ਕੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜ (ਨਾਂ,ਪੁ) ਧਰਤੀ ਦੇ ਹੇਠਾਂ ਪੱਥਰਾਂ ਅਤੇ ਰੋੜਾਂ ਦੀ ਸਖ਼ਤ ਤਹਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 52352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜ [ਨਾਂਪੁ] ਕਾੜ੍ਹੇ ਦੁੱਧ ਆਦਿ ਉੱਤੇ ਬਣੀ ਮੋਟੀ ਤਹਿ; ਧਰਤੀ ਦੀ ਉੱਪਰਲੀ ਸਤ੍ਹਾ ਹੇਠਲੀ ਪੀਡੀ ਤਹਿ; ਤਹਿ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 52351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜ. ਸੰਗ੍ਯਾ—ਰੋੜਾਂ ਦਾ ਕੜਾ । ੨ ਖਿੱਚ. ਕਸ਼ਿਸ਼. “ਕੜਿ ਬੰਧਨ ਬਾਂਧਿਓ ਸੀਸ ਮਾਰ.” (ਬਸੰ ਅ: ਮ: ੩) ੩ ਬੰਧਨ. “ਮਾਇਆਮੋਹ ਨਿਤ ਕੜੁ.” (ਮ: ੩ ਵਾਰ ਰਾਮ ੧) ੪ ਬੰਦੂਕ ਆਦਿਕ ਦਾ ਕੜਾਕਾ। ੫ ਦੇਖੋ, ਕੜਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 52256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜ, (ਸੰਸਕ੍ਰਿਤ √कड्ड=ਸਖ਼ਤ ਹੋਣਾ) \ ਪੁਲਿੰਗ : ੧. ਸਖ਼ਤ ਤਹਿ, ਧਰਤੀ ਹੇਠ ਪੱਥਰ ਅਤੇ ਰੋੜਾਂ ਦੀ ਸਖ਼ਤ ਤਹਿ (ਤੱਗ) ਜਿਸ ਦੇ ਟੁੱਟਣ ਨਾਲ ਪਾਣੀ ਫੁੱਟ ਵਗਦਾ ਹੈ, ਕਰੜਾ ਤੱਗ; ੨. ਬੱਚਾ ਜੰਮਣ ਮਗਰੋਂ ਲਹੂ ਦਾ ਵਗਣਾ (ਲਾਗੂ ਕਿਰਿਆ : ਟੁੱਟਣਾ, ਪਾਟਣਾ, ਫੁੱਟਣਾ, ਵਗਣਾ)
–ਕੜ ਚਲਣਾ, ਮੁਹਾਵਰਾ : ਬੱਚਾ ਜੰਮਣ ਤੋਂ ਮਗਰੋਂ ਲਹੂ ਦਾ ਵਗ ਤੁਰਨਾ (ਵਹਿਣਾ)
–ਕੜ ਟੁੱਟਣਾ, ਮੁਹਾਵਰਾ : ਖੂਹ ਦਾ ਪਾਟ ਖੁਲ੍ਹਣਾ
–ਕੜਤਲ, (ਭੂਗੋਲ) / ਪੁਲਿੰਗ : ਧਰਤੀ ਦੀਆਂ ਉਪਰਲੀਆਂ ਤਹਿਆਂ ਦੇ ਹੇਠਾਂ ਪੀਡੀ ਚਟਾਨ
–ਕੜਤੋੜ, ਵਿਸ਼ੇਸ਼ਣ : ਕੜ ਨੂੰ ਤੋੜਨ ਵਾਲਾ
–ਕੜ ਤੋੜਨਾ, ਮੁਹਾਵਰਾ : ੧. ਔਖੇ ਕੰਮ ਨੂੰ ਹੱਲ ਕਰਨਾ; ੨. ਧਰਤੀ ਹੇਠਲੀ ਸਖ਼ਤ ਤਹਿ ਨੂੰ ਪਾੜਨਾ
–ਕੜ ਪਾਟਣਾ, ਮੁਹਾਵਰਾ : ੧. ਧਰਤੀ ਹੇਠਲੀ ਤਹਿ ਦਾ ਟੁੱਟਣਾ; ੨. ਮੁਸ਼ਕਲ ਕੰਮ ਦਾ ਸਰ ਹੋਣਾ
–ਕੜਪਾਟਾ, ਵਿਸ਼ੇਸ਼ਣ : ਟੁਟੇ ਹੋਏ ਕੜ ਵਾਲਾ, ਜਿਸ ਦਾ ਥੱਲਾ ਕੋਈ ਨਾ ਹੋਵੇ, ਜਿਸ ਦੀ ਹਾਥ ਨਾ ਆਵੇ, ਅਥਾਹ
–ਕੜਪਾਟਾ ਖੂਹ, ਪੁਲਿੰਗ : ਉਹ ਖੂਹ ਜਿਸ ਚੋਂ ਹਮੇਸ਼ਾ ਪਾਣੀ ਵਗਦਾ ਰਹੇ, ਉੱਭਲ ਖੂਹ
–ਕੜ ਫੁੱਟਣਾ, ਮੁਹਾਵਰਾ : ਧਰਤੀ ਹੇਠਲੀ ਸਖ਼ਤ ਤਹਿ ਦੇ ਟੁੱਟਣ ਪੁਰ ਹੇਠੋਂ ਪਾਣੀ ਦਾ ਵਗ ਤੁਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-09-59-29, ਹਵਾਲੇ/ਟਿੱਪਣੀਆਂ:
ਕੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜ, (ਸੰਸਕ੍ਰਿਤ√कड्=ਮਸਤ ਹੋਣਾ) \ ਵਿਸ਼ੇਸ਼ਣ : ਮਸਤ, ਖ਼ੁਸ਼ੀ ਜਾਂ ਆਨੰਦ ਨਾਲ ਬੇਸੁਰਤ : ‘ਸਤਿਗੁਰੁ ਜਿਨੀ ਧਿਆਇਆ ਸੇ ਕੜਿਨ ਸਵਾਹੀ’
(ਵਾਰ ਸ੍ਰੀ ਰਾਗ ਮਹਲਾ ਚੌਥਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 13941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-10-00-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Jharmal singh,
( 2021/07/04 01:2453)
Please Login First