ਕ੍ਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰਮ [ਨਾਂਪੁ] ਲੜੀ , ਨੇਮ, ਤਰਤੀਬ , ਸਿਲਸਿਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕ੍ਰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰਮ. ਸੰ. ਕਮ੗. ਕ੍ਰਿਯਾ. “ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ.” (ਗਉ ਨਾਮਦੇਵ) ੨ ਸੰ. ਕ੍ਰਮ. ਡਗ ਭਰਨ ਦੀ ਕ੍ਰਿਯਾ. ਡਿੰਘ ਭਰਨੀ। ੩ ਤਰਤੀਬ. ਸਿਲਸਿਲਾ. ਪ੍ਰਣਾਲੀ । ੪ ਅ਼ਮਲ. ਅਭ੍ਯਾਸ. “ਮਨ ਬਚ ਕ੍ਰਮ ਹਰਿਗੁਣ ਨਹਿ ਗਾਏ.” (ਧਨਾ ਮ: ੯) ੫ ਦੇਖੋ, ਯਥਾਕ੍ਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕ੍ਰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕ੍ਰਮ, (ਸੰਸਕ੍ਰਿਤ : क्रम=ਤਰਤੀਬ) \ ਪੁਲਿੰਗ : ੧. ਤਰਤੀਬ, ਸਿਲਸਿਲਾ, ਲੜੀ; ੨. ਪਰਣਾਲੀ, ਢੰਗ, ਤਰੀਕਾ; ੩. ਰਸਮ ਰਵਾਜ਼; ੪. ਖਾਸ ਵਿਧੀ ਨਾਲ ਵੇਦਾਂ ਦਾ ਪਾਠ ਕਰਨ ਦੀ ਕਿਰਿਆ; ੫. ਇੱਕ ਅਲੰਕਾਰ ਦਾ ਨਾਉਂ ਜਿਸ ਵਿੱਚ ਚੀਜ਼ਾਂ ਅਤੇ ਉਨ੍ਹਾਂ ਦੇ ਫਲਾਂ ਦਾ ਤਰਤੀਬ ਵਾਰ ਵਰਣਨ ਹੁੰਦਾ ਹੈ 

–ਕ੍ਰਮ ਅਨੁਸਾਰ, ਕਿਰਿਆ ਵਿਸ਼ੇਸ਼ਣ : ਸਿਲਸਿਲੇ ਦੇ ਮੁਤਾਬਕ, ਤਰਤੀਬ ਵਾਰ; ਕ੍ਰਮ ਅਨੁਕੂਲ 
 
–ਕ੍ਰਮ ਅਨੁਕੂਲ, ਕਿਰਿਆ ਵਿਸ਼ੇਸ਼ਣ : ਸਿਲਸਿਲੇਵਾਰ, ਨਿਯਮ ਅਨੁਸਾਰ, ਕ੍ਰਮ ਅਨੁਸਾਰ 
 
–ਕ੍ਰਮ ਸੰਨਿਆਸ,  ਪੁਲਿੰਗ : ਉਹ ਸੰਨਿਆਸ ਜਿਹੜਾ ਸਿਲਸਿਲੇਵਾਰ ਤਿੰਨ ਆਸ਼੍ਰਮਾਂ ਤੋਂ ਬਾਦ ਧਾਰਣ ਕੀਤਾ ਜਾਵੇ 
 
–ਕ੍ਰਮਾਂਕ,  ਵਿਸ਼ੇਸ਼ਣ : ਕ੍ਰਮਵਾਰ ਆਉਣ ਵਾਲਾ, ਕਿਰਿਆ ਵਿਸ਼ੇਸ਼ਣ : ਸਿਲਸਿਲੇਵਾਰ
 
–ਕ੍ਰਮਕ ਗੁਣਕ, (ਹਿਸਾਬ) \ ਪੁਲਿੰਗ : ਆਪੋ ਆਪਣਾ ਗੁਣਕ Respective Coefficient
 
–ਕ੍ਰਮਪਾਠ, ਪੁਲਿੰਗ : ਵੇਦਾਂ ਦੇ ਪੜ੍ਹਨ ਦਾ ਇੱਕ ਖਾਸ ਢੰਗ
 
–ਕ੍ਰਮਭੰਗ, ਪੁਲਿੰਗ : ੧. ਸਿਲਸਿਲੇ ਵਿੱਚ ਫਰਕ ਆਉਣ ਦਾ ਭਾਵ; ੨. ਛੰਦ ਵਿੱਚ ਮਾਤਰਾਂ ਦੇ ਵਧ ਘਟ ਹੋ ਜਾਣ ਦਾ ਭਾਵ 
 
–ਕ੍ਰਮਭੰਗ ਕਰਣ,  (ਹਿਸਾਬ) \ ਪੁਲਿੰਗ : ਤਰਤੀਬ ਵਿੱਚ ਗੜਬੜੀ ਹੋਣ ਦੀ ਕਿਰਿਆ, ਕ੍ਰਮ ਠੀਕ ਨਾ ਰਹਿਣ ਦੇਣ ਦੀ ਕਿਰਿਆ
 
–ਕ੍ਰਮਭੰਗ ਲੜੀਆਂ, (ਹਿਸਾਬ) \ ਇਸਤਰੀ ਲਿੰਗ : ਐਸੀਆਂ ਲੜੀਆਂ ਜਿਨ੍ਹਾਂ ਦੀ ਤਰਤੀਬ ਠੀਕ ਨਾ ਹੋਵੇ; ੨. ਐਸੇ ਸਿਲਸਿਲੇ ਜਿਨ੍ਹਾਂ ਦਾ ਕ੍ਰਮ ਦਰੁਸਤ ਨਾ ਹੋਵੇ 
 
–ਕ੍ਰਮਵਾਰ, ਕਿਰਿਆ ਵਿਸ਼ੇਸ਼ਣ : ਸਿਲਸਿਲੇਵਾਰ, ਲੜੀਵਾਰ, ਨੰਬਰਵਾਰ, ਤਰਤੀਬਵਾਰ, ਵਾਰੀ ਸਿਰ, ਵਾਰੋਵਾਰੀ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-25-08-50-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.