ਕੋਮਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਮਲ [ਵਿਸ਼ੇ] ਨਰਮ, ਮੁਲਾਇਮ, ਕੂਲ਼ਾ, ਨਾਜ਼ਕ, ਸੋਹਲ; ਰਾਗ-ਵਿੱਦਿਆ ਵਿੱਚ ਇੱਕ ਸੁਰ-ਭੇਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਮਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਮਲ. ਸੰ. ਵਿ—ਨਰਮ. ਮੁਲਾਯਮ. ਕਠੋਰਤਾ ਰਹਿਤ. “ਕੋਮਲ ਬਾਣੀ ਸਭ ਕਉ ਸੰਤੋਖੈ.” (ਗਉ ਥਿਤੀ ਮ: ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ:—ਸੰਤਮਨ, ਪ੍ਰੇਮ , ਫੁੱਲ , ਮੱਖਣ , ਰੇਸ਼ਮ । ੨ ਸੁੰਦਰ. ਮਨੋਹਰ। ੩ ਸੰਗ੍ਯਾ—ਜਲ। ੪ ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਭ), ਗਾਂਧਾਰ, ਧੈਵਤ ਅਤੇ ਨਿਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਮਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਮਲ (ਗੁ.। ਸੰਸਕ੍ਰਿਤ) ਨਰਮ, ਮਿੱਠੀ। ਯਥਾ-‘ਕੋਮਲ ਬਾਣੀ ਸਭ ਭਉ ਸੰਤੋਖੈ ’। ਤਥਾ-‘ਕੋਮਲ ਬੰਧਨ ਬਾਧੀਆ’ ਭਾਵ (ਮੋਹ ਮਮਤਾ ਆਦਿ) ਕੋਮਲ ਬੰਧਨਾ ਨਾਲ ਜੀਵ ਬੰਨ੍ਹਿਆ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਮਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਮਲ, (ਸੰਸਕ੍ਰਿਤ : कोमल) \ ਵਿਸ਼ੇਸ਼ਣ : ੧. ਨਰਮ, ਕੂਲਾ, ਮੁਲਾਇਮ, ਨਾਜ਼ਕ, ਸੋਹਲ; ੨. ਸੁੰਦਰ, ਮਨੋਹਰ; ੩. ਕੱਚਾ, ਅਣ-ਪੱਕਿਆ; ੪. ਰਾਗ ਵਿੱਦਿਆ ਵਿੱਚ ਸੁਰ ਦਾ ਇੱਕ ਭੇਦ
–ਕੋਮਲ ਉਨਰ, ਪੁਲਿੰਗ : ਕਵਿਤਾ, ਰਾਗ, ਸੰਗੀਤ, ਨਾਚ, ਚਿੱਤਰਕਾਰੀ ਆਦਿ ਹੁਨਰ
–ਕੋਮਲ ਅੰਗ, ਪੁਲਿੰਗ : ਨਰਮ ਅੰਗ, ਮੁਲਾਇਮ ਅੰਗ (ਅੱਖ ਆਦਿ)
–ਕੋਮਲ ਸੁਰ, ਇਸਤਰੀ ਲਿੰਗ : ਮੱਧਮ ਆਵਾਜ਼, ਨੀਵੀਂ ਆਵਾਜ਼
–ਕੋਮਲ ਹੁਨਰ, ਪੁਲਿੰਗ : ੧. ਕਲਪਨਾ ਤੋਂ ਉਪਜੀ ਸੋਹਜ ਸੁਆਦਾਂ ਦੀ ਕਲਾ, ਲਲਿਤ ਕਲਾ; ੨. ਚਿਤਰਕਾਰੀ, ਉਸਾਰੀ, ਬੁਤ ਘਾੜੀ, ਰਾਗ, ਨਾਚ, ਨਾਟ, ਕਵਿਤਾ ਤੇ ਸਾਹਿਤ ਦੇ ਕਈ ਹੋਰ ਰੂਪ ਆਦਿ
–ਕੋਮਲ ਚਿੱਤ, ਪੁਲਿੰਗ : ਦਿਆ ਭਰਿਆ ਦਿਲ; ਵਿਸ਼ੇਸ਼ਣ : ਕੋਮਲ ਚਿੱਤ ਵਾਲਾ
–ਕੋਮਲਤਾ, ਕੋਮਲਤਾਈ, ਇਸਤਰੀ ਲਿੰਗ : ਮੁਲਾਇਮੀ, ਨਰਮਾਈ, ਨਰਮੀ, ਨਜ਼ਾਕਤ, ਮਧੁਰਤਾ
–ਕੋਮਲ ਤਾਲੂ, (ਸਰੀਰਕ ਵਿਗਿਆਨ) / ਪੁਲਿੰਗ : ਤਾਲੂਏ ਵਿੱਚ ਹਲਕ ਦੇ ਕਾਉਂ ਦੇ ਨੇੜੇ ਦਾ ਹਿੱਸਾ ਜੋ ਬੜਾ ਕੋਮਲ ਹੁੰਦਾ ਹੈ
–ਕੋਮਲ ਬੰਧਨ, ਪੁਲਿੰਗ : ੧. ਵਿਸ਼ਿਆਂ ਦਾ ਬੰਧਨ, ‘ਕੋਮਲ ਬੰਧਨ ਬਾਂਧਿਆ’ (ਰਾਮ ਕਲੀ ਮਹਲਾ ਪੰਜਵਾਂ : ਰੁਤੀ) ੨. ਮੋਹ ਬੰਧਨ
–ਕੋਮਲ ਬਾਣੀ, ਇਸਤਰੀ ਲਿੰਗ : ਮਿੱਠੀ ਬੋਲੀ
–ਕੋਮਲ ਮੱਤ, ਇਸਤਰੀ ਲਿੰਗ : ਕੱਚੀ ਅਕਲ, ਕੱਚੀ ਬੁੱਧ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-12-58-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First