ਕੋਰੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰੜਾ. ਸੰਗ੍ਯਾ—ਕਸ਼ਾ. ਚਾਬੁਕ। ੨ ਇੱਕ ਛੰਦ. ਇਸ ਦਾ ਨਾਉਂ “ਆਨੰਦ” ਭੀ ਹੈ. ਲੱਛਣ—ਚਾਰ ਚਰਣ. ਪ੍ਰਤਿ ਚਰਣ ੧੩ ਅੱਖਰ. ਪਹਿਲਾ ਵਿਸ਼੍ਰਾਮ ਛੀ ਪੁਰ, ਦੂਜਾ ਸੱਤ ਪੁਰ, ਅੰਤ ਲਘੁ ਗੁਰੁ. ਜੇ ਇਸ ਦੇ ਅੰਤ ਰਗਣ— SIS—ਰੱਖੀਏ ਤਦ ਚਾਲ ਬਹੁਤ ਸੁੰਦਰ ਹੁੰਦੀ ਹੈ.
ਉਦਾਹਰਣ—
ਸਤਿਗੁਰੁ ਕਹ੍ਯੋ, ਸੁਨੋ ਵੀਰ ਖਾਲਸਾ,
ਤ੍ਯਾਗਦੇਹੁ ਮਨੋ, ਵਡਿਆਈ ਲਾਲਸਾ,
ਹੋਇ ਨਿਕਾਮ, ਕਰੋ ਸੇਵਾ ਦੇਸ਼ ਕੀ,
ਚਾਹਤ ਹੋ ਕ੍ਰਿਪਾ, ਯਦਿ ਜਗਤੇਸ਼ ਕੀ.
ਪਯਾਰ ਛੰਦ ਇਸੇ ਦਾ ਇੱਕ ਭੇਦ ਹੈ. ਦੇਖੋ, ਪਯਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਰੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰੜਾ, ਪੁਲਿੰਗ : ਕੋਟਲਾ
–ਕੋਰੜਾ ਛੁਪਾਕੀ, ਪੁਲਿੰਗ : ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਬੱਚੇ ਇੱਕ ਚੱਕਰ ਵਿੱਚ ਬੈਠ ਜਾਂਦੇ ਹਨ ਤੇ ਇੱਕ ਜਣਾ ਕੋਰੜਾ ਲੈ ਕੇ ਦੁਆਲੇ ਦੌੜਦਾ ਹੈ ਤੇ ਲੁਕਾਇਆ ਹੋਇਆ ਕੋਟਲਾ ਕਿਸੇ ਇੱਕ ਦੇ ਮਗਰ ਚੁੱਪ ਚੁਪੀਤਾ ਰੱਖ ਦੇਂਦਾ ਹੈ ਤੇ ਉਵੇਂ ਹੀ ਦੌੜਦਾ ਰਹਿੰਦਾ ਹੈ ਜੋ ਉਸ ਦੇ ਮੁੜ ਕੇ ਆਉਣ ਸਮੇਂ ਤਕ ਜਿਸ ਮੁੰਡੇ ਪਿਛੇ ਕੋਟਲਾ ਲੁਕਾਇਆ ਹੁੰਦਾ ਹੈ ਉਹ ਉਠ ਕੇ ਨਾ ਨੱਠ ਲਵੇ ਤਦ ਉਸ ਮੁੰਡੇ ਦੇ ਉਹ ਕੋਟਲੇ ਪਿਠ ਵਿੱਚ ਸਜ਼ਾ ਵਜੋਂ ਚੱਕਰ ਪੂਰਾ ਹੋਣ ਤਕ ਲਾਏ ਜਾਂਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-16-09, ਹਵਾਲੇ/ਟਿੱਪਣੀਆਂ:
ਕੋਰੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰੜਾ, ਪੁਲਿੰਗ : ਇੱਕ ਮਾਤ੍ਰਕ ਛੰਦ ਜਿਸ ਨੂੰ ਆਨੰਦ ਵੀ ਕਹਿੰਦੇ ਹਨ, ਲੱਛਣ-ਚਾਰ ਚਰਣ ਪ੍ਰਤੀ ਚਰਣ ੧੩. ਅੱਖਰ ਪਹਿਲਾ ਵਿਸਰਾਮ ਛੀ ਪੁਰ ਦੂਜਾ ਸੱਤ ਪੁਲ ਅੰਤ ਲਘੂ ਗੁਰੂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-16-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First