ਕੰਪਿਊਟਰ ਦੀ ਮੈਮਰੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Computer Memory
ਮੈਮਰੀ ਕੰਪਿਊਟਰ ਦਾ ਇਕ ਅਜਿਹਾ ਭਾਗ ਹੈ ਜਿੱਥੇ ਅੰਕੜਿਆਂ ਨੂੰ ਸਟੋਰ ਕੀਤਾ ਜਾਂਦਾ ਹੈ। ਮੈਮਰੀ ਕੰਪਿਊਟਰ ਨੂੰ ਕੰਮ ਕਰਨ ਵਿੱਚ ਵੀ ਮਦਦ ਪ੍ਰਦਾਨ ਕਰਦੀ ਹੈ। ਕੰਪਿਊਟਰ ਦੀ ਮੈਮਰੀ ਜਾਂ ਯਾਦਦਾਸ਼ਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਮੈਮਰੀ ਉਹ ਹੈ ਜੋ ਕੰਮ ਜਾਂ ਪ੍ਰਕਿਰਿਆ (Processing) ਦੌਰਾਨ ਕੰਪਿਊਟਰ ਦੀ ਮਦਦ ਕਰਦੀ ਹੈ। ਅਜਿਹੀ ਮੈਮਰੀ ਨੂੰ ਮੇਨ ਮੈਮਰੀ ਜਾਂ ਮੁੱਖ ਯਾਦਦਾਸ਼ਤ ਕਿਹਾ ਜਾਂਦਾ ਹੈ। ਇਹ ਸੀਪੀਯੂ ਦੇ ਅੰਦਰ ਲੱਗੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਅੰਦਰੂਨੀ ਮੈਮਰੀ ਵੀ ਕਿਹਾ ਜਾਂਦਾ ਹੈ।
|
ਵਿਸ਼ੇਸ਼ਤਾਵਾਂ
|
ਪ੍ਰਾਇਮਰੀ ਮੈਮਰੀ
|
ਸੈਕੰਡਰੀ ਮੈਮਰੀ
|
|
ਸਥਾਨ
|
ਸੀਪੀਯੂ ਦੇ ਵਿੱਚ
|
ਸੀਪੀਯੂ ਦੇ ਬਾਹਰ
|
|
ਸਮਰੱਥਾ
|
ਬਹੁਤ ਘੱਟ
|
ਜ਼ਿਆਦਾ
|
|
ਕੀਮਤ
|
ਜ਼ਿਆਦਾ
|
ਘੱਟ
|
|
ਪਹੁੰਚ (ਅਕਸੈਸ) ਸਮਾਂ
|
ਘੱਟ (ਨੈਨੋ ਸੈਕਿੰਡ)
|
ਵੱਧ (ਮਾਈਕਰੋ ਸੈਕਿੰਡ)
|
|
ਉਦਾਹਰਣ
|
ਰੈਮ, ਰੋਮ , ਕੈਸ਼
|
ਹਾਰਡ ਡਿਸਕ , ਸੀਡੀ ਆਦਿ
|
ਦੂਸਰੀ ਕਿਸਮ ਦੀ ਮੈਮਰੀ ਬਾਹਰੀ ਮੈਮਰੀ ਹੈ। ਅੰਕੜਿਆਂ ਨੂੰ ਸਥਾਈ ਰੂਪ ਵਿੱਚ ਲੰਬੇ ਸਮੇਂ ਤੱਕ ਸਾਂਭ ਕੇ ਰੱਖਣ ਲਈ ਅਜਿਹੀ ਮੈਮਰੀ ਦੀ ਜਰੂਰਤ ਪੈਂਦੀ ਹੈ। ਇਸ ਮੈਮਰੀ ਦੇ ਕਈ ਨਾਮ ਹਨ, ਜਿਵੇਂ ਕਿ- ਬਾਹਰੀ ਮੈਮਰੀ, ਸਹਾਇਕ ਮੈਮਰੀ ਜਾਂ ਸਟੋਰੇਜ ਯੰਤਰ ਆਦਿ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First