ਕੌਮੀਅਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਮੀਅਤ [ਨਾਂਇ] ਜਨ-ਸਮੂਹ ਜੋ ਕੌਮ ਵਾਲ਼ੇ ਗੁਣ ਰਖਦਾ ਹੋਵੇ ਪਰ ਰਾਜਨੀਤਿਕ ਤੌਰ’ਤੇ ਪ੍ਰਭੁਤਾ ਸੰਪੰਨ ਨਾ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੌਮੀਅਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nationality_ਕੌਮੀਅਤ : ਕੌਮੀਅਤ ਦਾ ਮਤਲਬ ਉਹ ਕਾਨੂੰਨੀ ਰਿਸ਼ਤਾ ਹੈ ਜੋ ਕੌਮਾਂਤਰੀ ਕਾਨੂੰਨ ਅਧੀਨ ਪੈਦਾ ਹੁੰਦਾ ਹੈ। ਅੰਗਰੇਜ਼ੀ ਕਾਨੂੰਨ ਮੁਤਾਬਕ ਕੌਮੀਅਤ ਦਾ ਨਿਰਣਾ ਜਨਮ-ਅਸਥਾਨ ਦੇ ਆਧਾਰ ਤੇ ਕੀਤਾ ਜਾਂਦਾ ਹੈ ਨ ਕਿ ਮਾਪਿਆਂ ਦੇ ਆਧਾਰ ਤੇ, ਜਦ ਕਿ ਯੋਰਪ ਦੇ ਕਾਨੂੰਨ ਅਨੁਸਾਰ ਬੱਚੇ ਦੀ ਕੌਮੀਅਤ ਉਹ ਹੁੰਦੀ ਹੈ ਜੋ ਉਸ ਦੇ ਮਾਪਿਆਂ ਦੀ ਹੋਵੇ। ਪ੍ਰਵਿਧਾਨਕ ਅੰਗਰੇਜ਼ੀ ਕਾਨੂੰਨ ਵਿਚ ਇਸ ਯੋਰਪੀ ਸਿਧਾਂਤ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਸਾਧਾਰਨ ਤੌਰ ਤੇ ਕੌਮੀਅਤ ਅਧਿਵਾਸ ਉਤੇ ਨਿਰਭਰ ਨਹੀਂ ਕਰਦੀ।
ਕੌਮੀਅਤ ਅਤੇ ਨਾਗਰਿਕਤਾ:- ਇਹ ਦੋ ਵਖ ਵਖ ਸੰਕਲਪ ਹਨ। ਮਨੁੱਖ ਦੀ ਕੌਮੀਅਤ ਦਾ ਮੂਲ ਆਧਾਰ ਕਿਸੇ ਸੁਤੰਤਰ ਸਿਆਸੀ ਭਾਈਚਾਰੇ ਦਾ ਮੈਂਬਰ ਹੋਣਾ ਹੈ। ਕੌਮੀਅਤ ਉਸ ਕਾਨੂੰਨੀ ਸਬੰਧ ਵਲ ਸੰਕੇਤ ਕਰਦੀ ਹੈ ਜੋ ਕੌਮਾਂਤਰੀ ਕਾਨੂੰਨ ਅਧੀਨ ਸੁਸੰਗਤ ਹੋ ਸਕਦਾ ਹੈ ਜਦ ਕਿ ਨਾਗਰਿਕਤਾ ਕੌਮੀ ਕਾਨੂੰਨ ਨਾਲ ਤੱਲਕ ਰੱਖਣ ਵਾਲਾ ਸੰਕਲਪ ਹੈ। ਸਟੇਟ ਟਰੇਡਿੰਗ ਕਾਰਪੋਰੇਸ਼ਨ ਬਨਾਮ ਕਰਮਸ਼ਲ ਟੈਕਸ ਅਫ਼ਸਰ (ਏ ਆਈ ਆਰ 1963 ਐਸ ਸੀ 1811) ਵਿਚ ਸਰਵ ਉੱਚ ਅਦਾਲਤ ਅਨੁਸਾਰ ਕੌਮੀਅਤ ਕਿਸੇ ਕੁਦਰਤੀ ਜਾਂ ਗ਼ੈਰ-ਕੁਦਰਤੀ ਅਥਵਾ ਬਣਾਉਟੀ ਵਿਅਕਤੀ ਦੇ ਸਿਵਲ ਅਧਿਕਾਰ , ਕੌਮਾਂਤਰੀ ਕਾਨੂੰਨ ਦੇ ਸੰਦਰਭ ਵਿਚ, ਤੈਅ ਕਰਦੀ ਹੈ, ਜਦ ਕਿ ਨਾਗਰਿਕਤਾ ਕੌਮੀ ਅਥਵਾ ਮੁਲਕੀ ਕਾਨੂੰਨ ਅਧੀਨ ਮਨੁੱਖ ਦੇ ਨਾਗਰਿਕ ਅਧਿਕਾਰਾਂ ਨਾਲ ਤੱਲਕ ਰਖਦੀ ਹੈ। ਬਰਾਊਨ ਅਨੁਸਾਰ ਕੌਮੀਅਤ ਦਾ ਅਧਿਵਾਸ ਨਾਲ ਕੋਈ ਤੱਲਕ ਨਹੀਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕੌਮੀਅਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੌਮੀਅਤ, (ਅਰਬੀ : ਕ਼ੌਮੀਅਤ√ਕ਼ੌਮ=ਖੜਾ ਹੋਇਆ) \ ਇਸਤਰੀ ਲਿੰਗ : ੧. ਨਸਲ, ਜਾਤ, ਅਸਲਾ; ੨. ਕੌਮੀ ਅਹਿਸਾਸ ਜਾਂ ਜਜ਼ਬਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-17-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First