ਕੰਗਣਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਗਣਾ (ਨਾਂ,ਪੁ) ਲਗਨ ਵਾਲੇ ਦਿਨ ਲਾੜੇ ਲਾੜੀ ਦੀ ਸੱਜੀ ਵੀਣੀ ਉੱਤੇ ਹਰਮਲ, ਲੋਹੇ ਦਾ ਛੱਲਾ, ਹਲਦੀ, ਕੌਡੀ, ਆਦਿ ਮੌਲੀ ਦੇ ਤੰਦ ਅਤੇ ਲੀਰ ਦੀ ਗੰਢ ਨਾਲ ਬੰਨ੍ਹਿਆ ਲਾਲ ਧਾਗਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਗਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਗਣਾ. ਦੇਖੋ, ਕੰਕਨ ੪.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਗਣਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਗਣਾ, ਸੰਸਕ੍ਰਿਤ : ਕੰਕਣ / ਪੁਲਿੰਗ : ੧. ਗਾਨਾ, ਮੌਲੀ ਦਾ ਧਾਗਾ ਜੋ ਵਿਆਹ ਸਮੇਂ ਲਾੜਾ ਲਾੜੀ ਗੁੱਟ ਉਤੇ ਬੰਨ੍ਹਦੇ ਹਨ, ਉਹ ਪੋਟਲੀ ਜਿਸ ਵਿੱਚ ਹਰਮਲ, ਲੋਹੇ ਦਾ ਛੱਲਾ, ਸਪਾਰੀ, ਹਲਦੀ ਆਦਿ ਰੱਖ ਕੇ ਲਾੜੇ ਜਾਂ ਲਾੜੀ ਦੇ ਸੱਜੇ ਗੁੱਟ ਉਤੇ ਲਗਨ ਵਾਲੇ ਦਿਨ ਬੰਨ੍ਹਦੇ ਹਨ, ੨. ਗਾਉਣ ਜੋ ਕੰਗਣਾ ਬੰਨ੍ਹਣ ਸਮੇਂ ਗਾਉਂਦੇ ਹਨ
–ਕੰਗਣਾ ਖੇਡਣਾ, ਕੰਗਣਾ ਖੇਲ੍ਹਣਾ, ਮੁਹਾਵਰਾ : ਗਾਨਾ ਖੇਡਣਾ, ਵਿਆਹ ਸਮੇਂ ਦੀ ਇੱਕ ਰਸਮ ਜਿਸ ਵਿੱਚ ਲਾੜਾ ਲਾੜੀ ਇੱਕ ਦੂਜੇ ਦਾ ਗਾਨਾ ਖੋਲ੍ਹਦੇ ਹਨ
–ਕੰਗਣਾ ਖੋਲ੍ਹਣਾ, ਕਿਰਿਆ ਸਕਰਮਕ : ਗਾਨਾ ਖੋਲ੍ਹਣ ਦੀ ਰਸਮ ਅਦਾ ਕਰਨਾ
–ਕੰਗਣਾ ਪਾਉਣਾ, ਮੁਹਾਵਰਾ : ਕੰਘੀ ਕਰਨਾ, ਫਸਾਉਣਾ, ਦੋਹਾਂ ਹੱਥਾਂ ਦੀਆਂ ਉਂਗਲੀਆਂ ਨੂੰ ਆਪਸ ਵਿੱਚ ਫਸਾ ਲੈਣਾ
–ਕੰਗਣਾ ਪੈਣਾ, ਮੁਹਾਵਰਾ : ਗਾਨਾ ਪੈਣਾ, ਨਾੜ ਤੇ ਨਾੜ ਚੜ੍ਹ ਜਾਣ ਨਾਲ ਗੁੱਟ ਵਿੱਚ ਹੋਣ ਵਾਲਾ ਦਰਦ, ਗੁੱਟ ਨੂੰ ਵਲ ਪੈਣਾ, ਗੁੱਟ ਵਿੱਚ ਰੀਹ ਦਾ ਦਰਦ
–ਕੰਗਣਾ ਬੰਨ੍ਹਣਾ, ਮੁਹਾਵਰਾ : ਗਾਨਾ ਬੰਨ੍ਹਣ ਦੀ ਰਸਮ ਕਰਨਾ, ਵਿਆਹ ਦੀ ਤਿਆਰੀ ਸ਼ੁਰੂ ਹੋਣਾ
–ਛਣ ਕੰਗਣਾ, (ਪੁਆਧੀ) / ਪੁਲਿੰਗ : ਛਣਕਣ ਵਾਲਾ ਕੰਗਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-35-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First