ਕੋਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰੀ. ਕੋਰਾ ਦਾ ਇਸ੍ਤ੍ਰੀਲਿੰਗ. “ਨਿਤ ਉਠਿ ਕੋਰੀ ਗਾਗਰ ਆਨੈ.” (ਬਿਲਾ ਕਬੀਰ) ੨ ਸੰਗ੍ਯਾ—ਹਿੰਦੂ ਜੁਲਾਹਾ. “ਕੋਰੀ ਕੋ ਕਾਹੂ ਮਰਮੁ ਨ ਜਾਨਾ.” (ਆਸਾ ਕਬੀਰ) ੩ ਦੇਖੋ, ਕੋਲੀ ੪। ੪ ਫ਼ਾ ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ। ੫ ਕੌੜ੍ਹੀ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਅਬਲ ਪਿੰਗੁ ਕੋਰੀ ਪਤਿ ਹੋਈ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਰੀ (ਸੰ.। ਹਿੰਦੀ) ਜੁਲਾਹਾ। ਯਥਾ-‘ਕੋਰੀ ਕੋ ਕਾਹੂ ਮਰਮੁ ਨ ਜਾਨਾਂ’ ਈਸ਼੍ਵਰ ਰੂਪ ਕੋਰੀ ਦਾ ਕਿਸੇ ਭੇਤ ਨਹੀਂ ਜਾਣਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰੀ, ਇਸਤਰੀ ਲਿੰਗ : ਕੋਰਾ ਦਾ
–ਕੋਰੀ ਬਦਲੀ, ਇਸਤਰੀ ਲਿੰਗ : ਹੁੰਡੀ ਜਾਂ ਚੈੱਕ ਆਦਿ ਦੀ ਪਿੱਠ ਤੇ ਕੀਤੇ ਦਸਖ਼ਤ ਜਿੱਥੇ ਕਿਸੇ ਦਾ ਨਾਉਂ ਨਾ ਲਿਖਿਆ ਹੋਵੇ ਤੇ ਜਿਸ ਨੂੰ ਕੋਈ ਵੀ ਜਿਸ ਕੋਲ ਹੁੰਡੀ ਜਾਂ ਚੈੱਕ ਹੋਵੇ ਭਨਾ ਸਕੇ, Blank Transfer
–ਕੋਰੀ ਲਿਖਤ, ਇਸਤਰੀ ਲਿੰਗ : ਉਹ ਦਸਤਾਵੇਜ਼ ਜਿਸ ਵਿੱਚ ਕਾਨੂੰਨੀ ਲਿਖਤ ਤਾਂ ਲਿਖੀ ਹੋਵੇ ਪਰ ਜਿਸ ਦੇ ਅਮਲ ਵਿੱਚ ਲਿਆਉਣ ਲਈ ਕੁਝ ਖਾਲੀ ਥਾਂ, ਜਿਵੇਂ ਨਾਉਂ ਆਦਿ ਦੀ, ਭਰਨੀ ਰਹਿੰਦੀ ਹੋਵੇ, Blank Deed
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-04-25-34, ਹਵਾਲੇ/ਟਿੱਪਣੀਆਂ:
ਕੋਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰੀ, ਇਸਤਰੀ ਲਿੰਗ : ਕੋੜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-04-32-06, ਹਵਾਲੇ/ਟਿੱਪਣੀਆਂ:
ਕੋਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰੀ, (ਕੇਲੀ, ਪ੍ਰਾਕ੍ਰਿਤ : कोलिअ; ਸੰਸਕ੍ਰਿਤ : कोल= ਇੱਕ ਜਾਤੀ) \ ਪੁਲਿੰਗ : ਹਿੰਦੂ ਜੁਲਾਹਾ, ਜੁਲਾਹਾ: ‘ਕੋਰੀ ਕੋ ਕਾਹੂ ਮਰਮੁ ਨ ਜਾਨਾ’
(ਆਸਾ ਕਬੀਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-11-24-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First