ਕੋਠਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠਾ [ਨਾਂਪੁ] ਕਮਰਾ, ਚੁਬਾਰਾ , ਅਨਾਜ ਰੱਖਣ ਵਾਲ਼ਾ ਮਕਾਨ; ਵੇਸਵਾ ਦਾ ਟਿਕਾਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਠਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠਾ. ਦੇਖੋ, ਕੋ. “ਕੋਠੇ ਮੰਡਪ ਮਾੜੀਆ.” (ਵਾਰ ਆਸਾ) ੨ ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. “ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਠਾ, (ਪ੍ਰਾਕ੍ਰਿਤ : कोट्ठ; ਸੰਸਕ੍ਰਿਤ : कोष्ठ) \ ਪੁਲਿੰਗ: ੧. ਕਮਰਾ; ੨. ਮਕਾਨ, ਘਰ ਛੱਤੇ ਹੋਏ ਦੋ ਕੁ ਕਮਰੇ; ੩. ਉਹ ਮਕਾਨ ਜਿਸ ਵਿੱਚ ਅਨਾਜ ਰੱਖਿਆ ਜਾਂਦਾ ਹੈ; ੪. ਛੱਤ; ੫. ਉਪਰਲੀ ਮਨਜ਼ਲ, ਚੁਬਾਰਾ; ੬. ਪੇਟ, ਢਿੱਡ, ਗਰਭਾਸ਼ਾ, (ਲਾਗੂ ਕਿਰਿਆ : ਉਸਾਰਨਾ, ਪਾਉਣਾ)
–ਕੋਠਾ ਉਸਾਰਿਆ ਤਰਖਾਣ ਵਿਸਰਿਆ, ਅਖੌਤ : ਮਤਲਬ ਨਿਕਲ ਜਾਣ ਪਿਛੋਂ ਕੋਈ ਨਹੀਂ ਸਿਆਣਦਾ
–ਕੋਠਾ ਸਿਰ ਤੇ ਚੁੱਕਣਾ, ਮੁਹਾਵਰਾ : ਬਹੁਤ ਸ਼ੋਰ ਕਰਨਾ
–ਕੋਠਾ ਕੱਲਾ, (ਪੋਠੋਹਾਰੀ) / ਪੁਲਿੰਗ : ਘਰ ਘਾਟ, ਮਕਾਨ ਘਰ ਆਦਿ
–ਕੋਠਾ ਚੜ੍ਹਨਾ, ਮੁਹਾਵਰਾ : ਕੋਠਾ ਉਸਰਨਾ ਜਾਂ ਕੋਠੇ ਦੀ ਉਸਾਰੀ ਮੁਕੰਮਲ ਹੋਣੀ
–ਕੋਠਾ ਚਾੜ੍ਹਨਾ, ਮੁਹਾਵਰਾ : ਕੋਠਾ ਉਸਰਨਾ ਜਾਂ ਕੋਠੇ ਦੀ ਉਸਾਰੀ ਮੁਕੰਮਲ ਕਰਨਾ
–ਕੋਠਾਦਾਰ, ਪੁਲਿੰਗ : ਕੋਠਾਰੀ
–ਕੋਠਾ ਪਾਉਣਾ, ਮੁਹਾਵਰਾ : ਡੇਰਾ ਪਾ ਬਹਿਣਾ, ਛਾਉਣੀ ਪਾਉਣਾ
–ਕੋਠਾ ਬਹਿਣਾ, ਕੋਠਾ ਬੈਠਣਾ, ਮੁਹਾਵਰਾ : ਕੋਠੇ ਦਾ ਪਾਣੀ ਨਾਲ ਗਲ ਕੇ ਢਹਿਣਾ
–ਕੋਠਾਰੀ, ਇਸਤਰੀ ਲਿੰਗ / ਪੁਲਿੰਗ : ਕੋਠੇ ਵਿੱਚ ਜਮ੍ਹਾ ਕੀਤੇ ਅਨਾਜ ਆਦਿ ਦਾ ਪਰਬੰਧਕ, ਭੰਡਾਰੀ
–ਕੋਠੇ ਕੋਠੇ ਫਿਰਨਾ, ਮੁਹਾਵਰਾ : ਅਵਾਰਾ ਗਰਦੀ ਕਰਨਾ
–ਕੋਠੇ ਚੜ ਕੇ ਨੱਚਣਾ, ਕੋਠੇ ਤੇ ਚੜ੍ਹ ਕੇ ਨੱਚਣਾ, ਮੁਹਾਵਰਾ : ਨਿਸੰਗ ਹੋ ਜਾਣਾ, ਬੇਖ਼ੌਫ ਜਾਂ ਨਿਲੱਜ ਹੋ ਜਾਣਾ
–ਕੋਠੇ ਚੜ੍ਹ ਕੇ ਵੇਖਿਆ ਘਰ ਘਰ ਇਹੋ ਅੱਗ, ਅਖੌਤ : ੧. ਕਬੀਲਦਾਰੀ ਦੇ ਝਗੜੇ ਹਰ ਥਾਂ ਇਕੋ ਜਿਹੇ ਹਨ; ੨. ਜਦੋਂ ਕੋਈ ਗਲ ਆਮ ਵਰਤਦੀ ਹੋਵੇ ਤਦੋਂ ਕਹਿੰਦੇ ਹਨ
–ਕੋਠੇ ਚੜ੍ਹਨਾ, ਮੁਹਾਵਰਾ : ੧. ਮਸ਼ਹੂਰ ਹੋਣਾ; ੨. ਰੰਡੀ ਦੇ ਜਾਣਾ
–ਕੋਠੇ ਟੱਪਣਾ, ਮੁਹਾਵਰਾ : ਕਿਸੇ ਦਾ ਚੋਰੀ ਛਪੇ ਵਿਭਚਾਰ ਲਈ ਆਂਢੀ ਗੁਆਂਢੀਂ ਜਾਣਾ
–ਕੋਠੇ ਤੋਂ ਡਿੱਗ ਪਈ ਵਿਹੜੇ ਨਾਲ ਰੁਸ ਪਈ, ਅਖੌਤ : ਡਿੱਗੀ ਖੋਤੀ ਤੋਂ ਗੁੱਸਾ ਘੁਮਿਆਰ ਤੇ
–ਕੋਠੇ ਦੀ ਦੌੜ ਬਨੇਰੇ ਤੋੜੀ, ਅਖੌਤ : ‘ਮੁੱਲਾਂ ਦੀ ਦੌੜ ਮਸੀਤ ਤਾਈਂ
–ਕੋਠੇ ਬੈਠਣਾ, ਮੁਹਾਵਰਾ : ਰੰਡੀ ਦਾ ਪੇਸ਼ਾ ਅਖ਼ਤਿਆਰ ਕਰਨਾ
–ਕੋਠੇ ਭਰਨਾ, ਮੁਹਾਵਰਾ : ਧਨ ਮਾਲ ਬਹੁਤ ਜੋੜਨਾ
–ਕੋਠੇ ਵਾਲਾ ਰੋਵੇ ਛੱਪਰ ਵਾਲਾ ਸੋਵੇ, ਅਖੌਤ : ਅਮੀਰ ਨੂੰ ਹਰ ਵੇਲੇ ਫ਼ਿਕਰ ਲੱਗਾ ਰਹਿੰਦਾ ਹੈ, ਗ਼ਰੀਬ ਨੂੰ ਕੋਈ ਪਰਵਾਹ ਨਹੀਂ ਹੁੰਦੀ
–ਕੋਠੇ ਵਾਲੀ, ਇਸਤਰੀ ਲਿੰਗ : ਰੰਡੀ, ਵੇਸ਼ਵਾ, ਕੰਜਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-11-48-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First