ਕੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਲ [ਨਿਪੁ] (ਮੱਧ ਪ੍ਰਦੇਸ਼ ਵਿੱਚ ਮਿਲ਼ਨ ਵਾਲ਼ਾ) ਇੱਕ ਫਿਰਤੂ ਕਬੀਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਲ. ਕ੍ਰਿ. ਵਿ—ਸਮੀਪ. ਪਾਸ. ਨੇੜੇ। ੨ ਸੰ. ਸੰਗ੍ਯਾ—ਸੂਰ. “ਮਾਸਲ ਬਲੀ ਕੋਲ ਦਿਖਰਾਏ.” (ਗੁਪ੍ਰਸੂ) ੩ ਇੱਕ ਜੰਗਲੀ ਜਾਤਿ, ਜੋ ਵਿ੃੥ਸ਼ ਕਰਕੇ ਭਾਗਲਪੁਰ ਦੇ ਜ਼ਿਲੇ ਵਿੱਚ ਪਾਈ ਜਾਂਦੀ ਹੈ। ੪ ਡਿੰਗ. ਘੜਨਾਵ. ਮੰਜੇ ਹੇਠ ਘੜੇ ਬੰਨ੍ਹਕੇ ਬਣਾਈ ਨੌਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਲ, (ਸੰਸਕ੍ਰਿਤ : ਗੋਦੀ) \ ਅਵਯ : ੧. ਨੇੜੇ, ਲਾਗੇ, ਪਾਸ, ਨਜ਼ਦੀਕ, ਸਮੀਪ, ਨਾਲ; ੨. ਕਬਜ਼ੇ ਵਿੱਚ, ਵਾਸ ਵਿੱਚ; ਪੁਲਿੰਗ : ਛੱਪਰ ਦਾ ਬਾਂਸ ਜਾਂ ਲੰਮੀ ਲੱਕੜੀ

–ਕੋਲ ਅੱਪੜਨਾ, ਕਿਰਿਆ ਅਕਰਮਕ : ਕਿਸੇ ਨੂੰ ਜਾ ਲੈਣਾ, ਕੋਲ ਪਹੁੰਚਣਾ, ਜਾ ਮਿਲਣਾ

–ਕੋਲ ਹੋਣਾ, ਕਿਰਿਆ ਅਕਰਮਕ : ਪਾਸ ਹੋਣਾ, ਪੱਲੇ ਹੋਣਾ, ਨੇੜੇ ਹੋਣਾ

–ਕੋਲ ਕੇਲ, ਕਿਰਿਆ ਵਿਸ਼ੇਸ਼ਣ : ਨਾਲ ਨਾਲ, ਪਾਸ ਪਾਸ, ਨੇੜੇ ਨੇੜੇ, ਲਾਗੇ ਲਾਗੇ, ਇੱਕ ਦੂਜੇ ਦੇ ਨੇੜੇ

–ਕੋਲਵਾਰਹੀ, ਕਿਰਿਆ ਵਿਸ਼ੇਸ਼ਣ : ਨੇੜੇ ਹੀ

–ਕੋਲ ਕੋਲ, ਕੋਲੋ ਕੋਲੀ, ਕਿਰਿਆ ਵਿਸ਼ੇਸ਼ਣ : ਲਾਗੇ ਲਾਗੇ, ਨੇੜੇ ਨੇੜੇ

–ਕੋਲੋਂ, ਕਿਰਿਆ ਵਿਸ਼ੇਸ਼ਣ : ਪਾਸੋਂ, ਨਾਲੋਂ, ਤੋਂ, ਨੇੜੇ ਤੋਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-12-09-17, ਹਵਾਲੇ/ਟਿੱਪਣੀਆਂ:

ਕੋਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਲ, (ਅੰਗਰੇਜ਼ੀ : Coal) \ ਪੁਲਿੰਗ : ਕੋਇਲਾ

–ਕੋਲਟਾਰ, ਕੋਲਤਾਰ, ਪੁਲਿੰਗ : ਤਾਰਕੋਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-01-02-05, ਹਵਾਲੇ/ਟਿੱਪਣੀਆਂ:

ਕੋਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਲ, (ਸੰਸਕ੍ਰਿਤ : कोल) \ ਪੁਲਿੰਗ : ਆਦਿ ਵਾਸੀਆਂ ਦੀ ਇੱਕ ਜਾਤੀ ਜੋ ਹੁਣ ਮਧਯ ਪ੍ਰਦੇਸ਼ ਵਿੱਚ ਆਬਾਦ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-01-02-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.