ਕੌਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਰ [ਨਾਂਪੁ] ਕੁੰਵਰ (ਰਾਜਕੁਮਾਰ) ਦਾ ਸੰਖੇਪ; ਸਿੱਖ ਇਸਤਰੀਆਂ ਦੇ ਨਾਮ ਦਾ ਪਿਛਲਾ ਭਾਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੌਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਰ. ਸੰਗ੍ਯਾ—ਕਵਲ. ਗ੍ਰਾਸ. ਬੁਰਕੀ. “ਪੂਰਬ ਕੌਰ ਨਿਕਾਰਕੈ ਪੰਚ ,1 ਲਗੇ ਪੁਨ ਜੇਮਨ.” (ਨਾਪ੍ਰ) ੨ ਕੌਲਾ. ਦਰਵਾਜ਼ੇ ਦਾ ਕਿਨਾਰਾ. “ਪੌਰ ਖਰੇ ਹੁਇ ਕੌਰ ਲਗ.” (ਗੁਪ੍ਰਸੂ) ੩ ਕੌਰਵ (ਕੁਰੁਵੰਸ਼ੀ) ਦਾ ਸੰਖੇਪ. “ਮਨ ਭੀਤਰ ਕੋਰਨ ਕੋਪ ਬਢਾਯੋ.” (ਕ੍ਰਿਸਨਾਵ) ੪ ਕੈਰਵ. ਭੰਬੂਲ. ਨੀਲੋਫਰ. “ਕੌਰਨ ਕੇ ਮੁਖਰੇ ਮੁਕੁਲੈਂ.” (ਗੁਪ੍ਰਸੂ) ੫ ਕੁਮਾਰ. ਕੁਵਰ। ੬ ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ “ਕੁੰਵਿਰ” (ਕੌਰਿ)2 ਹੈ। ੭ ਸੰ. ਕੋਰ. ਅੰਗ ਦਾ ਜੋੜ. “ਕਟਗੇ ਕਹੂੰ ਕੌਰ ਅਰੁ ਚਰਮਾ.” (ਗ੍ਯਾਨ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੌਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕੌਰ: ਇਸ ਸ਼ਬਦ ਨੂੰ ਸਿੱਖ ਇਸਤਰੀ ਦੇ ਨਾਂ ਨਾਲ ਜੋੜਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪੁਰਸ਼ ਦੇ ਨਾਂ ਨਾਲ ‘ਸਿੰਘ ’ ਪਦ ਸੰਯੁਕਤ ਕੀਤਾ ਜਾਂਦਾ ਹੈ। ਇਹ ਸ਼ਬਦ ‘ਕੁੰਵਰਿ’ ਦਾ ਤਦਭਵ ਰੂਪ ਹੈ ਅਤੇ ਸਿੱਖ ਇਸਤਰੀ ਦੇ ਨਾਂ ਨਾਲ ਜੁੜਨ’ਤੇ ਨਾਮ-ਗਤ ਸਮਰੂਪਤਾ ਦਾ ਅਹਿਸਾਸ ਹੁੰਦਾ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨਕੋਸ਼’ ਵਿਚ ਦਸਿਆ ਹੈ ਕਿ ਇਹ ਸ਼ਬਦ ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੋਵੇ, ਪਰ ਇਹ ਸ਼ਬਦ ਰਾਜਪੂਤਾਂ ਵਿਚ ‘ਕੁੰਵਰਿ’ ਅਤੇ ਪੰਜਾਬ ਵਿਚ ‘ਕੌਰ’ ਜਾਂ ‘ਕੌਰਿ’ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਵਰਤਿਆ ਜਾਂਦਾ ਰਿਹਾ ਹੈ, ਜਿਵੇਂ ਗੁਰੂ ਹਰਿਰਾਇ ਸਾਹਿਬ ਦੀ ਪੁੱਤਰੀ ਦਾ ਨਾਂ ‘ਰੂਪ ਕੌਰ’ ਸੀ। ਅਜ ਕਲ ਵੀ ਪਿੰਡਾਂ ਵਿਚ ਵਸਦੇ ਕਈ ਗ਼ੈਰ-ਸਿੱਖ ਪਰਿਵਾਰ ਵੀ ਆਪਣੀਆਂ ਬੱਚੀਆਂ ਦੇ ਨਾਂ ਨਾਲ ‘ਕੌਰ’ ਪਦ ਵਰਤ ਲੈਂਦੇ ਹਨ। ਪਰ ਖੇਦ ਹੈ ਕਿ ਸ਼ਹਿਰੀ ਸਿੱਖਾਂ ਅਤੇ ਪੱਛਮੀ ਸਭਿਅਤਾ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਬੱਚੀਆਂ ਦੇ ਨਾਂ ਇਕਹਿਰੇ ਹੁੰਦੇ ਜਾ ਰਹੇ ਹਨ ਅਤੇ ‘ਕੌਰ’ ਪਦ ਜੋੜਨੋ ਸੰਕੋਚ ਕਰਨ ਦੀ ਬਿਰਤੀ ਵਧ ਰਹੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕੌਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਰ: ਸੰਸਕ੍ਰਿਤ ਵਿਚ ਸ਼ਬਦ ਕੁਮਾਰੀ ਜਾਂ ਕੰਵਾਰੀ ਹੈ ਜਿਸਦੇ ਅਰਥ ਰਾਜਕੁਮਾਰੀ, ਮੁਟਿਆਰ ਜਾਂ ਕੰਨਿਆ ਹਨ, ਸਿੱਖ ਔਰਤਾਂ ਦੇ ਨਾਂ ਨਾਲ ਰਵਾਇਤ ਅਤੇ ਰਹਿਤ ਮਰਯਾਦਾ ਦੀ ਬੰਦਸ਼ ਦੇ ਅਧੀਨ ਜੁੜਿਆ ਇਕ ਪਛੇਤਰ ਹੈ ਤਾਂ ਕਿ ਸਿੱਖ ਮਰਦਾਂ ਲਈ ਲੱਗਦੇ ਸਿੰਘ ਵਾਂਗ ਸਿੱਖ ਇਸਤਰੀਆਂ ਲਈ ਵੀ ਇਕ ਸਾਂਝਾ ਨਾਂ (ਕੌਰ) ਹੋਵੇ।
ਲੇਖਕ : ਨ.ਸ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੌਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੌਰ, ਪੁਲਿੰਗ : ਕੰਵਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-17-37, ਹਵਾਲੇ/ਟਿੱਪਣੀਆਂ:
ਕੌਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੌਰ, (ਸੰਸਕ੍ਰਿਤ : कुमारी) \ ਇਸਤਰੀ ਲਿੰਗ : ਸਿੱਖ ਔਰਤ ਦੇ ਨਾਂ ਦਾ ਪਿਛਲਾ ਪਦ ਜਿਵੇਂ ਮਨੋਹਰ ਕੌਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-17-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First