ਕੋਚ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਚ [ਨਾਂਪੁ] ਵਾਹਨ (ਘੋੜਾ-ਗੱਡੀ, ਬੱਘੀ ਜਾਂ ਖ਼ਾਸ ਬੱਸ ਆਦਿ) ਸਿਖਾਉਣ ਵਾਲ਼ਾ, (ਖੇਡਾਂ ਆਦਿ ਵਿੱਚ) ਉਸਤਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਚ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਚ : ਇਹ ਭਾਰਤ ਵਿਚ ਉੱਤਰ ਪ੍ਰਦੇਸ਼ ਰਾਜ ਦੇ ਜਾਲੌਨ ਜ਼ਿਲ੍ਹੇ ਦਾ ਇਕ ਵੱਡਾ ਅਤੇ ਪ੍ਰਾਚੀਨ ਵਪਾਰਕ ਨਗਰ ਹੈ ਜਿਹੜਾ ਝਾਂਸੀ-ਕਾਨ੍ਹਪੁਰ ਰੇਲਵੇ-ਲਾਈਨ ਉੱਤਲੇ ਏਤ ਜੰਕਸ਼ਨ ਤੋਂ ਲਗਭਗ 13 ਕਿ. ਮੀ. ਪੱਛਮ ਵੱਲ ਸਥਿਤ ਹੈ। ਅਕਬਰ ਦੇ ਰਾਜ-ਕਾਲ ਦੌਰਾਨ, ਇਹ ਇਕ ਪਰਗਨੇ ਦੀ ਰਾਜਧਾਨੀ ਹੁੰਦਾ ਸੀ। 8 ਕਿ. ਮੀ. ਦੂਰ ਆਮੰਤਮਲਯ ਨਾਮੀ ਇਕ ਪ੍ਰਸਿੱਧ ਕਿਲਾ ਹੈ। ਨਗਰ ਦੇ ਪੂਰਬੀ ਭਾਗ ਵਿਚ ਬਾਜ਼ਾਰ ਅਤੇ ਮੰਡੀਆਂ ਹਨ ਪਰ ਇਸ ਦਾ ਪੱਛਮੀ ਭਾਗ ਅਜੇਵੀ ਅਵਿਕਸਿਤ ਹੈ। ਇਹ ਉਰਾਈ, ਜਾਲੌਨ, ਏਤ ਅਤੇ ਝਾਂਸੀ ਨਾਲ ਸੜਕਾਂ ਦੁਆਰਾ ਜੁੜਿਆ ਹੋਇਆ ਹੈ। ਇਥੋਂ ਘਿਉ ਅਤੇ ਕਣਕ ਬਾਹਰ ਭੇਜੇ ਜਾਂਦੇ ਹਨ ਅਤੇ ਚੀਨੀ, ਤਮਾਕੂ, ਚੌਲ ਆਦਿ ਇਥੇ ਬਾਹਰੋਂ ਮੰਗਵਾਏ ਜਾਂਦੇ ਹਨ।
ਆਬਾਦੀ – 2,69,197 (1991)
25° 25' ਉ. ਵਿਥ.; 25° 25' ਪੂ. ਲੰਬ.
ਹ. ਪੁ.– ਹਿੰ. ਵਿ. ਕੋ. 3 : 187
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਚ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਚ : ਇਹ ਉੱਤਰੀ ਭਾਰਤ ਦਾ ਇਕ ਕਬੀਲਾ ਹੈ। ਇਸ ਦੇ ਨਾਂ ਤੇ ਹੀ ਕੂਚ-ਬਿਹਾਰ ਨਾਂ ਪ੍ਰਚੱਲਤ ਹੋਇਆ। ਇਹ ਸ਼ਾਇਦ ਮੰਗੋਲਾਂ ਵਿਚੋਂ ਹਨ ਅਤੇ ਮੈਚ ਕਚਾਰੀ, ਗਾਰੋ ਅਤੇ ਤਿਪੇਰਾ ਕਬੀਲਿਆਂ ਨਾਲ ਇਨ੍ਹਾਂ ਦਾ ਸਬੰਧ ਹੈ। ਉਨ੍ਹਾਂ ਦੀ ਤਰ੍ਹਾਂ ਇਹ ਬੋਡੋ ਗਰੁੱਪ ਦੀ ਭਾਸ਼ਾ ਬੋਲਦੇ ਹਨ। ਇਨ੍ਹਾਂ ਦੇ ਇਕ ਸਰਦਾਰ ਨੇ ਸੋਲ੍ਹਵੀਂ ਸਦੀ ਵਿਚ ਕੂਚ-ਬਿਹਾਰ ਵਿਚ ਇਕ ਸ਼ਕਤੀਸ਼ਾਲੀ ਰਾਜ ਕਾਇਮ ਕੀਤਾ ਸੀ। ਇਹ ਹੌਲੀ ਹੌਲੀ ਹਿੰਦੂ ਬਣਦੇ ਗਏ ਅਤੇ ਹੁਣ ਇਨ੍ਹਾਂ ਨੇ ਰਾਜ-ਬੰਸੀ ਨਾਂ ਧਾਰਨ ਕਰ ਲਿਆ ਹੈ।
ਹ. ਪੁ.– ਐਨ. ਬ੍ਰਿ. 13 : 467
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਚ, (ਅੰਗਰੇਜ਼ੀ : Coach; ਫ਼ਰਾਂਸੀਸੀ : Coche; ਹੰਗਰੀ, kocsi–Kocs) \ਪੁਲਿੰਗ \ ਵਿਸ਼ੇਸ਼ਣ : ੧. ਘੋੜਾ ਗੱਡੀ, ਬੱਘੀ, ੨. ਸਿਖਾਉਣ ਵਾਲਾ, ਮਾਸਟਰ
–ਕੋਚਿੰਗ ਸਕੂਲ, ਪੁਲਿੰਗ : ਉਹ ਸਕੂਲ ਜਿਥੇ ਵਿਦਿਆਰਥੀਆਂ ਨੂੰ ਕਿਸੇ ਪ੍ਰੀਖਿਆ ਲਈ ਤਿਆਰ ਕੀਤਾ ਜਾਵੇ
–ਕੋਚਿੰਗ ਕਾਲਜ, ਪੁਲਿੰਗ : ਉਹ ਕਾਲਜ ਜਿਥੇ ਵਿਦਿਆਰਥੀਆਂ ਨੂੰ ਕਿਸੇ ਪ੍ਰੀਖਿਆ ਲਈ ਤਿਆਰ ਕੀਤਾ ਜਾਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-05-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First