ਕੰਧ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕੰਧ (ਨਾਂ,ਇ) ਇੱਟਾਂ ਪੱਥਰਾਂ ਜਾਂ ਮਿੱਟੀ  ਦੀ ਉਸਾਰੀ ਦੀਵਾਰ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਕੰਧ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕੰਧ [ਨਾਂਇ] ਦੀਵਾਰ; ਪਹਾੜ ਜਾਂ ਚੱਟਾਨ ਦਾ ਸਿੱਧਾ ਖੜ੍ਹਾ ਪਾਸਾ; ਕੰਧੀ, ਕਿਨਾਰਾ; ਸਰੀਰ, ਦੇਹ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕੰਧ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕੰਧ. ਸੰਗ੍ਯਾ—ਦੀਵਾਰ. ਭਿੱਤਿ। ੨ ਭਾਵ—ਦੇਹ, ਜੋ ਜੀਵਾਤਮਾ  ਬਿਨਾ ਕੰਧ ਸਮਾਨ ਜੜ੍ਹ  ਹੈ. “ਉਡੈ ਨ ਹੰਸਾ  ਪੜੈ ਨ ਕੰਧ.” (ਸਿਧਗੋਸਟਿ) ੩ ਜੜ੍ਹਮਤਿ. ਬੁੱਧਿ—ਹੀਨ. “ਪਾਹਨ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ.” (ਭਾਗੁ ਕ) ੪ ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ  ਕਰਦੀ ਹੈ. “ਨਚੇ ਕੰਧਹੀਣੰ ਕਬੰਧੰ.” (ਚੰਡੀ ੨)
	੫ ਸੰ. स्कन्ध —ਸੑਕੰਧ. ਕੰਨ੍ਹਾ. ਮੋਢਾ. ਕੰਧਾ. “ਕੰਧਿ ਕੁਹਾੜਾ ਸਿਰ  ਘੜਾ.” (ਸ. ਫਰੀਦ) ਦੇਖੋ, ਮਾਂਦਲ। ੬ ਦੇਖੋ, ਕੰਧੁ। ੭ ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ. ਬਾਦਲ। ੮ ਉੜੀਸੇ ਦੀ ਇੱਕ ਅਸਭ੍ਯ ਜਾਤਿ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕੰਧ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕੰਧ, (ਪ੍ਰਕਿਰਿਆ : कंध ਅਤੇ खंध; ਸੰਸਕ੍ਰਿਤ : स्कन्ध) / ਇਸਤਰੀ ਲਿੰਗ : ੧. ਦੀਵਾਰ, ਦਿਵਾਲ; ੨. ਓਟ, ਪੜਦਾ; ੩. ਪਹਾੜ ਜਾਂ ਚਟਾਨ ਦਾ ਸਿੱਧਾ ਖੜਾ ਪਾਸਾ; ੪. ਖੁੱਡ ਜਾਂ ਟੋਏ ਦਾ ਪਾਸਾ; ੫. ਕੰਧੀ, ਕਿਨਾਰਾ (ਨਦੀ ਆਦਿ ਦਾ) “ਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੇ” (ਹੀਰ ਵਾਰਿਸ); ੬. ਦੇਹ, ਸਰੀਰ
	–ਕੰਧ ਖਾਧੀ ਆਲਿਆਂ ਘਰ ਖਾਧਾ ਸਾਲਿਆਂ, ਅਖੌਤ : ਉਨ੍ਹਾਂ ਸਾਲਿਆਂ ਤੇ ਤਾਨ੍ਹਾ ਹੈ ਜੋ ਭਣਵਈਏ ਦੇ ਟੁਕੜਿਆਂ ਤੇ ਰਹਿੰਦੇ ਹਨ, ਕੰਧ ਆਲਿਆਂ ਦੇ ਕਾਰਣ ਕਮਜ਼ੋਰ ਹੋ ਜਾਂਦੀ ਹੈ ਤੇ ਘਰ ਸਾਲਿਆਂ ਦੀ ਲੁੱਟ ਖਸੁੱਟ ਦੇ ਕਾਰਣ ਤਬਾਹ ਹੋ ਜਾਂਦਾ ਹੈ
	 
	–ਕੰਧ ਦੀ ਕੰਧ, ਇਸਤਰੀ ਲਿੰਗ : ਅੰਨ੍ਹਾ ਬੋਲਾ ਆਦਮੀ 
	 
	–ਕੰਧ ਦੀ ਕੰਧ ਹੋ ਜਾਣਾ, ਮੁਹਾਵਰਾ : ਭਾਰੇ ਸਰੀਰ ਦਾ ਅਹਿੱਲ ਹੋ ਜਾਣਾ, ਕਿਸੇ ਰੋਗ ਦੇ ਕਾਰਣ ਸਰੀਰ ਦਾ ਹਿੱਲ ਜੁਲ ਨਾ ਸਕਣਾ 
	 
	–ਕੰਧ ਦੇ ਵੀ ਕੰਨ ਹੁੰਦੇ ਨੇ, ਅਖੌਤ :  ਭੇਤ ਦੀ ਗੱਲ ਬੜੀ ਇਤਿਆਤ ਨਾਲ ਤੇ ਹੌਲੀ ਆਵਾਜ਼ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਕੰਧ ਦੇ ਪਿਛੇ ਕੋਈ ਕੰਨ ਲਾ ਕੇ ਸੁਣਦਾ ਹੋਵੇ 
	 
	–ਕੰਧ ਨਾਲ ਟੱਕਰ ਮਾਰਨਾ, ਮੁਹਾਵਰਾ :  ਬੇਫਾਇਦਾ ਕੋਸ਼ਸ਼ ਕਰਨਾ, ਬੇਵਸੀ ਦੀ ਹਾਲਤ ਵਿੱਚ ਹੋਣਾ, ਮੂੜ੍ਹ ਆਦਮੀ ਨਾਲ ਵਾਹ ਪੈਣਾ 
	 
	–ਕੰਧ ਪਾਟ ਜਾਣਾ, ਕੰਧ ਪਾਟਣਾ,  ਕਿਰਿਆ ਅਕਰਮਕ / ਮੁਹਾਵਰਾ :  ਕੰਧ ਵਿੱਚ ਦਰਜ ਜਾਂ ਤਰੇੜ ਆ ਜਾਣਾ, ਮੁਹਾਵਰਾ : ਰੋਕ ਹਟਣਾ 
	 
	–ਕੰਧ ਪਾੜਨਾ, ਮੁਹਾਵਰਾ : ਪਾੜ ਜਾਂ ਸੰਨ੍ਹ ਲਾਉਣਾ 
	 
	–ਕੰਧ ਪਿੱਛੇ ਪਰਦੇਸ,  ਅਖੌਤ : ਅੱਖੋਂ ਓਹਲੇ ਹੋਇਆ ਪੁਰੁਸ਼ ਪਰਦੇਸ ਗਏ ਦੇ ਤੁੱਲ ਹੁੰਦਾ ਹੈ
	 
	–ਕੰਧ ਬੈਠ ਜਾਣਾ,  ਕਿਰਿਆ ਅਕਰਮਕ : ਕੰਧ ਦਾ ਡਿੱਗ ਪੈਣਾ, ਕੰਧ ਦਾ ਥੱਲੇ ਧਸ ਜਾਣਾ, ਕੰਧ ਦਾ ਧੌਂ ਜਾਣਾ 
	 
	–ਕੰਧ ਰਹੇਗੀ ਤਾਂ ਲੇ ਬਥੇਰੇ ਚੜ੍ਹ ਜਾਣਗੇ, ਅਖੌਤ : ਜ਼ਿੰਦਗੀ ਹੈ ਤਾਂ ਸਭ ਕੁਝ ਹੈ 
	 
	–ਕੰਧ ਵਿੱਚ ਚਿਣਨਾ, ਕਿਰਿਆ ਸਕਰਮਕ : ਪਿਛਲੇ ਜ਼ਮਾਨੇ ਦੀ ਇੱਕ ਸਜ਼ਾ ਜਿਸ ਵਿੱਚ ਮੁਲਜ਼ਮ ਨੂੰ ਖੜਾ ਕਰ ਕੇ ਦੁਆਲੇ ਇੱਟਾਂ ਦੀ ਚਿਣਾਈ ਕਰ ਦਿੱਤੀ ਜਾਂਦੀ ਸੀ
	 
	–ਕੰਧਾਂ ਉਸਾਰਨਾ, ਮੁਹਾਵਰਾ : ਜਾਇਦਾਦ ਬਣਾਉਣਾ, ਸੰਪਤੀ ਬਣਾਉਣਾ
	 
	–ਕੰਧਾਂ ਕੋਠੇ ਟੱਪਣਾ, ਮੁਹਾਵਰਾ :੧. ਖਰਾਬੀਆਂ ਕਰਨਾ; ੨. ਬਦਚਲਨ ਹੋਣਾ
	 
	–ਕੰਧਾਂ ਕੌਲੇ ਫੋਲਣਾ, ਮੁਹਾਵਰਾ : ਖੱਲਾਂ ਖੂੰਜਿਆਂ ਵਿੱਚ ਐਵੇਂ ਹੱਥ ਮਾਰੀ ਜਾਣਾ, ਬੇਅਰਥ ਫੋਲਾਫਾਲੀ ਕਰਨਾ 
	 
	–ਕੰਧਾਂ ਖੜ੍ਹੀਆਂ ਕਰਨਾ,  ਮੁਹਾਵਰਾ :  ਮਕਾਨ ਜਾਇਦਾਦ ਆਦਿ ਬਣਾਉਣਾ 
	 
	–ਕੰਧਾਂ ਚੱਟਣਾ,  ਮੁਹਾਵਰਾ : ਮੁਸ਼ਕਲ ਨਾਲ ਦਿਨ ਕੱਟਣਾ
	 
	–ਕੰਧਾਂ ਟੱਪਣਾ,  ਮੁਹਾਵਰਾ : ੧. ਬਦਚਲਨ ਹੋਣਾ; ੨. ਖਰਾਬੀਆਂ ਕਰਨਾ 
	 
	–ਕੰਧਾਂ ਨਾਲ ਟੱਕਰਾਂ ਮਾਰਨਾ, ਮੁਹਾਵਰਾ : ਬਹੁਤ ਗ਼ਮ ਜਾਂ ਦੁਖ ਦੀ ਹਾਲਤ ਵਿੱਚ ਹੋਣਾ 
	 
	–ਕੰਧੀਂ ਲੱਗਣਾ,  ਮੁਹਾਵਰਾ : ੧. ਉਹਲੇ ਹੋ ਕੇ ਕਿਸੇ ਦੀ ਗੱਲ ਸੁਣਨਾ; ੨. ਡਾਵਾਂ ਡੋਲ ਪਿਆ ਫਿਰਨਾ 
	 
	–ਕੰਧੀਂ ਲਗ ਲਗ ਰੋਣਾ,  ਮੁਹਾਵਰਾ :  ਗ਼ਮ ਦੀ ਅਤਿ ਲਾਚਾਰੀ ਵਾਲੀ ਹਾਲਤ ਵਿੱਚ ਹੋਣਾ, ਗ਼ਮ ਵਿੱਚ ਦਿਲਾਸਾ ਨਾ ਮਿਲਨ ਦੀ ਹਾਲਤ ਵਿੱਚ ਹੋਣਾ 
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-04-21-00, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First