ਕੰਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜ (ਨਾਂ,ਇ) ਵੇਖੋ : ਕੁੰਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜ [ਵਿਸ਼ੇ] ਬਾਂਝ (ਔਰਤ ਆਦਿ); ਬੰਜਰ (ਜ਼ਮੀਨ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜ. ਸੰਗ੍ਯਾ—ਕੰ (ਜਲ) ਤੋਂ ਪੈਦਾ ਹੋਣ ਵਾਲਾ, ਕਮਲ । ੨ ਅਮ੍ਰਿਤ। ੩ ਕੇਸ਼, ਜੋ ਕੰ (ਸਿਰ) ਵਿੱਚੋਂ ਪੈਦਾ ਹੁੰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਜ, ਵਿਸ਼ੇਸ਼ਣ : ੧. ਸੰਝ; ਇਸਤਰੀ ਲਿੰਗ : ੨. ਤ੍ਰੀਮਤ ਜਿਸ ਦੇ ਔਲਾਦ ਨਾ ਹੁੰਦੀ ਹੋਵੇ, ਬਾਂਝ ੩. (ਲਹਿੰਦੀ) ਉਹ ਗਊ ਜਾ ਮੱਝ ਜੋ ਨਵੇਂ ਦੁੱਧ ਨਾ ਹੁੰਦੀ ਹੋਵੇ ਜਾਂ ਜੋ ਸਾਨ੍ਹ ਨੂੰ ਨਾ ਕਬੂਲੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-05-56, ਹਵਾਲੇ/ਟਿੱਪਣੀਆਂ:
ਕੰਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਜ, (ਸੰਸਕ੍ਰਿਤ : ਕਨੑਯਕਾ) / ਇਸਤਰੀ ਲਿੰਗ : ਕੁਆਰੀ ਕੁੜੀ, ਬਾਲੜੀ
–ਕੰਜ ਕਵਾਰੀ, ਕੰਜ ਕੁਆਰੀ, ਇਸਤਰੀ ਲਿੰਗ : ਛੋਟੀ ਕੁੜੀ, ਨਿੱਕੀ ਬਾਲੜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-06-05, ਹਵਾਲੇ/ਟਿੱਪਣੀਆਂ:
ਕੰਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਜ , (ਪ੍ਰਾਕ੍ਰਿਤ : ਕੰਚੁਅ; ਸੰਸਕ੍ਰਿਤ : ਕੰਚੁਕ=ਸੱਪ ਦੀ ਕੁੰਜ) / ਇਸਤਰੀ ਲਿੰਗ : ਸੱਪ ਦੀ ਚਮੜੀ ਦੀ ਉਤਲੀ ਝਿੱਲੀ ਜੋ ਉਹ ਸਾਲ ਮਗਰੋਂ ਲਾਹੁੰਦਾ ਹੈ, ਕੁੰਜ (ਲਾਗੂ ਕਿਰਿਆ : ਉਤਾਰਨਾ, ਝਾੜਨਾ, ਲਾਹੁਣਾ)
–ਕੁੰਜ ਝਾੜਨਾ, ਮੁਹਾਵਰਾ : ੧. ਸੱਪ ਦਾ ਉਤਲੀ ਝਿੱਲੀ ਲਾਹੁਣਾ; ੨. ਨਿਖਰ ਕੇ ਨਵਾਂ ਰੂਪ ਨਿਕਲਣਾ
–ਕੁੰਜ ਬਦਲਣਾ, ਮੁਹਾਵਰਾ : ਨਵੇਂ ਰੂਪ ਵਿੱਚ ਆਉਣਾ
–ਕੁੰਜ ਲਾਹੁਣਾ, ਮੁਹਾਵਰਾ : ਪੁਰਾਣਾ ਚੋਲਾ ਬਦਲਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-06-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First