ਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ (ਵਿ, ਇ) ਬੀਜਣ ਤੋਂ ਪਿੱਛੋਂ ਪਾਣੀ ਨਾ ਦਿੱਤੇ ਜਾਣ ਵਾਲੀ ਕਣਕ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ (ਨਾਂ,ਇ) ਨਹੁੰ ਨਾਲ ਲੱਗਦੀ ਮਾਸ ਦੀ ਕੰਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ 1 [ਨਾਂਇ] ਕਿਨਾਰਾ, ਹਾਸ਼ੀਆ; ਜੁੱਤੀ ਦਾ ਬਖੀਏ ਵਾਲ਼ਾ ਭਾਗ; ਨਹੁੰ ਨਾਲ਼ ਲਗਦਾ ਮਾਸ ਜਾਂ ਚਮੜੀ ਦਾ ਕਿਨਾਰਾ; ਇੱਕ ਕਿਸਮ ਦਾ ਪਤਲਾ ਫ਼ੀਤਾ; ਅੱਖ ਦਾ ਕੋਨਾ; ਹੱਠ, ਜ਼ਿੱਦ, ਐਬ , ਵੈਰ 2

[ਨਾਂਪੁ] ਬੀਜਿਆ ਹੋਇਆ ਅਣਸਿੰਜਿਆ ਖੇਤ; ਕੱਲਰ , ਬੰਜਰ ਭੂਮੀ 3 [ਵਿਸ਼ੇ] ਅੰਨ੍ਹਾ , ਨੇਤਰਹੀਣ 4 [ਨਾਂਇ] ਕੇਂਦਰੀ ਭਾਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ. ਸੰਗ੍ਯਾ—ਕਿਨਾਰਾ. ਸਿਰਾ. ਧਾਰ. ਹ਼ਾਸ਼ੀਆ. ਵਸਤ੍ਰ ਦੇ ਕਿਨਾਰੇ ਲਾਈ ਗੱਠ। ੨ ਅੱਖ ਦਾ ਕੋਆ । ੩ ਕੋਟਿ. ਕ੍ਰੋੜ. “ਨਹੀ ਰਹਿਤ ਬਿਧਿ ਕੋਰ.” (ਗੁਵਿ ੧੦) “ਲਾਖ ਲਾਖ ਕਈ ਕੋਰੈ.” (ਕਾਨ ਮ: ੫) ੪ ਮਰਾ. ਹਠ. ੡੒ਦ। ੫ ਅ੶਽ਬ. ਦੋ੄. “ਤਉ ਤਨਿ ਕਾਈ ਕੋਰ.” (ਸ. ਫਰੀਦ) ੬ ਵੈਰ । ੭ ਪੰਕਤਿ. ਕਤਾਰ। ੮ ਫ਼ਾ ਅੰਧਾ. ਨੇਤ੍ਰਹੀਨ। ੯ ਕੱਲਰ. ਅਜਿਹੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੧੦ ਨਹਿਰੀ ਸੰਕੇਤ ਵਿੱਚ ਉਹ ਖੇਤ , ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ। ੧੧ ਅਕੋਰ (ਭੇਟਾ) ਦਾ ਸੰਖੇਪ. “ਸਸਤ੍ਰੰ ਛੋਰ, ਦੈ ਦੈ ਕੋਰ.” (ਰਾਮਾਵ) ੧੨ ਵਿ—ਕੋਰਾ. “ਆਯੋ ਕੋਰ ਮੁੰਡਾਇ.” (ਚਰਿਤ੍ਰ ੩੭੬) ਕੋਰਾ ਸਿਰ (ਬਿਨਾ ਪਾਣੀ ਲਵਾਏ) ਮੁੰਨਵਾ ਆਇਆ। ੧੩ ਅਣਲੱਗ. ਜੋ ਪਹਿਲਾਂ ਨਹੀਂ ਵਰਤਿਆ ਗਿਆ. “ਏਕ ਢੋਲ ਤ੍ਰਿਯ ਕੋਰ ਮੰਗਾਵਾ.” (ਚਰਿਤ੍ਰ ੩੫੫) ੧੪ ਸਿੰਧੀ—ਫਲ ਦੀ ਗੁਠਲੀ. ਖ਼ਾਸ ਕਰਕੇ ਅੰਬ ਦੀ ਗੁਠਲੀ । ੧੫ ਫੁੱਲ ਦੀ ਕਲੀ (ਡੋਡੀ) ਲਈ ਭਾਈ ਸੰਤੋਖ ਸਿੰਘ ਜੀ ਨੇ ਕੋਰ ਸ਼ਬਦ ਵਰਤਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੋਰ (ਗੁ.। ਫ਼ਾਰਸੀ ਕੋਰ=ਟਿਬ ਖੜਿਬੀ, ਖੇਤੀ ਦੇ ਅਜੋਗ ਭੋਂ। ਸੰਸਕ੍ਰਿਤ ਕੋਣ=ਟੇਢ) ਕਸਰ , ਐਬ , ਘਾਟਾ। ਯਥਾ-‘ਤਉ ਤਨਿ ਕਾਈ ਕੋਰ’ ਤੇਰੇ ਹੀ ਤਨ ਵਿਚ ਕੁਝ ਕਸਰ ਜਾਂ ਭੁੱਲ ਹੈ, ਸੁਹਾਗ ਵਿਚ ਕੁਛ ਕਸਰ ਨਹੀਂ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 44929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਰ, (ਫ਼ਾਰਸੀ : ਕੇਰ) \ ਪੁਲਿੰਗ : ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-37-22, ਹਵਾਲੇ/ਟਿੱਪਣੀਆਂ:

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਰ, (ਸੰਸਕ੍ਰਿਤ : कोण; ਟਾਕਰੀ, ਫ਼ਾਰਸੀ : ਕੌਰ=ਪੱਗ ਦਾ ਪੇਚ) \ ਇਸਤਰੀ ਲਿੰਗ : ੧. ਕਿਨਾਰਾ, ਹਾਸ਼ੀਆ, ਕੰਨੀ, ਕੋਣਾ, ਪਾਸਾ; ੨. ਜੁੱਤੀ ਦਾ ਕੰਨਾ ਜਾਂ ਕੰਢਾ ਜਿੱਥੇ ਬਖੀਆ ਹੁੰਦਾ ਹੈ; ੩. ਨਹੁੰ ਨਾਲ ਲਗਦਾ ਮਾਸ ਜਾਂ ਖੱਲ ਦਾ ਕਿਨਾਰਾ; ੪. ਇੱਕ ਕਿਸਮ ਦਾ ਪਤਲਾ ਫੀਤਾ ਜਿਸ ਨੂੰ ਲਿਬਾਸ ਦੇ ਗਿਰਦ ਲਾਉਂਦੇ ਹਨ, ਮਗਜ਼ੀ, ਗੋਠ ਆਦਿ; ੫. ਤੀਵੀਆਂ ਦੇ ਜੁੱਤੇ ਤੇ ਲੱਗਿਆ ਹੋਇਆ ਮੋਟਾ ਰੰਗਦਾਰ ਫੀਤਾ; ੬. ਅੱਖ ਦਾ ਕੋਆ; ੭. ਹੱਠ, ਜ਼ਿੱਦ, ਐਬ, ਦੋਸ਼, ਵੈਰ, ਊਣਤਾਈ ‘ਤਉ ਤਨਿ ਕਾਈ ਕੋਰ’ (ਸ਼ੇਖ ਫ਼ਰੀਦ ਜੀ); ੮. ਅਣਲੱਗ, ਜੋ ਪਹਿਲਾਂ ਨਹੀਂ ਵਰਤਿਆ ਗਿਆ, ਅਣਧੋਤਾ; ‘ਏਕ ਢੋਲ ਤ੍ਰਿਯ ਕੋਰ ਮੰਗਾਵਾ’

(ਚਰਿਤ੍ਰ ੩੫੫)

–ਕੋਰ ਕੱਢਣਾ, ਮੁਹਾਵਰਾ : ਕਿਨਾਰਾ ਬਣਾਉਣਾ

–ਕੋਰ ਮਾਰਨਾ, ਮੁਹਾਵਰਾ : ਵਧੇ ਹੋਏ ਜਾਂ ਧਾਰਦਾਰ ਕਿਨਾਰੇ ਨੂੰ ਘੱਟ ਜਾਂ ਬਰਾਬਰ ਕਰਨਾ

–ਕੋਰਾਂ ਫੁਟਲਾ, ਮੁਹਾਵਰਾ : ਨਹੁੰਆਂ ਦੀਆਂ ਜੜਾਂ ਵਿਚੋਂ ਰੇਸ਼ੇ ਨਿਕਲਣੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-00-06, ਹਵਾਲੇ/ਟਿੱਪਣੀਆਂ:

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਰ, (ਲਹਿੰਦੀ) \ (<ਸੰਸਕ੍ਰਿਤ : क किम्) \ ਪੜਨਾਂਵ : ਕੌਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-00-24, ਹਵਾਲੇ/ਟਿੱਪਣੀਆਂ:

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਰ, (ਫ਼ਾਰਸੀ : ਕੌਰ) \ ਇਸਤਰੀ ਲਿੰਗ : ੧. ਬੀਜਿਆ ਹੋਇਆ ਖੇਤ ਜਦ ਤਕ ਉਸ ਨੂੰ ਪਾਣੀ ਨਾ ਲੱਗੇ ਅਖਵਾਉਂਦਾ ਹੈ; ੨. ਕੱਲਰ, ਅਜਿਹੀ ਜ਼ਮੀਨ ਜਿਸ ਵਿੱਚ ਖੇਤੀ ਨਾ ਹੋ ਸਕੇ; ੩. ਨਹਿਰੀ ਸੰਕੇਤ ਵਿੱਚ ਉਹ ਖੇਤ ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-00-40, ਹਵਾਲੇ/ਟਿੱਪਣੀਆਂ:

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਰ, (ਫ਼ਾਰਸੀ) \ ਵਿਸ਼ੇਸ਼ਣ : ਅੰਨ੍ਹਾ ਨੇਤਰ ਹੀਣ

–ਕੋਰ ਚਸ਼ਮ, ਵਿਸ਼ੇਸ਼ਣ : ਅੰਨ੍ਹਾ ਜਿਸ ਨੂੰ ਅੱਖਾਂ ਤੋਂ ਨਾ ਦਿੱਸੇ, ਜਿਸ ਨੂੰ ਅੰਧਰਾਤਾ ਹੋਇਆ ਹੋਵੇ

–ਕੋਰ ਦਿਲ, ਵਿਸ਼ੇਸ਼ਣ : ਅਗਿਆਨੀ, ਮੋਟੀ ਬੁੱਧ ਵਾਲਾ, ਕੁੰਦ ਜ਼ਿਹਨ, ਮੂੜ੍ਹ

–ਕੋਰ ਬਖਤ, ਵਿਸ਼ੇਸ਼ਣ : ਅਭਾਗਾ, ਬਦਕਿਸਮਤ, ਬਦਬਖਤ

–ਕੋਰ ਬਖ਼ਤੀ, ਇਸਤਰੀ ਲਿੰਗ : ਮੰਦੇ ਭਾਗ, ਬਦਨਸੀਬੀ, ਬਦਬਖਤੀ

–ਕੋਰ ਬਾਤਨ, ਵਿਸ਼ੇਸ਼ਣ : ਦਿਲ ਦਾ ਅੰਨ੍ਹਾ, ਅਗਿਆਨੀ, ਜਿਸ ਨੂੰ ਗਿਆਨ ਨਾ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-01-00, ਹਵਾਲੇ/ਟਿੱਪਣੀਆਂ:

ਕੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਰ, (ਲਾਤੀਨੀ : Cor=ਦਿਲ; ਫ਼ਰਾਂਸੀਸੀ : Corps=ਜਿਸਮ) \ ਇਸਤਰੀ ਲਿੰਗ : ਫਲ਼ ਦੀ ਗੁਠਲੀ ਖਾਸ ਕਰਕੇ ਅੰਬ ਦੀ ਗੁਠਲੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-12-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.