੈ : ‘ਕਹੰ ਕੋਕ ਕਾਵਯ ਔ ਪੁਰਾਨ ਕੋ ਪੜ੍ਹਤ ਮਤ, (ਅਕਾਲ)
–ਕੋਕ ਸ਼ਾਸਤਰ, ਪੁਲਿੰਗ : ਪੰਡਤ ਕੋਕਾ ਦਾ ਰਚਿਤ ਪ੍ਰਸਿੱਧ ਕਾਮਸ਼ਾਸਤਰ ਇਸ ਵਿੱਚ ਤੀਵੀਂ ਆਦਮੀ ਦੇ ਲਿੰਗ ਸਬੰਧ ਦਾ ਵੇਰਵਾ ਵਰਣਤ ਹੈ, ਰਤੀਰਹੱਸ, ਕਾਮਸੂਤਰ, ਕਾਮਸ਼ਾਸ਼ਤ੍ਰ
–ਕੋਕਦੇਵ, ਪੁਲਿੰਗ :ਕੋਕ ਜੀ ਮਹਾਰਾਜ ਜਿਸ ਨੇ ਕਾਮਸ਼ਾਸਤਰ ਰਚਿਆ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-01-53-50, ਹਵਾਲੇ/ਟਿੱਪਣੀਆਂ:
ਕੋਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕ, (ਸ਼ਾਹਪੁਰੀ) \ (ਸੰਸਕ੍ਰਿਤ : कोक) \ ਪੁਲਿੰਗ : ਪਹਾੜੀ ਚਕੌਰ, ਤੀਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-01-54-49, ਹਵਾਲੇ/ਟਿੱਪਣੀਆਂ:
ਕੋਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕ, (ਅੰਗਰੇਜ਼ੀ : Coke) \ ਪੁਲਿੰਗ : ਇੱਕ ਕਿਸਮ ਦਾ ਕੋਲਾ ਜੋ ਪੱਥਰ ਦੇ ਕੋਲੇ ਵਿਚੋਂ ਗੋਂਦ ਦਾ ਕੁਝ ਅੰਸ਼ ਕੱਢਿਆਂ ਬਣਦਾ ਹੈ। ਇਸ ਦਾ ਪੱਥਰ ਦੇ ਕੋਲੇ ਨਾਲ ਉਹੀ ਸਬੰਧ ਹੈ ਜੋ ਲੱਕੜੀ ਦੇ ਕੋਲੇ ਦਾ ਲੱਕੜੀ ਨਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-01-55-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First